ਪੁਲਿਸ ਵੱਲੋਂ ਟਰਾਂਸਫਾਰਮਰ ਚੋਰਾਂ ਦੇ ਸਰਗਰਮ ਗਿਰੋਹ ਦਾ ਪਰਦਾਫਾਸ ; ਇਕ ਚੋਰ ਕਾਬੂ ਅਤੇ ਤਿੰਨ ਭੱਜ ਨਿਕਲੇ
ਪੁਲਿਸ ਵੱਲੋਂ ਟਰਾਂਸਫਾਰਮਰ ਚੋਰਾਂ ਦੇ ਸਰਗਰਮ ਗਿਰੋਹ ਦਾ ਪਰਦਾਫਾਸ ; ਇਕ ਚੋਰ ਕਾਬੂ ਅਤੇ ਤਿੰਨ ਭੱਜ ਨਿਕਲੇ
– ਚੋਰਾਂ ਪਾਸੋਂ ਟਰਾਂਸਫਾਰਮਰਾਂ 'ਚੋਂ ਚੋਰੀ ਕੀਤਾ ਹੋਇਆ ਤਾਂਬਾ ਅਤੇ ਇੱਕ ਮੋਟਰਸਾਈਕਲ ਬਰਾਮਦ
ਗੁਰੂਹਰਸਹਾਏ, 5 ਮਈ (ਪਰਮਪਾਲ ਗੁਲਾਟੀ)- ਜਿਲਾ ਪੁਲਿਸ ਮੁਖੀ ਫਿਰੋਜ਼ਪੁਰ ਮਨਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਉਪ ਕਪਤਾਨ ਪੁਲਿਸ ਗੁਰੂਹਰਸਹਾਏ ਸੁਲੱਖਣ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਨੇ ਚੋਰ ਗਿਰੋਹ ਦਾ ਪਰਦਾਫਾਸ਼ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਇਕ ਪ੍ਰੈਸ ਕਾਨਫਰੰਸ ਕਰਦੇ ਹੋਏ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਨੇ ਦੱਸਿਆ ਕਿ ਸਬ-ਇੰਸਪੈਕਟਰ ਅਸ਼ਵਨੀ ਕੁਮਾਰ ਥਾਣਾ ਲੱਖੋ ਕੇ ਬਹਿਰਾਮ ਵਲੋਂ ਪੁਲਿਸ ਪਾਰਟੀ ਸਮੇਤ ਇਲਾਕੇ ਅੰਦਰ ਗਸ਼ਤ ਅਤੇ ਚੈਕਿੰਗ ਦੌਰਾਨ ਮੁਖ਼ਬਰ ਦੀ ਇਤਲਾਹ ਮਿਲਣ 'ਤੇ ਕਾਕਾ ਪੁੱਤਰ ਜੱਸਾ, ਲਾਡੀ ਪੁੱਤਰ ਮੁਖਤਿਆਰ, ਜਤਿੰਦਰ ਪੁੱਤਰ ਮਾਘ ਵਾਸੀਆਨ ਮਮਦੋਟ ਅਤੇ ਸ਼ੰਭੂ ਪੁੱਤਰ ਕ੍ਰਿਸ਼ਨ ਵਾਸੀ ਸਾਹਨ ਕੇ ਜਿੰਨ•ਾਂ ਨੇ ਇਕ ਗਿਰੋਹ ਬਣਾਇਆ ਹੋਇਆ ਹੈ ਜੋ ਖੇਤਾਂ ਵਿੱਚ ਲੱਗੇ ਟਰਾਂਸਫਾਰਮਰਾਂ ਦਾ ਸਮਾਨ ਲਾਹ ਕੇ ਤਾਂਬੇ ਦੀ ਤਾਰ ਅਤੇ ਤੇਲ ਕੱਢ ਕੇ ਅੱਗੇ ਵੇਚ ਦਿੰਦੇ ਹਨ। ਇਸ ਸਰਗਰਮ ਗਿਰੋਹ ਨੇ ਗੁਰੂਹਰਸਹਾਏ, ਮਮਦੋਟ, ਲੱਖੋ ਕੇ ਬਹਿਰਾਮ, ਫਿਰੋਜਪੁਰ ਅਤੇ ਫਾਜਿਲਕਾ ਏਰੀਆ ਵਿੱਚੋਂ ਵੱਡੀ ਮਾਤਰਾ 'ਚ ਟਰਾਂਸਫਾਰਮਰਾਂ ਦਾ ਸਮਾਨ ਚੋਰੀ ਕਰਕੇ ਵੇਚਿਆ ਹੈ ਜੋ ਉਕਤ ਚਾਰੋ ਜਣੇ ਮੋਟਰਸਾਈਕਲਾਂ ਪਰ ਟਰਾਂਸਫਾਰਮਰਾਂ ਵਿੱਚੋਂ ਚੋਰੀ ਕੀਤਾ ਹੋਇਆ ਸਮਾਨ ਮਮਦੋਟ ਤੋਂ ਲੈ ਕੇ ਲੱਖੋ ਕੇ ਬਹਿਰਾਮ ਨੂੰ ਆ ਰਹੇ ਹਨ, ਜੇਕਰ ਜੇਤਾਲਾ ਨੇੜੇ ਨਾਕਾਬੰਦੀ ਕੀਤੀ ਜਾਵੇ ਤਾਂ ਚੋਰੀ ਦੇ ਸਮਾਨ ਸਮੇਤ ਕਾਬੂ ਆ ਸਕਦੇ ਹਨ।
ਡੀ.ਐਸ.ਪੀ ਨੇ ਦੱਸਿਆ ਕਿ ਮੁੱਖ ਅਫ਼ਸਰ ਥਾਣਾ ਲੱਖੋ ਕੇ ਬਹਿਰਾਮ ਵੱਲੋਂ ਸਮੇਤ ਪੁਲਿਸ ਪਾਰਟੀ ਕਰਮਚਾਰੀਆਂ ਨੇ ਲੱਖੋ ਕੇ ਬਹਿਰਾਮ ਪਿੰਡ ਜਤਾਲਾ ਦੀ ਤਰਫੋਂ ਦੋ ਮੋਟਰਸਾਈਕਲ ਸਵਾਰ ਸ਼ੱਕੀ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਦੀ ਗੱਡੀ ਨੂੰ ਵੇਖ ਕੇ ਪਿੰਡ ਲੱਖੋ ਕੇ ਬਹਿਰਾਮ ਦੀ ਤਰਫ਼ ਇਕਦਮ ਮੋੜ ਲਏ, ਜਿੰਨਾਂ ਵਿੱਚੋ ਇਕ ਮੋਟਰਸਾਈਕਲ ਵਾਲੇ ਦੋ ਨੌਜਵਾਨ ਭੱਜਣ ਵਿੱਚ ਕਾਮਯਾਬ ਹੋ ਗਏ ਅਤੇ ਇਕ ਮੋਟਰਸਾਈਕਲ ਦੇ ਡਿੱਗਣ ਕਰਕੇ ਪਿੱਛੇ ਬੈਠਾ ਨੌਜਵਾਨ ਗੱਟਾ ਬੋਰੀ ਟਾਟ ਛੱਡ ਕੇ ਭੱਜ ਨਿਕਲਿਆ ਅਤੇ ਪੁਲਸ ਨੇ ਮੋਟਰਸਾਈਕਲ ਚਾਲਕ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸਨੇ ਆਪਣਾ ਨਾਮ ਕਰਮਜੀਤ ਸਿੰਘ ਉਰਫ਼ ਕਾਕਾ ਪੁੱਤਰ ਜੱਸਾ ਸਿੰਘ ਵਾਸੀ ਮਮਦੋਟ ਦੱਸਿਆ|ਮੋਟਰਸਾਈਕਲ ਕੋਲ ਪਏ ਗੱਟਾ ਬੋਰੀ ਟਾਟ ਦੀ ਤਲਾਸ਼ੀ ਕਰਨ ਤੇ ਵਿੱਚੋਂ ਟਰਾਂਸਫਾਰਮਰਾਂ ਵਿੱਚ ਚੋਰੀ ਕੀਤੀਆ ਤਾਂਬੇ ਦੀਆਂ ਕੁਆਇਲਾਂ ਬਰਾਮਦ ਹੋਈਆਂ।|
ਡੀ.ਐਸ.ਪੀ ਸੁਲੱਖਣ ਸਿੰਘ ਮਾਨ ਨੇ ਪ੍ਰੈਸ ਕਾਨਫਾਰੰਸ ਦੌਰਾਨ ਦੱਸਿਆ ਕਿ ਪੁੱਛਗਿੱਛ ਕਰਮਜੀਤ ਸਿੰਘ ਉਰਫ਼ ਕਾਕਾ ਪੁੱਤਰ ਜੱਸਾ ਸਿੰਘ ਵਾਸੀ ਮਮਦੋਟ ਨੇ ਪੁਲਸ ਨੂੰ ਦੱਸਿਆ ਕਿ ਉਹ ਟਰੱਕ ਡਰਾਇਵਰੀ ਕਰਦਾ ਸੀ ਅਤੇ ਨਸ਼ੇ ਖਾਣ ਦੀ ਆਦੀ ਸੀ, ਜਿਸ ਕਰਕੇ ਉਸਦੀ ਜਾਣ-ਪਛਾਣ ਸ਼ੰਭੂ ਪੁੱਤਰ ਕ੍ਰਿਸ਼ਨ ਵਾਸੀ ਸਾਹਨ ਕੇ, ਲਾਡੀ ਪੁੱਤਰ ਮੁਖਤਿਆਰ, ਜਤਿੰਦਰ ਪੁੱਤਰ ਮਹਿੰਗਾ ਵਾਸੀਆਨ ਮਮਦੋਟ ਨਾਲ ਹੋ ਗਈ ਸੀ, ਨਸ਼ੇ ਦੀ ਲੱਤ ਪੂਰੀ ਨਾ ਹੋਣ ਕਰਕੇ ਪਹਿਲਾ ਨਿੱਕੀਆਂ-ਮੋਟੀਆਂ ਚੋਰੀਆਂ ਕਰਦੇ ਰਹੇ ਅਤੇ ਹੋਲੀ-ਹੋਲੀ ਟਰਾਂਸਫਾਰਮਰਾਂ ਵਿੱਚੋਂ ਤਾਂਬੇ ਦੀ ਤਾਰ ਅਤੇ ਤੇਲ ਚੋਰੀ ਕਰਕੇ ਵੇਚਣਾ ਸ਼ੁਰੂ ਕਰ ਦਿੱਤਾ, ਜਿਸਨੇ ਦੱਸਿਆ ਕਿ ਉਸਨੇ ਆਪਣੇ ਉਕਤ ਸਾਥੀਆਂ ਨਾਲ ਮਿਲ ਕੇ ਮਮਦੋਟ, ਗੁਰੂਹਰਸਹਾਏ, ਲੱਖੋ ਕੇ ਬਹਿਰਾਮ ਅਤੇ ਅਮੀਰਖਾਸ ਦੇ ਏਰੀਆ ਦੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰਾਂ ਨੂੰ ਥੱਲੇ ਲਾਹ ਕੇ ਉਸ ਵਿੱਚੋਂ ਤਾਂਬੇ ਦੀ ਤਾਰ ਅਤੇ ਤੇਲ ਚੋਰੀ ਕਰ ਲੈਂਦੇ ਸੀ ਅਤੇ ਜਤਿੰਦਰ ਸਿੰਘ ਦੀ ਜਾਣ-ਪਛਾਣ ਜਲੰਧਰ ਦੇ ਕਬਾੜੀਏ ਨਾਲ ਹੋਣ ਕਰਕੇ ਉਹ ਚੋਰੀ ਕੀਤਾ ਹੋਇਆ ਸਮਾਨ ਵੇਚ ਆਉਂਦਾ ਸੀ ਅਤੇ ਸਾਨੂੰ ਬਣਦਾ ਹਿੱਸਾ ਦੇ ਦਿੰਦਾ ਸੀ। ਡੀ.ਐਸ.ਪੀ ਨੇ ਦੱਸਿਆ ਕਿ ਦੋਸ਼ੀ ਕਰਮਜੀਤ ਸਿੰਘ ਉਰਫ਼ ਕਾਕਾ ਪੁੱਤਰ ਜੱਸਾ ਸਿੰਘ ਵਾਸੀ ਮਮਦੋਟ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਤਾਂਬੇ ਦੀਆਂ ਕੁਆਇਲਾਂ ਅਤੇ ਇਕ ਮੋਟਰਸਾਈਕਲ ਬਜਾਜ ਡਿਸਕਵਰ ਨੰਬਰੀ ਨੰਬਰ ਪੀ.ਬੀ05 ਏ.ਡੀ-1619 ਬਰਾਮਦ ਕੀਤਾ ਗਿਆ,|ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਦੋਸ਼ੀ ਕਰਮਜੀਤ ਸਿੰਘ ਨੇ ਦੱਸਿਆ ਕਿ ਉਸਨੇ ਅਤੇ ਉਸਦੇ ਸਾਥੀਆਂ ਨੇ ਸਾਲ 2015 ਤੋਂ ਲੈ ਕੇ ਅੱਜ ਤੱਕ ਗੁਰੂਹਰਸਹਾਏ, ਲੱਖੋ ਕੇ ਬਹਿਰਾਮ, ਅਮੀਰਖਾਸ, ਮਮਦੋਟ, ਫਿਰੋਜਪੁਰ ਅਤੇ ਫਾਜਿਲਕਾ ਏਰੀਏ ਵਿੱਚੋਂ ਅਣਗਿਣਤ ਟਰਾਂਸਫਾਰਮਰ ਚੋਰੀ ਕਰਕੇ ਉਹਨਾਂ 'ਚੋ ਤਾਂਬੇ ਦੀਆਂ ਕੁਆਇਲਾਂ ਅਤੇ ਤੇਲ ਕੱਢ ਕੇ ਵੇਚ ਦਿੱਤਾ ਹੈ। ਬਰਾਮਦ ਹੋਏ ਮੋਟਰਸਾਈਕਲ ਦੀ ਮਾਲਕੀ ਬਾਰੇ ਪਤਾ ਲਗਾਇਆ ਜਾ ਰਿਹਾ ਹੈ| ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਚੋਰਾਂ ਵਿਰੁੱਧ ਮੁਕੱਦਮਾ ਨੰਬਰ 30 ਅਧੀਨ ਧਾਰਾ 379/411 ਆਈ.ਪੀ.ਸੀ ਥਾਣਾ ਲੱਖੋ ਕੇ ਬਹਿਰਾਮ ਵਿਖੇ ਦਰਜ ਕੀਤਾ ਹੈ।