ਪੈਨਸ਼ਨਰਾਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ
ਪੈਨਸ਼ਨਰਾਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ
-ਜੇਕਰ ਮੰਗਾਂ ਸਰਕਾਰ ਨੇ ਜਲਦ ਪ੍ਰਵਾਨ ਨਾ ਕੀਤੀਆਂ ਤਾਂ ਸੰਘਰਸ਼ ਤੇਜ਼ ਕਰ ਦਿੱਤਾ ਜਾਵੇਗਾ: ਦੇਸ ਰਾਜ ਨਰੂਲਾ
ਫਿਰੋਜ਼ਪੁਰ 11 ਸਤੰਬਰ () ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ ਫਿਰੋਜ਼ਪੁਰ ਨੇ ਰੋਸ ਜਾਹਰ ਕੀਤਾ। ਇਸ ਰੋਸ ਮੁਜਾਹਰੇ ਦੀ ਅਗੁਵਾਈ ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਦੇਸ ਰਾਜ ਨਰੂਲਾ ਅਤੇ ਅਜੀਤ ਸਿੰਘ ਸੋਢੀ ਨੇ ਕੀਤੀ। ਇਸ ਮੌਕੇ ਰੋਸ ਮੁਜਾਹਰੇ ਵਿਚ ਵੱਖ ਵੱਖ ਵਿਭਾਗਾਂ ਤੋਂ ਸੇਵਾਮੁਕਤ ਹੋਏ ਕਰਮਚਾਰੀਆਂ ਨੇ ਭਾਗ ਲਿਆ ਅਤੇ ਪੈਨਸ਼ਨਰਜ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਆਖਿਆ। ਆਪਣੇ ਸੰਬੋਧਨ ਦੌਰਾਨ ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਦੇਸ ਰਾਜ ਨਰੂਲਾ ਅਤੇ ਅਜੀਤ ਸਿੰਘ ਸੋਢੀ ਨੇ ਆਖਿਆ ਕਿ ਪੰਜਾਬ ਸਰਕਾਰ ਪੈਨਸ਼ਨਰਜ ਦੀਆਂ ਮੰਗਾਂ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਜਲੰਧਰ, ਜਲਾਲਾਬਾਦ ਅਤੇ ਅੰਮ੍ਰਿਤਸਰ ਵਿਚ ਰੈਲੀਆਂ ਕਰਨ ਤੋਂ ਬਾਅਦ 22 ਸਤੰਬਰ ਨੂੰ ਲੁਧਿਆਣਾ ਵਿਚ ਅਤੇ 5 ਅਕਤੂਬਰ ਨੂੰ ਮੋਗਾ ਵਿਚ ਵਿਸ਼ਾਲ ਰੋਸ਼ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਫਿਰੋਜ਼ਪੁਰ ਜ਼ਿਲ•ੇ ਤੋਂ ਪੈਨਸ਼ਨਰ ਭਾਰੀ ਗਿਣਤੀ ਵਿਚ ਭਾਗ ਲੈਣਗੇ। ਉਨ•ਾਂ ਨੇ ਸਰਕਾਰ ਤੋਂ ਪੈਨਸ਼ਨਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਅਜਮੇਰ ਸਿੰਘ, ਮਹਿੰਦਰ ਸਿੰਘ, ਦਰਸ਼ਨ ਲਾਲ ਭੋਲਾ, ਰਾਮ ਕੁਮਾਰ ਮਿੱਤਲ, ਹਰਕ੍ਰਿਸ਼ਨ ਸਿੰਘ, ਕੁਲਵੰਤ ਗਰੋਵਰ, ਨਰਾਇਨ ਸਿਡਾਨਾ ਅਤੇ ਚੰਦਰਬੀਰ ਚਮਨ ਅਤੇ ਹੋਰ ਵੀ ਹਾਜ਼ਰ ਸਨ।