Ferozepur News

ਪੈਂਤੀ ਲੱਖ ਖੱਤਰੀਆਂ ਨੂੰ ਇਕ ਪਲੇਟਫਾਰਮ ਤੇ ਇਕੱਠਿਆ ਕਰਨ ਦਾ ਸੰਕਲਪ ਆਧੁਨੀਕੀ ਢੰਗ ਨਾਲ ਖੱਤਰੀਆਂ ਨੂੰ ਜ਼ੋੜਣ ਲਈ ਜਾਰੀ ਕੀਤੀ ਵੈਬਸਾਈਡ

ਪੈਂਤੀ ਲੱਖ ਖੱਤਰੀਆਂ ਨੂੰ ਇਕ ਪਲੇਟਫਾਰਮ ਤੇ ਇਕੱਠਿਆ ਕਰਨ ਦਾ ਸੰਕਲਪ ਆਧੁਨੀਕੀ ਢੰਗ ਨਾਲ ਖੱਤਰੀਆਂ ਨੂੰ ਜ਼ੋੜਣ ਲਈ ਜਾਰੀ ਕੀਤੀ ਵੈਬਸਾਈਡ
ਯਾਦਗਾਰੀ ਹੋ ਨਿਬੜਿਆ ਖੱਤਰੀ ਭਵਨ ਵਿਖੇ ਹੋਇਆ ਸਮਾਗਮ
ਪੈਂਤੀ ਲੱਖ ਖੱਤਰੀਆਂ ਨੂੰ ਇਕ ਪਲੇਟਫਾਰਮ ਤੇ ਇਕੱਠਿਆ ਕਰਨ ਦਾ ਸੰਕਲਪ ਆਧੁਨੀਕੀ ਢੰਗ ਨਾਲ ਖੱਤਰੀਆਂ ਨੂੰ ਜ਼ੋੜਣ ਲਈ ਜਾਰੀ ਕੀਤੀ ਵੈਬਸਾਈਡ
—ਇਕ ਕਲੀਕ ਤੇ ਖੱਤਰੀ ਹੋਣਗੇ ਇਕੱਠੇ ਭਗਵਾਨ ਸ੍ਰੀ ਰਾਮ ਦੇ ਵੰਸ਼ਜ਼ ਖੱਤਰੀਆਂ ਨੂੰ ਦੇਸ਼ ਦੇ ਹਰ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਉਣ ਦਾ ਹੈ ਮਾਣ
ਫਿ਼ਰੋਜ਼ਪੁਰ, 31-12-2024: ਐਡਵੋਕੇਟ ਵਿਜੈ ਧੀਰ ਫਿ਼ਰੋਜ਼ਪੁਰ, ਪੰਜਾਬ ਭਰ ਦੇ ਪੈਂਤੀ ਲੱਖ ਖੱਤਰੀਆਂ ਨੂੰ ਇਕ ਪਲੇਟਫਾਰਮ ਤੇ ਇਕੱਠਿਆਂ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਖੱਤਰੀ ਭਵਨ ਫਿ਼ਰੋਜ਼ਪੁਰ ਵਿਖੇ ਹੋਇਆ ਸਾਦਾ ਪਰਿਵਾਰ ਮਿਲਣ ਸਮਾਰੋਹ ਪ੍ਰਭਾਵਸ਼ਾਲੀ ਹੋ ਨਿਬੜਿਆ। ਇਸ ਸਮਾਗਮ ਵਿਚ ਖੱਤਰੀ ਮਹਾਂ ਸਭਾ ਪੰਜਾਬ ਪ੍ਰਧਾਨ ਐਡਵੋਕੇਟ ਵਿਜੈ ਧੀਰ ਵੱਲੋਂ ਵਿਸ਼ੇਸ਼ ਤੌਰ ਤੇ ਸਿ਼ਰਕਤ ਕੀਤੀ ਗਈ, ਜਦੋਂ ਕਿ ਉਨ੍ਹਾਂ ਨਾਲ ਖੱਤਰੀ ਮਹਾਂ ਸਭਾ ਪੰਜਾਬ ਦੇ ਸਕੱਤਰ ਪਵਨ ਭੰਡਾਰੀ, ਤਰਸੇਮ ਬੇਦੀ ਸਮੇਤ ਵੱਡੀ ਗਿਣਤੀ ਖੱਤਰੀ ਭਾਈਚਾਰੇ ਦੇ ਆਗੂ ਹਾਜ਼ਰ ਸਨ।
