ਪੈਰਾ ਮੈਡੀਕਲ-7 ਅਪ੍ਰੈਲ ਨੂੰ ਜਿਲ੍ਹਾ ਪੱਧਰੀ ਮੀਟਿੰਗ ਕਰਨ ਦਾ ਕੀਤਾ ਫੈਸਲਾ
ਪੈਰਾ ਮੈਡੀਕਲ ਸਟਾਫ ਦੀ ਮੀਟਿੰਗ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਹੋਈ
17 ਅਪ੍ਰੈਲ ਨੂੰ ਜਿਲ੍ਹਾ ਪੱਧਰੀ ਮੀਟਿੰਗ ਕਰਨ ਦਾ ਕੀਤਾ ਫੈਸਲਾ
ਫਿਰੋਜ਼ਪੁਰ 03 ਅਪ੍ਰੈਲ 2021 : ਪੈਰਾ ਮੈਡੀਕਲ ਸਟਾਫ ਦੀ ਮੀਟਿੰਗ ਅੱਜ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਕੁਲਵੰਤ ਸਿੰਘ, ਰਾਮ ਪ੍ਰਸ਼ਾਦ, ਰੋਬਿੰਨ,ਪ੍ਰਭਜੋਤ ਕੋਰ, ਨਰਿੰਦਰ ਸ਼ਰਮਾ ਅਤੇ ਅਜੀਤ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਵਿਚਾਰ ਚਰਚਾ ਕੀਤੀ ਕਿ ਪੈਰਾ ਮੈਡੀਕਲ ਵੱਲੋ ਜਿਲ੍ਹਾਂ ਪੱਧਰੀ ਮੀਟਿੰਗ 17 ਅਪ੍ਰੈਲ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਕਰਨ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਜਿਲ੍ਹੇ ਦੇ ਸਮੂਹ ਪੈਰਾ ਮੈਡੀਕਲ ਸਟਾਫ ਨੂੰ ਅਪੀਲ ਕੀਤੀ ਉਹ ਜਿਲ੍ਹਾ ਪੱਧਰੀ ਮੀਟਿੰਗ ਵਿਚ ਵੱਧ ਚੜ੍ਹ ਕੇ ਹਾਜ਼ਰ ਹੋਣ।
ਉਨ੍ਹਾਂ ਦੱਸਿਆ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋ ਪੇ-ਕਮਿਸ਼ਨ ਦੀ ਮਿਆਦ ਵਿਚ 1 ਮਹੀਨੇ ਦਾ ਹੋਰ ਵਾਧਾ ਕੀਤਾ ਗਿਆ, ਇਸ ਸਬੰਧੀ ਡੀਸੀ ਦਫ਼ਤਰ ਦੇ ਸਾਹਮਣੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਨੂੰ ਅਗਨ ਭੇਟ ਕਰਕੇ ਸਰਕਾਰ ਖ਼ਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਪੁਨੀਤ ਮਹਿਤਾ, ਕਰਨਜੀਤ ਸਿੰਘ, ਸੁਮੀਤ ਗਿੱਲ, ਸ਼ਿਵ ਸ਼ੰਕਰ, ਮਲਕੀਤ ਸਿੰਘ, ਮੋਨੀਕਾ, ਸੁਤੰਤਰ ਸਿੰਘ ਵੀ ਹਾਜ਼ਰ ਸਨ।