Ferozepur News

ਪੁਲੀਸ ਥਾਣੇ ਅੱਗੇ ਕਾਮਰੇਡਾਂ ਨੇ ਦਿੱਤਾ ਧਰਨਾਪੁਲੀਸ ਥਾਣੇ ਅੱਗੇ ਕਾਮਰੇਡਾਂ ਨੇ ਦਿੱਤਾ ਧਰਨਾ

ਗੁਰੂਹਰਸਹਾਏ 30 ਜਨਵਰੀ (ਪਰਮਪਾਲ ਗੁੁਲਾਟੀ)- ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਪਿੰਡ ਬਾਜੇ ਕੇ ਵਿੱਚ ਮੀਟਿੰਗ ਕਰਵਾਉਣ ਗਏ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਆਗੂ ਜੈਲ ਸਿੰਘ ਚੱਪਾੜਿੱਕੀ ਨੂੰ ਕਸ਼ਮੀਰ ਲਾਲ ਅਤੇ ਉਸਦੇ ਗੁੰਡਿਆਂ ਦੀ ਮੱਦਦ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਗ੍ਰਿਫਤਾਰ ਕਰਕੇ ਅਤੇ ਝੂਠੇ ਪਰਚੇ ਵਿੱਚ ਨਾਮਜ਼ਦ ਕਰਕੇ ਜੇਲ੍ਹ ਭੇਜਣ ਦੇ ਰੋਸ ਵਜੋਂ ਥਾਣਾ ਗੁਰੂਹਰਸਹਾਏ ਸਾਹਮਣੇ ਧਰਨਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆ ਕਮੇਟੀ ਦੇ ਕਨਵੀਨਰ ਰੇਸ਼ਮ ਮਿੱਡਾ ਨੇ ਦੱਸਿਆ ਕਿ ਇਕ ਪਾਸੇ ਰਾਣੇ ਸੋਢੀ ਦੇ ਚਹੇਤੇ ਸਰਪੰਚ ਕਸ਼ਮੀਰ ਲਾਲ ਬਾਜੇ ਕੇ ਉਪਰ ਅਪਰਾਧਿਕ ਮਾਮਲਾ ਦਰਜ ਹੋਣ ਦੇ ਬਾਵਜੂਦ ਵੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀ ਕਰ ਰਹੀ, ਸਗੋਂ ਉਸ ਦੀ ਗੁੰਡਾਗਰਦੀ ਅੱਗੇ ਬੇਵੱਸ ਨਜਰ ਆ ਰਹੀ ਹੈ ਤੇ ਦੂਜੇ ਪਾਸੇ ਜਿਨ੍ਹਾ ਵਿਅਕਤੀਆਂ ਉੱਪਰ ਝੂਠੇ ਪਰਚੇ ਦਰਜ ਕੀਤੇ ਗਏ ਹਨ, ਉਹਨਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਸ ਪਰਚੇ ਵਿੱਚ ਜੈਲ ਸਿੰਘ ਨੂੰ ਫਸਾਇਆ ਗਿਆ ਹੈ ਉਹ ਬਿਲਕੁਲ ਝੂਠਾ ਹੈ।। ਉਨ੍ਹਾਂ ਇਸ ਗੱਲ ਦਾ ਵੀ ਜੋਰਦਾਰ ਵਿਰੋਧ ਕੀਤਾ ਕਿ ਥਾਣਾ ਗੁਰੂਹਰਸਹਾਏ ਦੀ ਪੁਲਿਸ ਜਿਥੇ ਝੂਠੇ ਪਰਚੇ ਦਰਜ ਕਰਦੀ ਹੈ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਗੁੰਡਾਂ ਟੋਲਿਆਂ ਦਾ ਸਹਾਰਾ ਲੈਂਦੀ ਹੈ ਜੋ ਕਿ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।।ਇਸ ਮੌਕੇ ਇਕੱਠ ਨੇ ਖੇਡ ਮੰਤਰੀ ਅਤੇ ਗੁਰੂਹਰਸਹਾਏ ਦੀ ਪੁਲਿਸ ਖਿਲਾਫ਼ ਨਾਅਰੇਬਾਜੀ ਕਰਦਿਆਂ ਮੰਗ ਕੀਤੀ ਕੀ ਦੋਸ਼ੀ ਕਸ਼ਮੀਰ ਲਾਲ ਬਾਜੇ ਕੇ ਅਤੇ ਉਸਦੇ ਗੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤੇ ਅਤੇ ਆਮ ਲੋਕਾਂ ਅਤੇ ਜਥੇਬੰਦੀ ਦੇ ਆਗੂ ਤੇ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਕੀਤਾ ਤਾ ਆਉਣ ਵਾਲੇ ਦਿਨਾ ਵਿੱਚ ਸ਼ੰਘਰਸ ਨੂੰ ਹੋਰ ਤੇਜ ਕਰਕੇ ਪ੍ਰਸ਼ਾਸ਼ਨ ਨੂੰ ਵਖਤ ਪਾਇਆ ਜਾਵੇਗਾ। ਇਸ ਮੌਕੇ ਮਾਸਟਰ ਦੇਸ ਰਾਜ, ਸ਼ਿੰਗਾਰ ਚੰਦ, ਗੁਰਮੀਤ ਮਹਿਮਾ, ਨੌਨਿਹਾਲ ਸਿੰਘ, ਸੂਬਾ ਸਿੰਘ ਨੱਥੂਵਾਲਾ, ਨਰੇਸ਼ ਸੇਠੀ ਅਤੇ ਇਕਬਾਲ ਚੰਦ ਨੇ ਵੀ ਸੰਬੋਧਨ ਕੀਤਾ। । 
 

Related Articles

Back to top button