ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਜ਼ਿਲ•ਾ ਫਿਰੋਜ਼ਪੁਰ ਦੀ ਮੀਟਿੰਗ ਹੋਈ
ਫਿਰੋਜ਼ਪੁਰ 7 ਅਪ੍ਰੈਲ (ਏ.ਸੀ.ਚਾਵਲਾ ) ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਜ਼ਿਲ•ਾ ਫਿਰੋਜ਼ਪੁਰ ਦੀ ਮੀਟਿੰਗ ਜ਼ਿਲ•ਾ ਪ੍ਰਧਾਨ ਕੁਲਵੰਤ ਸਿੰਘ ਮੱਲਾਂਵਾਲਾ, ਸਲਾਹਕਾਰ ਰਾਮ ਅਵਤਾਰ, ਜ਼ਿਲ•ਾ ਜਨਰਲ ਸਕੱਤਰ ਸੁਧੀਰ ਐਲਕਸੰਡਰ, ਸੂਬਾਈ ਜਨਰਲ ਸਕੱਤਰ ਐਲਵਿਨ ਭੱਟੀ ਦੀ ਅਗਵਾਈ ਵਿਚ ਹੋਈ। ਜਿਸ ਵਿਚ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਸਿਵਲ ਸਰਜਨ ਫਿਰੋਜ਼ਪੁਰ ਦੇ ਸਿਹਤ ਕਾਮਿਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਸਬੰਧੀ ਅਪਣਾਏ ਗਏ ਅੜੀਅਲ ਵਤੀਰੇ ਵਿਰੁੱਧ 16 ਅਪ੍ਰੈਲ 2015 ਨੂੰ ਧਰਨਾ ਦੇਣ ਦੇ ਫੈਸਲੇ ਸਬੰਧੀ ਤਹਿਸੀਲ, ਬਲਾਕ ਪੱਧਰ ਦੇ ਪੈਰਾ ਮੈਡੀਕਲ ਲੀਡਰਸ਼ਿਪ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦੇ ਆਗੂਆਂ ਨੇ ਮੰਨੀਆਂ ਮੰਗਾਂ ਨੂੰ ਵੀ ਅਮਲੀ ਰੂਪ ਵਿਚ ਲਾਗੂ ਨਾ ਕਰਨ ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ•ਾਂ ਕਿਹਾ ਕਿ ਉਨ•ਾਂ ਦੀਆਂ ਮੰਗਾਂ ਜਿਵੇਂ ਕਿ ਰਿਹਾਇਸ਼ੀ ਕੁਆਰਟਰਜ਼ ਖਾਲੀ ਕਰਨ ਉਪਰੰਤ ਤੇ ਨਵ ਨਿਯੁਕਤ ਪੈਰਾ ਮੈਡੀਕਲ ਲੈਬ ਟੈਕਨੀਸ਼ੀਅਨਾਂ, ਸਟਾਫ ਨਰਸਾਂ ਦਾ ਬਣਦਾ ਮਕਾਨ ਕਿਰਾਇਆ ਭੱਤਾ ਤਨਖਾਹਾਂ ਨਾਲ ਨਾ ਲਗਾਉਣਾ, ਜੀ. ਪੀ. ਐਫ. ਜੀ. ਆਈ. ਐਸ. ਦੀਆਂ ਸਟੇਟਮੈਂਟਾਂ ਨਾ ਦੇਣਾ, ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਉਨ•ਾਂ ਦੇ ਵਾਰਸਾਂ ਨੂੰ ਬਣਦੀਆਂ ਅਦਾਇਗੀਆਂ ਦਾ ਕਰਨਾ, ਦਰਜਾਚਾਰ ਕਾਮਿਆਂ ਨੂੰ ਠੰਡੀਆਂ ਤੇ ਗਰਮ ਵਰਦੀਆਂ ਨਾ ਦੇਣਾ, ਪੀ. ਐਚ. ਸੀ. ਕੱਸੋਆਣਾ ਦੇ ਸਬੰਧਤ ਡੀ. ਡੀ. ਓ. ਵਜੋਂ ਕੱਟਿਆ ਗਿਆ ਇਨਕਮਟੈਕਸ ਕਰਮਚਾਰੀਆਂ ਦੇ ਖਾਤਿਆਂ ਵਿਚ ਜਮ•ਾ ਨਾ ਕਰਵਾਉਣਾ ਆਦਿ ਹਨ। ਮੀਟਿੰਗ ਵਿਚ ਰਾਮ ਪ੍ਰਸਾਦ, ਕਿਸ਼ਨ ਸ਼ਰਮਾ, ਭੋਲਾ ਰਾਮ, ਮਾਨ ਸਿੰਘ ਸੰਧੂ, ਰਮੇਸ਼ ਕੁਮਾਰੀ, ਸੱਤਿਆ ਦੇਵੀ, ਸੋਮਾ ਦੇਵੀ ਆਦਿ ਹਾਜ਼ਰ ਸਨ। ਇਸ ਮੌਕੇ ਐਨ. ਐਚ. ਐਮ. ਮੁਲਾਜ਼ਮਾਂ ਦੀ ਹੜਤਾਲ ਦਾ ਵੀ ਸਮਰਥਨ ਕੀਤਾ।