ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਮੁਲਾਜ਼ਮਾਂ ਵੱਲੋਂ ਕੀਤਾ ਅਰਥੀ ਫੂਕ ਮੁਜ਼ਾਹਰਾ
ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਨੂੰ ਨਜ਼ਰਅੰਦਾਜ਼ ਕਰਨਾ ਸੂਬਾ ਸਰਕਾਰ ਨੂੰ ਪਵੇਗਾ ਭਾਰੀ
ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਮੁਲਾਜ਼ਮਾਂ ਵੱਲੋਂ ਕੀਤਾ ਅਰਥੀ ਫੂਕ ਮੁਜ਼ਾਹਰਾ
ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਨੂੰ ਨਜ਼ਰਅੰਦਾਜ਼ ਕਰਨਾ ਸੂਬਾ ਸਰਕਾਰ ਨੂੰ ਪਵੇਗਾ ਭਾਰੀ
ਫਿਰੋਜ਼ਪੁਰ 23 ਨਵਬੰਰ, 2020:( Harish Monga ) 2004 ਤੋਂ ਬਾਅਦ ਸਰਕਾਰੀ ਨੌਕਰੀ ਵਿੱਚ ਭਰਤੀ ਹੋਏ ਸਰਕਾਰੀ ਮੁਲਾਜ਼ਮਾਂ ਵੱਲੋਂ ਪਿਛਲੇ ਲੰਮੇ ਸਮੇਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਲਗਾਤਾਰ ਸ਼ੰਘਰਸ਼ ਕੀਤਾ ਜਾ ਰਿਹਾ ਹੈ.
ਜਿਸ ਦੇ ਚਲਦੇ ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਅਤੇ ਪੁਰਾਣੀ ਪੈਨਸ਼ਨ ਸ਼ੰਘਰਸ਼ ਬਹਾਲ ਕਮੇਟੀ ਵੱਲੋਂ ਸਾਂਝੇ ਤੌਰ ਤੇ ਐਨ.ਪੀ.ਐਸ.ਈ.ਯੂ ਦੇ ਝੰਡੇ ਹੇਠ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਭਾਂਗਰ ਦੀ ਅਗਵਾਈ ਹੇਠ ਅੱਜ ਇਥੇ ਡੀ.ਸੀ. ਦਫਤਰ ਫਿਰੋਜ਼ਪੁਰ ਦੇ ਸਾਹਮਣੇ ਪੰਜਾਬ ਸਰਕਾਰ ਦਾ ਜਿਲ੍ਹਾ ਪੱਧਰੀ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ.
ਇਸ ਮੌਕੇ ਤੇ ਮੁਲਾਜ਼ਮਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਜਸਗੀਰ ਸਿੰਘ ਭਾਂਗਰ ਜਿਲ੍ਹਾ ਪ੍ਰਧਾਨ, ਸੋਨੂੰ ਕਸ਼ਅਪ ਜਨਰਲ ਸਕੱਤਰ ਸੀ.ਪੀ.ਐਫ ਕਰਮਚਾਰੀ ਯੂਨੀਅਨ, ਇੰਦਰਜੀਤ ਸਿੰਘ ਢਿੱਲੋ, ਸੀਨੀਅਰ ਮੀਤ ਪ੍ਰਧਾਨ, ਪਵਨ ਸ਼ਰਮਾ ਖਜ਼ਾਨਚੀ, ਮਨੋਹਰ ਲਾਲ ਜ਼ਿਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ. ਪਿੱਪਲ ਸਿੰਘ ਸਿੱਧੂ ਜ਼ਿਲ੍ਹਾ ਜਨਰਲ ਸਕੱਤਰ, ਅਜੀਤ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ, ਓਮ ਪ੍ਰਕਾਸ਼ ਸੂਬਾਈ ਮੀਤ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਲ ਪੰਜਾਬ, ਪ੍ਰਦੀਪ ਵਿਨਾਇਕ ਜ਼ਿਲ੍ਹਾ ਖਜ਼ਾਨਚੀ, ਸ੍ਰੀ ਸੋਨਾ ਸਿੰਘ ਫੂਡ ਸਪਲਾਈ, ਹਰਮੀਤ ਸਿੰਘ ਵਿਦਿਆਰਥੀ ਜ਼ਿਲ੍ਹਾ ਪ੍ਰਧਾਨ ਕਾਨੂੰਗੋ ਐਸੋਸੀਏਸ਼ਨ, ਦੀਦਾਰ ਸਿੰਘ ਮੁੱਦਕੀ ਸੂਬਾਈ ਅਧਿਆਪਕ ਆਗੂ, ਹਰਦੀਪ ਸਿੰਘ ਸੰਧੂ ਡੀ.ਟੀ.ਐਫ., ਸਰਬਜੀਤ ਸਿੰਘ ਭਾਵੜਾ, ਗੁਰਜੀਤ ਸਿੰਘ ਸੋਢੀ ਸਾਂਝਾ ਅਧਿਆਪਕ ਮੰਚ, ਕਿਸ਼ਨ ਚੰਦ ਜਾਗੋਵਾਲੀਆ ਜ਼ਿਲ੍ਹਾ ਪ੍ਰਧਾਨ ਪ.ਸ.ਸ.ਫ, ਨੇ ਕਿਹਾ ਕਿ ਜੁਗਲ ਕਿਸ਼ੋਰ ਆਨੰਦ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ ਲੋਕ ਨਿਰਮਾਣ ਵਿਭਾਗ, ਗੁਰਜੀਤ ਸਿੰਘ ਸੰਧੂ ਤਹਿਸੀਲ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ ਜ਼ੀਰਾ, ਦਲਵਿੰਦਰ ਸਿੰਘ ਖੇਤੀਬਾੜੀ ਵਿਭਾਗ, ਡਾ: ਪ੍ਰਦੀਪ ਰਾਣਾ ਅਤੇ ਭੁਪਿੰਦਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਡਰਾਫਟਸਮੈਨ ਐਸੋਸੀਏਸ਼ਨ ਨੇ ਐਨ.ਪੀ.ਐਸ. ਪੈਨਸ਼ਨ ਸਕੀਮ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਦੀ ਕੀਤੀ ਅਤੇ ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾ ਕੇ ਮੁਲਾਜ਼ਮ ਮਾਰੂ ਨੀਤੀਆਂ ਅਪਨਾਉਣ ਦੀਆਂ ਕੋਝੀਆਂ ਚਾਲਾਂ ਨੂੰ ਬਰਦਾਸ਼ਤ ਨਾ ਕਰਨ ਦੀ ਚਿਤਾਵਨੀ ਦਿੱਤੀ .
ਉਕਤ ਆਗੂਆਂ ਨੇ ਕਿਹਾ ਜਥੇਬੰਦੀ ਦੀਆਂ ਕਈ ਮੀਟਿੰਗਾਂ ਹੋਣ ਦੇ ਬਾਵਜੂਦ ਕਰ ਵੀ ਸੂਬਾ ਸਰਕਾਰ ਮੁਲਾਜ਼ਮਾਂ ਦੀ ਮੁੱਖ ਮੰਗ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਵਾਉਣ ਤੇ ਚੁੱਪ ਧਾਰੀ ਹੋਈ ਹੈ. ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸੂਬੇ ਨੂੰ ਆਰਥਿਕ ਸੰਕਟ ਵਿੱਚ ਦੱਸ ਰਹੇ ਹਨ ਜਦਕਿ ਯੂਨੀਅਨ ਵੱਲੋਂ ਬਹੁਤ ਵਾਰ ਸੁਝਾਅ ਦਿੱਤਾ ਹੈ ਕਿ ਜੇਕਰ ਸੀ.ਪੀ.ਐਫ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਘੇਰੇ ਵਿੱਚ ਲਿਆਉਦਾ ਜਾਵੇ ਤਾਂ 7000$^ਕਰੋੜ ਰੁਪਏ ਤੋਂ ਜਿਆਦਾ ਪੈਸਾ ਸੂਬਾ ਸਰਕਾਰ ਨੂੰ ਕੇਂਦਰੀ ