Ferozepur News
ਪੁਲਿਸ ਵਿਭਾਗ ਵੱਲੋਂ ਐਲਡਰਜ ਡੇ (ਪੁਲਿਸ ਬਜੁਰਗ ਦਿਵਸ) ਮਨਾਇਆ ਗਿਆ
ਫਿਰੋਜ਼ਪੁਰ 20 ਦਸੰਬਰ 2016 ( ) ਸ੍ਰੀ ਰਵਿੰਦਰ ਕੁਮਾਰ ਬਖਸੀ,ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਿਰੋਜਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ ਵੱਲੋ ਜਾਰੀ ਸਟੈਡਿੰਗ ਆਰਡਰ ਸਾਲ 2001 ਦੀ ਪਾਲਣਾ ਵਿੱਚ ਹਰ ਸਾਲ ਰਿਟਾਇਰ ਹੋਏ ਪੁਲਿਸ ਅਫਸਰਾਂ/ਕ੍ਰਮਚਾਰੀਆਂ ਦੇ ਸਨਮਾਨ ਹਿੱਤ ਪੁਲਿਸ ਐਲਡਰਜ਼ ਡੇ (ਪੁਲਿਸ ਬਜੁਰਗ ਦਿਵਸ) ਮਨਾਇਆ ਜਾਂਦਾ ਹੈ।ਇਸੇ ਲੜੀ ਤਹਿਤ ਪੁਲਿਸ ਲਾਈਨ ਫਿਰੋਜਪੁਰ ਵਿਖੇ ਰਿਟਾਇਰ ਹੋਏ ਪੁਲਿਸ ਅਫਸਰਾਨ/ਕ੍ਰਮਚਾਰੀਆਂ ਦੇ ਸਨਮਾਨ ਹਿੱਤ ਪੁਲਿਸ ਐਲਡਰਜ਼ ਡੇ (ਪੁਲਿਸ ਬਜੁਰਗ ਦਿਵਸ) ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਵਿੱਚ ਜਿਲ੍ਹਾ ਫਿਰੋਜਪੁਰ ਦੇ ਸਮੂਹ ਗਜਟਿਡ ਅਫਸਰਾ, ਮੁੱਖ ਥਾਣਾ ਅਫਸਰਾ,ਰਿਟਾਇਰਡ ਹੋਏ ਪੁਲਿਸ ਅਫਸਰ/ਕ੍ਰਮਚਾਰੀਆਂ ਤੋ ਇਲਾਵਾ ਵੱਖ-ਵੱਖ ਯੂਨਿਟਾਂ ਤੋਂ ਆਏ ਪੁਲਿਸ ਕਰਮਚਾਰੀ/ ਅਧੀਕਾਰੀਆਂ ਤੋ ਇਲਾਵਾ ਪੰਜਾਬ ਪੁਲਿਸ ਪੈਨਸ਼ਨਰਜ ਵੇਲਫੇਅਰ ਐਸੋਸ਼ੀਏਸ਼ਨ, ਫਿਰੋਜਪੁਰ ਯੂਨਿਟ ਦੇ ਪ੍ਰਧਾਨ, ਜਰਨਲ ਸੈਕਟਰੀ ਅਤੇ ਹੋਰ ਰਿਟਾਇਰਡ ਪੁਲਿਸ ਕ੍ਰਮਚਾਰੀ ਵੀ ਸ਼ਾਮਲ ਹੋਏ।
ਜ਼ਿਲ੍ਹਾ ਪੁਲਿਸ ਮੁਖੀ ਸ੍ਰੀ. ਆਰ.ਕੇ.ਬਖਸੀ ਵੱਲੋਂ ਐਲਡਰਜ਼ ਡੇ ਦੀ ਅਹਿਮੀਅਤ ਬਾਰੇ ਹਾਜਰੀਨ ਨੂੰ ਜਾਣੂ ਕਰਵਾਇਆ ਗਿਆ ਅਤੇ ਰਿਟਾਇਰ ਪੁਲਿਸ ਕ੍ਰਮਚਾਰੀਆਂ ਨੂੰ ਇਹ ਵੀ ਵਿਸ਼ਵਾਸ਼ ਦਿਵਾਇਆ ਗਿਆ ਕਿ ਉਨ੍ਹਾਂ ਨੂੰ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਦੁੱਖ ਤਕਲੀਫ ਹੋਵੇ ਤਾਂ ਉਹ ਕਿਸੇ ਵੀ ਸਮੇ ਆਪਣੀ ਦੁੱਖ ਤਕਲੀਫ ਦੱਸ ਸਕਦੇ ਹਨ। ਉਨ੍ਹਾਂ ਦੀ ਸਮੱਸਿਆ ਦਾ ਯੋਗ ਹਲ ਕੀਤਾ ਜਾਵੇਗਾ।ਉਨ੍ਹਾਂ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਭ ਦਾ ਧੰਨਵਾਦ ਕੀਤਾ।
ਇਸ ਉਪਰੰਤ ਪ੍ਰਧਾਨ, ਪੰਜਾਬ ਪੁਲਿਸ ਵੈਲਫੇਅਰ ਅੇਸੋਸ਼ੀਏਸ਼ਨ ਨੇ ਸਾਲ 2016 ਦੋਰਾਨ ਰਿਟਾਇਰ ਹੋਏ ਪੁਲਿਸ ਕ੍ਰਮਚਾਰੀਆਂ ਦੇ ਹਿੱਤ ਵਿੱਚ ਕੀਤੇ ਕੰਮਾ ਦੀ ਜਾਣਕਾਰੀ ਦਿੱਤੀ ਅਤੇ ਜਨਰਲ ਸੈਕਟਰੀ ਨੇ ਸਾਲ 2016 ਦੌਰਾਨ ਸਵਰਗਵਾਸ ਹੋਏ ਰਿਟਾਇਰ ਪੁਲਿਸ ਕ੍ਰਮਚਾਰੀਆਂ ਦੇ ਨਾਮ ਪੜੇ ਅਤੇ ਇਹਨਾਂ ਸਵਰਗਵਾਸੀ ਕ੍ਰਮਚਾਰੀਆਂ ਨੂੰ ਸ਼ਰਧਾਂਜਲੀ ਦੇਣ ਲਈ 02 ਮਿੰਟ ਦਾ ਮੌਨ ਰੱਖਿਆ ਗਿਆ। ਇਸ ਤੋ ਬਾਅਦ ਸਮਾਗਮ ਵਿੱਚ ਸ਼ਾਮਲ ਹੋਏ 05 ਰਿਟਾਇਰਡ ਬਜੂਰਗ ਪੁਲਿਸ ਕ੍ਰਮਚਾਰੀਆਂ ਨੂੰ ਤੋਹਫਾ ਬਤੌਰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।