ਪੁਲਸ ਨੇ ਇੱਕ ਹਫ਼ਤੇ 'ਚ ਸੁਲਝਾਈ ਅੰਨੇ ਕਤਲ ਕੇਸ ਦੀ ਗੁੱਥੀ, ਧਾਰਾ 302,34 ਤਹਿਤ ਪਰਚਾ ਦਰਜ
ਫਾਜ਼ਿਲਕਾ, 27 ਫਰਵਰੀ (ਵਿਨੀਤ ਅਰੋੜਾ): ਫਾਜ਼ਿਲਕਾ ਦੇ ਨੇੜਲੇ ਸ਼ਹਿਰ ਜਲਾਲਾਬਾਦ ਦੇ ਪਿੰਡ ਮੋਹਕਮ ਅਰਾਈਆਂ ਵਿਚ ਲਗਭਗ ਇੱਕ ਹਫ਼ਤਾ ਪਹਿਲਾਂ ਹੋਏ ਅੰਨ•ੇ ਕਤਲ ਕੇਸ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਸ ਨੇ ਦੋਸ਼ੀ ਛਿੰਦਰ ਸਿੰਘ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਐਸਐਸਪੀ ਦਫ਼ਤਰ ਫਾਜ਼ਿਲਕਾ ਵਿਚ ਅਯੋਜਤ ਪੱਤਰਕਾਰ ਸੰਮੇਲਨ ਦੌਰਾਨ ਫਾਜ਼ਿਲਕਾ ਜ਼ਿਲ•ੇ ਦੇ ਐਸਐਸਪੀ ਡਾ. ਕੇਤਨ ਬਲੀਰਾਮ ਪਾਟਿਲ ਨੇ ਦੱਸਿਆ ਕਿ ਲਗਭਗ ਇੱਕ ਹਫ਼ਤਾ ਪਹਿਲਾਂ ਜਲਾਲਾਬਾਦ ਦੇ ਪਿੰਡ ਮੋਹਕਮ ਅਰਾਈਆਂ ਦੇ ਖੇਤਾਂ ਵਿਚ ਦਿਨ ਦਿਹਾੜੇ ਹੰਸਾ ਸਿੰਘ ਦੇ ਹੋਏ ਕਤਲ ਨੂੰ ਪੁਲਸ ਨੇ ਅੱਜ ਸੁਲਝਾਉਂਦੇ ਹੋਏ ਮੁੱਖ ਦੋਸ਼ੀ ਛਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਬਸਤੀ ਘੁਮਿਆਰਾਂ ਵਾਲੀ ਥਾਣਾ ਸਿਟੀ ਜਲਾਲਾਬਾਦ ਨੂੰ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਇੱਕ ਬੱਸ ਵਿਚ ਬੈਠਕੇ ਭੱਜਣ ਦੀ ਤਾਕ ਵਿਚ ਸੀ। ਐਸਐਸਪੀ ਸ਼੍ਰੀ ਪਾਟਿਲ ਨੇ ਦੱਸਿਆ ਕਿ ਛਿੰਦਰ ਸਿੰਘ ਦੀ ਪਤਨੀ ਗੋਗਾ ਰਾਣੀ ਦੇ ਪਿਛਲੇ ਕੁਝ ਵਰਿ•ਆਂ ਤੋਂ ਮ੍ਰਿਤਕ ਹੰਸਾ ਸਿੰਘ ਨਾਲ ਨਜਾਇਜ ਸਬੰਧ ਸਨ ਅਤੇ ਜਿਸਦਾ ਸ਼ੱਕ ਹੋਣ ਤੇ ਛਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਕਈ ਵਾਰ ਰੋਕਿਆ ਅਤੇ ਸਮਝਾਇਆ ਸੀ। ਪਰ ਕਈ ਵਾਰ ਰੋਕਣ ਦੇ ਬਾਵਜੂਦ ਵੀ ਗੋਗਾ ਬਾਈ ਅਤੇ ਹੰਸਾ ਸਿੰਘ ਆਪਸ ਵਿਚ ਮਿਲਦੇ ਰਹਿੰਦੇ ਸਨ। ਹੰਸਾ ਸਿੰਘ ਨੂੰ ਸਬਕ ਸਿਖਾਉਣ ਲਈ ਛਿੰਦਰ ਸਿੰਘ ਕਿਸੇ ਚੰਗੇ ਮੌਕੇ ਦੀ ਭਾਲ ਵਿਚ ਸੀ ਤਾਂ ਉਸਨੂੰ ਇਹ ਮੌਕਾ 18 ਅਤੇ 19 ਫਰਵਰੀ ਨੂੰ ਆਪਣੀ ਪਤਨੀ ਗੋਗਾ ਰਾਣੀ ਦੇ ਭਤੀਜੇ ਦੇ ਵਿਆਹ ਦੌਰਾਨ ਮਿਲਿਆ। ਦੋਸ਼ੀ ਛਿੰਦਰ ਸਿੰਘ ਬਿਮਾਰ ਹੋਣ ਦਾ ਬਹਾਨਾ ਬਣਾਕੇ ਖੁਦ ਵਿਆਹ ਵਿਚ ਨਹੀਂ ਗਿਆ ਪਰ ਆਪਣੀ ਘਰ ਵਾਲੀ ਨੂੰ ਭੇਜ ਦਿੱਤਾ। ਦੂਜੇ ਪਾਸੇ ਹੰਸਾ ਸਿੰਘ ਜਦ ਆਪਣੇ ਕੰਮਕਾਰ ਲਈ ਖੇਤਾਂ ਵਿਚ ਗਿਆ ਤਾਂ ਛਿੰਦਰ ਸਿੰਘ ਵੀ ਪਹਿਲਾਂ ਤੋਂ ਬਣਾਈ ਯੋਜਨਾ ਤਹਿਤ ਉਸ ਕੋਲ ਖੇਤ ਹੀ ਪਹੁੰਚ ਗਿਆ। ਛਿੰਦਰ ਸਿੰਘ ਨੇ ਖੇਤਾਂ ਵਿਚ ਬਣੀ ਕੋਠੜੀ ਅੰਦਰ ਸੱਪ ਹੋਣ ਦਾ ਸ਼ੱਕ ਜਾਹਿਰ ਕੀਤਾ। ਜਿਸ ਤੇ ਹੰਸਾ ਸਿੰਘ ਕੋਠੜੀ ਅੰਦਰ ਪਏ ਛੋਟੇ ਜਿਹੇ ਮੰਜੇ ਹੇਠਾਂ ਬੈਠਕੇ ਸੱਪ ਵੇਖਣ ਲੱਗਿਆ ਤਾਂ ਛਿੰਦਰ ਸਿੰਘ ਨੇ ਸੱਪ ਮਾਰਨ ਲਈ ਫੜ•ੀ ਹੋਈ ਕੁਹਾੜੀ ਨਾਲ ਹੰਸਾ ਸਿੰਘ ਉਪਰ ਕਈ ਵਾਰ ਕੀਤੇ ਅਤੇ ਉਹ ਉੱਥੇ ਹੀ ਢੇਰ ਹੋ ਗਿਆ। ਉਸਤੋਂ ਬਾਅਦ ਛਿੰਦਰ ਸਿੰਘ ਮੌਕਾ ਵਾਰਦਾਤ ਤੋਂ ਫਰਾਰ ਹੋ ਗਿਆ। ਤਾਂ ਬਾਅਦ 'ਚ ਹੰਸਾ ਸਿੰਘ ਦੇ ਜ਼ਖ਼ਮੀ ਹੋਣ ਦੀ ਖ਼ਬਰ ਉਸਦੇ ਵਾਰਸਾਂ ਅਤੇ ਪਿੰਡ ਵਾਲਿਆਂ ਨੂੰ ਲੱਗੀ ਤਾਂ ਉਸਨੂੰ ਤੁਰੰਤ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਲੈ ਗਏ। ਜਿੱਥੇ ਕੁਝ ਦੇਰ ਬਾਅਦ ਉਸਦੀ ਮੌਤ ਹੋ ਗਈ। ਪੁਲਸ ਨੇ ਤਾਰੋ ਬਾਈ ਪਤਨੀ ਹੰਸਾ ਸਿੰਘ ਦੇ ਬਿਆਨਾਂ ਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 302/34 ਤਹਿਤ ਮਾਮਲਾ ਦਰਜ਼ ਕਰਕੇ ਕੇਸ ਦੀ ਛਾਣਬੀਨ ਕੀਤੀ ਤਾਂ ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਕਿਹਾ ਕਿ ਉਸਨੇ ਇਹ ਕਤਲ ਆਪਣੀ ਪਤਨੀ ਦੇ ਹੰਸਾ ਸਿੰਘ ਨਾਲ ਨਜਾਇਜ ਸਬੰਧਾਂ ਕਾਰਨ ਕੀਤਾ ਹੈ।