Ferozepur News

ਪੈਨਸ਼ਨਰਾਂ ਦੀ ਚਾਰ ਮਹੀਨਿਆਂ ਦੀ ਪੈਨਸ਼ਨ ਇੱਕ ਹਫ਼ਤੇ ਵਿਚ ਰਲੀਜ਼ ਕੀਤੀ ਜਾਵੇਗੀ– ਖਰਬੰਦਾ

S.D.P.S KHARBANDAਫਿਰੋਜ਼ਪੁਰ 28 ਮਈ (ਮਦਨ ਲਾਲ ਤਿਵਾੜੀ ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫਿਰੋਜ਼ਪੁਰ ਜ਼ਿਲੇ• ਦੇ ਪੈਨਸ਼ਨਰਾਂ ਜਿਨ•ਾਂ ਵਿਚ ਵਿਧਵਾਵਾਂ, ਬਜ਼ੁਰਗ, ਅਪੰਗ, ਅਨਾਥ ਆਦਿ ਸ਼ਾਮਲ ਹਨ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਪਿਛਲੇ 4 ਮਹੀਨਿਆਂ ਦੀ ਬਕਾਇਆ ਪਈ ਪੈਨਸ਼ਨ ਰਲੀਜ਼ ਕੀਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਮੌਕੇ ਦਿੱਤੀ। ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ.ਅਮਿਤ ਕੁਮਾਰ, ਸ੍ਰੀਮਤੀ ਨੀਲਮਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫਿਰੋਜ਼ਪੁਰ, ਜ਼ਿਲ•ਾ ਖ਼ਜ਼ਾਨਾ ਅਫ਼ਸਰ ਸ੍ਰੀ ਮੁਨੀਸ਼ ਮੌਗਾ ਵੀ ਹਜ਼ਾਰ ਸਨ। ਡਿਪਟੀ ਕਮਿਸ਼ਨਰ ਸ੍ਰੀ ਖਰਬੰਦਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧ ਵਿਚ 9 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ•ਾਂ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਜਿਨ•ਾਂ ਦੇ ਅਜੇ ਤੱਕ ਬੈਕ ਖਾਤੇ ਨਹੀਂ ਖੁੱਲੇ• ਉਹ ਤੁਰੰਤ ਆਪਣੇ ਨੇੜੇ ਦੇ ਬੈਕ ਨਾਲ ਸੰਪਰਕ ਕਰਕੇ ਖਾਤਾ ਖੁਲ•ਵਾਉਣ। ਉਨ•ਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਣ ਪੈਨਸ਼ਨ ਸਿੱਧਾ ਪ੍ਰਾਰਥੀਆਂ ਦੇ ਬੈਕ ਖਾਤਿਆਂ ਵਿਚ ਤਬਦੀਲ ਹੋਵੇਗੀ। ਡਿਪਟੀ ਕਮਿਸ਼ਨਰ ਨੇ ਜ਼ਿਲ•ਾ ਲੀਡ ਬੈਕ ਮੈਨੇਜਰ ਨੂੰ ਆਦੇਸ਼ ਦਿੱਤੀ ਕਿ ਜ਼ਿਲੇ• ਦੇ ਸਮੂਹ ਬੈਕ 30 ਅਤੇ 31 ਮਈ ਨੂੰ ਬੈਕ ਖਾਤੇ ਖੋਲ•ਣ ਲਈ ਆਪਣੇ-ਆਪਣੇ ਖੇਤਰ ਵਿਚ ਵਿਸ਼ੇਸ਼ ਕੈਪ ਲਗਾਉਣਗੇ। ਉਨ•ਾਂ ਕਿਹਾ ਕਿ ਕੋਈ ਪੈਨਸ਼ਨ ਧਾਰਕ ਪੈਨਸ਼ਨ ਤੋ ਵਾਂਝਾ ਨਹੀਂ ਰਹਿਣਾ ਚਾਹੀਦਾ।

Related Articles

Back to top button