ਪੋਲੀਥੀਨ ਅਤੇ ਸਿੰਗਲ ਯੂਜ਼ ਪਲਾਸਟਿਕ ਵਰਤਨ ਅਤੇ ਵੇਚਣ ਵਾਲਿਆ ਖਿਲਾਫ ਹੋਵੇਗੀ ਕਾਰਵਾਈ: ਕਾਰਜ ਸਾਧਕ ਅਫ਼ਸਰ
1 ਜੁਲਾਈ ਤੋ ਪੋਲੀਥੀਨ ਅਤੇ ਸਿੰਗਲ ਯੂਜ਼ ਪਲਾਸਟਿਕ ਤੇ ਪੂਰਨ ਪਬੰਧੀ
ਪੋਲੀਥੀਨ ਅਤੇ ਸਿੰਗਲ ਯੂਜ਼ ਪਲਾਸਟਿਕ ਵਰਤਨ ਅਤੇ ਵੇਚਣ ਵਾਲਿਆ ਖਿਲਾਫ ਹੋਵੇਗੀ ਕਾਰਵਾਈ: ਕਾਰਜ ਸਾਧਕ ਅਫ਼ਸਰ
1 ਜੁਲਾਈ ਤੋ ਪੋਲੀਥੀਨ ਅਤੇ ਸਿੰਗਲ ਯੂਜ਼ ਪਲਾਸਟਿਕ ਤੇ ਪੂਰਨ ਪਬੰਧੀ
ਤਲਵੰਡੀ ਭਾਈੇ (ਫਿਰੋਜ਼ਪੁਰ), 30 ਜੂਨ, 2022:
ਭਾਰਤ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਅਤੇ ਪ੍ਰਦੂਸ਼ਨ ਕੰਟਰੋਲ ਬੋਰਡ ਤੋਂ ਪ੍ਰਾਪਤ ਹੋਈਆ ਹਦਾਇਤਾ ਦੀ ਪਾਲਣਾ ਕਰਦੇ ਹੋਏ ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਸ਼ਹਿਰ ਦੇ ਥੋਕ ਦੇ ਪਲਾਸਟਿਕ ਅਤੇ ਸਿੰਗਲ ਯੂਜ਼ ਪਲਾਸਟਿਕ ਵੇਚਣ ਵਾਲਿਆ ਨਾਲ ਦਫਤਰ ਵਿਖੇ ਮੀਟਿੰਗ ਕੀਤੀ ਗਈ।ਇਹ ਮੀਟਿੰਗ ਕਾਰਜ ਸਾਧਕ ਅਫਸਰ ਸ਼੍ਰੀ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿੱਚ ਕਾਰਜ ਸਾਧਕ ਅਫਸਰ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਪ ਸਭ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਆਪ ਆਪਣੀਆਂ ਦੁਕਾਨਾ ਆਦਿ ਵਿੱਚ ਪਏ ਪੋਲੀਥੀਨ,ਸਿੰਗਲ ਯੂਜ਼ ਪਲਾਸਟਿਕ ਦੇ ਸਟਾਕ ਨੂੰ ਸ਼ਾਮ 30 ਜੂਨ 2022 ਤੱਕ ਪੂਰਨ ਰੂਪ ਵਿੱਚ ਖਤਮ ਕੀਤਾ ਜਾਵੇ।ਜੇਕਰ 01 ਜੁਲਾਈ 2022 ਤਂੋ ਕਿਸੇ ਸਮੇ ਕਿਸੇ ਦੁਕਾਨ/ਅਦਾਰੇ ਤੇ ਛਾਪੇਮਾਰੀ ਕੀਤੀ ਜਾਦੀ ਹੈ ਅਤੇ ਉਸ ਅਦਾਰੇ ਅੰਦਰ ਪਲਾਸਟੀਕ/ਪੋਲੀਥੀਨ ਪਾਇਆ ਜਾਦਾ ਹੈ ਜਾਂ ਸਿੰਗਲ ਯੂਜ਼ ਪਲਾਸਟੀਕ ਆਈਟਮ ਮਿਲਦੀ ਹੈ ਤਾਂ ਉਸਦਾ ਰੂਲਾਂ/ਨਿਯਮਾਂ ਅਨੁਸਾਰ ਚਲਾਨ/ਜੁਰਮਾਨਾ ਕੀਤਾ ਜਾਵੇਗਾ ਅਤੇ ਪਾਬੰਦੀਸ਼ੁਦਾ ਮਟੀਰੀਅਲ ਵੀ ਜਬਤ ਕੀਤਾ ਜਾਵੇਗਾ ਜੋ ਕਿ ਨਾਂ ਮੋੜਨਯੋਗ ਹੋਵੇਗਾ।
ਇਸ ਮੌਕੇ ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ, ਗੁਰਸੇਵਕ ਸਿੰਘ, ਸੁਰੇਸ਼ ਕੁਮਾਰ ਅਤੇ ਥੋਕ ਦੇ ਵਪਾਰੀ ਆਦਿ ਹਾਜ਼ਰ ਸਨ।