ਇਸ ਸਮਾਗਮ ਦਾ ਆਗਾਜ਼ ਪ੍ਰਭੂ ਰਾਮ ਦੇ ਜ਼ੈਕਾਰਿਆਂ ਨਾਲ ਹੋਇਆ, ਜਿਸ ਉਪਰੰਤ ਖੱਤਰੀ ਗਾਇਨ ਗਾ ਕੇ ਸਮਾਗਮਾਂ ਨੂੰ ਵੱਖਰੇ ਅੰਦਾਜ ਵਿਚ ਲਿਆ ਖੜ੍ਹਾ ਕੀਤਾ। ਇਸ ਮੌਕੇ ਖੱਤਰੀ ਮਹਾਂ ਸਭਾ ਪੰਜਾਬ ਦੇ ਯੂਥ ਵਿੰਗ ਵੱਲੋਂ ਆਧੁਨਿਕਤਾ ਦੇ ਆਧਾਰ ਤੇ ਸਮੂਹ ਖੱਤਰੀਆਂ ਨੂੰ ਇਕ ਪਲੇਟਫਾਰਮ ਦੇ ਇਕੱਠਾ ਕਰਨ ਲਈ ਇਕ ਵੈਬਸਾਈਡ ਦਾ ਆਗਾਜ਼ ਖੱਤਰੀ ਮਹਾਂਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਵਿਜੈ ਧੀਰ ਵੱਲੋਂ ਕੀਤਾ ਗਿਆ। ਇਸ ਸਬੰਧੀ ਬੋਲਦਿਆਂ ਸ੍ਰੀ ਅੰਕੁਸ਼ ਭੰਡਾਰੀ ,ਗੌਰਵ ਬਹਿਲ ਸ਼ਵਿੰਦਰ ਮਲਹੋਤਰਾ ਤੇ ਵਿਨੋਦ ਧਵਨ ਨੇ ਦੱਸਿਆ ਕਿ ਖੱਤਰੀ ਭਾਈਚਾਰੇ ਵੱਲੋਂ ਤਿਆਰ ਕੀਤੀ ਗਈ ਉਕਤ ਵੈਬਸਾਈਡ ਤੇ ਕੋਈ ਵੀ ਖੱਤਰੀ ਘਰ ਬੈਠਿਆਂ ਹੀ ਖੱਤਰੀ ਮਹਾਂ ਸਭਾ ਦਾ ਮੈਂਬਰ ਬਣ ਸਕੇਗਾ ਅਤੇ ਇਸ ਵੈਬਸਾਈਡ ਦੇ ਸਹਾਰੇ ਜਿਥੇ ਕੋਈ ਵੀ ਮੈਂਬਰ ਪੰਜਾਬ ਭਰ ਦੇ ਖੱਤਰੀਆਂ ਦੇ ਸੰਪਰਕ ਵਿਚ ਆ ਜਾਵੇਗਾ, ਉਥੇ ਇਸ ਵੈਬਸਾਈਡ ਤੇ ਦੀਨ—ਦੁਨੀਆਂ ਦੀ ਜਾਣਕਾਰੀ ਸਾਂਝੀ ਕਰਨ ਦੇ ਨਾਲ—ਨਾਲ ਖੱਤਰੀ ਭਾਈਚਾਰੇ ਦੀ ਤਰੱਕੀ, ਉਨਤੀ ਲਈ ਸਮੱਗਰੀ ਇਕੱਠੀ ਕੀਤੀ ਜਾਵੇਗੀ ਤਾਂ ਜ਼ੋ ਕੋਈ ਵੀ ਇਕ ਕਲੀਕ ਤੇ ਖੱਤਰੀਆਂ ਦੇ ਦੁਨਿਆਂ ਭਰ ਵਿਚ ਪਾਏ ਯੋਗਦਾਨ ਤੋਂ ਜਾਣੂ ਹੋ ਸਕੇ। ਗੱਲਬਾਤ ਕਰਦਿਆਂ ਐਡਵੋਕੇਟ ਵਿਜੈ ਧੀਰ ਨੇ ਕਿਹਾ ਕਿ ਪ੍ਰਭੂ ਸ੍ਰੀ ਰਾਮ ਦੇ ਵੰਸ਼ਜ ਖੱਤਰੀ ਬਰਾਦਰੀ ਵੱਲੋਂ ਹਰ ਖੇਤਰ ਵਿਚ ਆਪਣਾ ਵੱਡਮੁੱਲਾ ਯੋਗਦਾਨ ਅਦਾ ਕੀਤਾ ਹੈ ਅਤੇ ਖੱਤਰੀਆਂ ਨੂੰ ਮਾਣ ਹੈ ਕਿ ਖੱਤਰੀ ਹਰੀ ਸਿੰਘ ਨੂਲਆਂ ਨੇ ਦੁਨਿਆਂ ਵਿਚ ਆਪਣੀ ਵੱਖਰੀ ਪਹਿਚਾਣ ਸਥਾਪਿਤ ਕਰਦਿਆਂ ਖੱਤਰੀਆਂ ਦੇ ਯੋਧੇ ਹੋਣ ਦਾ ਪ੍ਰਗਟਾਵਾ ਕੀਤਾ ਹੈ, ਜਿਸ ਨੂੰ ਰਹਿੰਦੀ ਦੁਨਿਆਂ ਤੱਕ ਯਾਦ ਰੱਖਿਆ ਜਾਵੇਗਾ। ਸਮਾਗਮ ਦੌਰਾਨ ਪ੍ਰਧਾਨਗੀ ਸਟੇਜ਼ ਦੀ ਅਗਵਾਈ ਕਰਦਿਆਂ ਖੱਤਰੀ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਵਿਜੈ ਧੀਰ ਨੇ ਫਿ਼ਰੋਜ਼ਪੁਰ ਵਿਚ ਹੋਏ ਛੋਟੇ ਤੇ ਪ੍ਰਭਾਵਸ਼ਾਲੀ ਸਮਾਗਮ ਦੀ ਪ੍ਰਸੰਸਾ ਕਰਦਿਆਂ ਸਪੱਸ਼ਟ ਕੀਤਾ ਕਿ ਖੱਤਰੀਆਂ ਦਾ ਇਤਿਹਾਸ ਰਿਹਾ ਹੈ ਕਿ ਜਦੋਂ ਵੀ ਖੱਤਰੀ ਇਕੱਠੇ ਹੁੰਦੇ ਹਨ ਤਾਂ ਆਪਣੀ ਪਹਿਚਾਣ ਨੂੰ ਜੱਗ ਜ਼ਾਹਿਰ ਕਰਦੇ ਹਨ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਵੱਖ—ਵੱਖ ਬਣਾਏ ਬੋਰਡਾਂ ਵਿਚ ਖੱਤਰੀ ਵੈਲਫੇਅਰ ਬੋਰਡ ਵੀ ਸਥਾਪਿਤ ਕੀਤਾ ਗਿਆ ਸੀ, ਪਰ ਮੌਜੂਦਾ ਸਰਕਾਰ ਨੇ ਦੂਸਰੇ ਬੋਰਡਾਂ ਵਾਂਗ ਖੱਤਰੀ ਭਾਈਚਾਰੇ ਦੇ ਬੋਰਡ ਨੂੰ ਵੀ ਭੰਗ ਕਰ ਦਿੱਤਾ ਹੈ, ਜ਼ੋ ਅਜੇ ਤੱਕ ਸਥਾਪਿਤ ਨਹੀਂ ਹੋ ਸਕਿਆ। ਅੰਗਰੇਜਾਂ ਦੀ ਗੁਲਾਮੀ ਤੋਂ ਭਾਰਤ ਵਾਸੀਆਂ ਨੂੰ ਨਿਜਾਤ ਦਿਵਾਉਣ ਵਿਚ ਦੇਸ਼ ਦੇ ਸਪੂਤਾਂ ਵੱਲੋਂ ਪਾਏ ਯੋਗਦਾਨ ਦਾ ਜਿ਼ਕਰ ਕਰਦਿਆਂ ਐਡਵੋਕੇਟ ਵਿਜੈ ਧਿਰ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਆਜ਼ਾਦੀ ਦੇ ਇਸ ਸੰਗਰਾਮ ਵਿਚ ਸ਼ਹੀਦ ਸੁਖਦੇਵ ਥਾਪਰ ਨੇ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਨਾਲ ਤਿੰਨ ਜਿੰਦਾਂ ਇਕ ਜਾਨ ਵਜੋਂ ਕੰਮ ਕਰਦਿਆਂ ਭਾਰਤ ਵਾਸੀਆਂ ਨੂੰ ਆਪਣੀ ਸ਼ਹਾਦਤ ਦੇ ਕੇ ਆਜ਼ਾਦੀ ਦਿਵਾਈ ਹੈ।
ਉਨ੍ਹਾਂ ਕਿਹਾ ਕਿ ਅਸੀਂ ਬੜੇ ਫਕਰ ਨਾਲ ਕਹਿੰਦੇ ਹਾਂ ਕਿ ਅਸੀਂ ਜਿਥੇ ਪ੍ਰਭੂ ਸ੍ਰੀ ਰਾਮ ਦੇ ਵੰਸ਼ਜ਼ ਹਾਂ, ਉਥੇ ਹਰੀ ਸਿੰਘ ਨਲੂਆ, ਸੁਖਦੇਵ ਥਾਪਰ ਜਿਹੇ ਯੋਧਿਆਂ ਨੇ ਸਾਡੀ ਪਹਿਚਾਣ ਕਿਸੇ ਤੋਂ ਮੁਥਾਜ ਨਹੀਂ ਹੈ ਦਾ ਪ੍ਰਗਟਾਵਾ ਕੀਤਾ ਹੈ। ਖੱਤਰੀ ਮਹਾਂ ਸਭਾ ਪੰਜਾਬ ਦੇ ਯੂਥ ਵਿੰਗ ਦੀ ਅਗਵਾਈ ਕਰ ਰਹੇ ਪ੍ਰਧਾਨ ਅੰਕੁਸ਼ ਭੰਡਾਰੀ ਦਾ ਜਿ਼ਕਰ ਕਰਦਿਆਂ ਐਡਵੋਕੇਟ ਵਿਜੈ ਧਿਰ ਨੇ ਕਿਹਾ ਕਿ ਮੇਰਾ ਫਿ਼ਰੋਜ਼ਪੁਰ ਨਾਲ ਪੁਰਾਣਾ ਸਬੰਧ ਹੈ ਅਤੇ ਮੈਨੂੰ ਇਹ ਨੌਜਵਾਨ ਹੀਰੇ ਵਾਂਗ ਪ੍ਰਾਪਤ ਹੋਇਆ ਹੈ, ਜਿਸ ਨੇ ਥੋੜ੍ਹੇ ਸਮੇਂ ਵਿਚ ਵੱਡੀਆਂ ਪ੍ਰਾਪਤੀਆਂ ਕਰਦਿਆਂ ਖੱਤਰੀ ਮਹਾਂ ਸਭਾ ਲਈ ਅਜਿਹਾ ਕਾਰਜ ਕਰਕੇ ਆਪਣੇ ਨਿਡਰ ਤੇ ਧੜੱਲੇਦਾਰ ਖੱਤਰੀ ਹੋਣ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨੌਜਵਾਨਾਂ ਦੀ ਅਗਵਾਈ ਅੰਕੁਸ਼ ਭੰਡਾਰੀ ਤੇ ਉਸ ਦੀ ਟੀਮ ਕਰ ਰਹੀ ਹੈ, ਮੈਨੂੰ ਮਾਣ ਹੈ ਕਿ ਜਲਦੀ ਪੰਜਾਬ ਭਰ ਦੇ ਨੌਜਵਾਨ ਇਸ ਪਲੇਟਫਾਰਮ ਤੇ ਇਕੱਠਿਆਂ ਹੋ ਕੇ ਸਾਡੇ ਸੁਪਨਿਆਂ ਨੂੰ ਸਕਾਰ ਕਰਨਗੇ। ਇਸ ਮੌਕੇ ਬੋਲਦਿਆਂ ਖੱਤਰੀ ਵੈਲਫੇਅਰ ਸਭਾ ਫਿ਼ਰੋਜ਼ਪੁਰ ਦੇ ਪ੍ਰਧਾਨ ਸ੍ਰੀ ਪਵਨ ਭੰਡਾਰੀ ਨੇ ਸਪੱਸ਼ਟ ਕੀਤਾ ਕਿ ਸਾਡਾ ਮੁੱਖ ਮਨੋਰਥ ਖੱਤਰੀ ਭਾਈਚਾਰੇ ਨੂੰ ਇਕ ਪਲੇਟਫਾਰਮ ਦੇ ਇਕੱਠਿਆਂ ਕਰਨਾ ਹੈ ਤਾਂ ਜ਼ੋ ਪੰਜਾਬ ਵਿਚ ਵਸਦੇ 35 ਲੱਖ ਖੱਤਰੀਆਂ ਨੂੰ ਇਕੱਠਿਆ ਕੀਤਾ ਜਾ ਸਕੇ।
ਇਸ ਮੌਕੇ ਤਰਸੇਮ ਬੇਦੀ, ਕੇਵਲ ਕ੍ਰਿਸ਼ਨ ਟੰਡਨ, ਸੁਰਿੰਦਰ ਬੇਰੀ, ਕੁਲਦੀਪ ਮੈਨੀ, ਲਵਕੇਸ਼ ਕੱਕੜ, ਬਾਲ ਕਿਸ਼ਨ ਧਵਨ, ਗੌਰਵ ਬਹਿਲ, ਸ਼ਵਿੰਦਰ ਮਲਹੋਤਰਾ, ਸੰਨੀ ਚੋਪੜ, ਹੀਰਾ ਪੁੱਗਲ, ਮੁਨੀਸ਼ ਮਹਿਤਾ, ਨਿਤਿਸ਼ ਮਲਹੋਤਰਾ, ਕੁਲਬੀਰ ਸੋਢੀ, ਵਿਨੋਦ ਧਵਨ, ਹੇਮੰਤ ਸਿਆਲ, ਸੁਦੇਸ਼ ਮਰਵਾਹਾ, ਅਮਿਤ ਵਧਾਵਨ, ਸੁਭਾਸ਼ ਚੌਧਰੀ, ਪ੍ਰਦੀਪ ਬਿੰਦਰਾ, ਸੁਰਿੰਦਰ ਕਪੂਰ, ਕਮਲ ਕਾਂਤ ਧਵਨ, ਅਨਿਲ ਖੰਨਾ, ਡਾਕਟਰ ਲਵੀ ਧਵਨ, ਸਤੀਸ਼ ਪੂਰੀ, ਅਸ਼ੋਕ ਕੱਕੜ, ਪ੍ਰਿਥਵੀ ਪੁੱਗਲ, ਮੋਹਿਲ ਢੱਲ, ਰਵਿੰਦਰ ਸਿੰਘ ਕਾਲਾ ਕੜਮਾ, ਪਰਵਿੰਦਰ ਖੁੱਲਰ, ਅਸ਼ੋਕ ਕੱਕੜ, ਦਿਨੇਸ਼ ਓਬਰਾਏ, ਸੰਜੀਵ ਟੰਡਨ, ਲਖਵੀਰ ਸਿੰਘ ਵਾਹੀ ਮਖੂ, ਗੁਰਪ੍ਰੀਤ ਵਾਹੀ, ਜ਼ੋਗਿੰਦਰ ਸਿੰਘ, ਅਨੁਰਾਗ ਅਨੰਦ, ਕ੍ਰਿਸ਼ਨ ਭੰਡਾਰੀ, ਨੰਦ ਕਿਸ਼ੋਰ ਬੇਰੀ, ਰਾਜੇਸ਼ ਧਵਨ, ਅਮਿਤ ਭੰਡਾਰੀ, ਰਾਜੀਵ ਕੁਮਾਰ ਨਰਿਆਲ, ਵਿਸ਼ਾਲ ਸੱਗਰ, ਸੁਨੀਲ, ਅਸ਼ੋਕ ਬਹਿਲ, ਰਾਹੁਲ ਕੱਕੜ, ਹਰਵਿੰਦਰ ਘਈ, ਮੁਨੀਸ਼ ਹਾਂਡਾ, ਰਿੰਕੂ ਧਵਨ, ਸੰਨੀ ਧਵਨ, ਰਾਜ ਕੁਮਾਰ ਦੁੱਗਲ, ਅਮ੍ਰਿਤ ਸੋਢੀ, ਨੀਰਜ ਮੈਨੀ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button