Ferozepur News

ਪੁਲਸ ਲਾਇਨ ਕੁਆਟਰ ਵਿਚ ਇੰਸਪੈਕਟਰ ਦੀ ਪਤਨੀ ਨੂੰ ਕੁੱਟਮਾਰ ਕਰਕੇ ਕੀਤਾ ਜ਼ਖਮੀਂ

cutmaarਫਿਰੋਜ਼ਪੁਰ 12 ਮਾਰਚ (ਏ. ਸੀ. ਚਾਵਲਾ) : ਪੁਲਸ ਲਾਈਨ ਕੁਆਟਰ ਵਿਚ ਇਕ ਇੰਸਪੈਕਟਰ ਦੀ ਪਤਨੀ ਦੀ ਕੁੱਟਮਾਰ ਕਰਕੇ ਜ਼ਖਮੀਂ ਕਰਨ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ ਤਿੰਨ ਲੋਕਾਂ ਖਿਲਾਫ 452, 354, 323, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਮਹਿਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਚੇਤਨਾ ਪਤਨੀ ਇੰਸਪੈਕਟਰ ਸੁਰਿੰਦਰ ਪਾਲ ਕੁਆਟਰ ਨੰਬਰ ਬੀ/19 ਪੁਲਸ ਲਾਇਨ ਫਿਰੋਜ਼ਪੁਰ ਕੈਂਟ ਨੇ ਦੱਸਿਆ ਕਿ ਉਸ ਦਾ ਪਤੀ ਸੁਰਿੰਦਰਪਾਲ ਜ਼ਿਲ•ਾ ਫਾਜ਼ਿਲਕਾ ਪੁਲਸ ਵਿਚ ਇੰਸਪੈਕਟਰ ਹੈ। ਸ਼ਿਕਾਇਤਕਰਤਾ ਚੇਤਨਾ ਨੇ ਦੱਸਿਆ ਕਿ ਆਸ਼ਾ ਪਤਨੀ ਪ੍ਰੇਮ ਕੁਮਾਰ, ਜੈਣੀ ਪੁੱਤਰੀ ਪ੍ਰੇਮ ਕੁਮਾਰ ਅਤੇ ਸਿਕੰਦਰ ਪੁੱਤਰ ਪ੍ਰੇਮ ਕੁਮਾਰ ਵਾਸੀ ਵਜ਼ੀਰ ਅਲੀ ਬਿਲਡਿੰਗ ਕੈਂਟ ਫਿਰੋਜ਼ਪੁਰ ਨੇ ਪੁਲਸ ਲਾਇਨ ਕੁਆਟਰ ਵਿਚ ਆ ਕੇ ਉਸ ਨਾਲ ਝਗੜਾ ਕੀਤਾ ਅਤੇ ਕੁੱਟਮਾਰ ਕਰਕੇ ਜ਼ਖਮੀਂ ਕਰ ਦਿੱਤਾ। ਜਾਂਚਕਰਤਾ ਮਹਿਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਚੇਤਨਾ ਦੇ ਬਿਆਨਾਂ ਤੇ ਤਿੰਨਾਂ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Related Articles

Back to top button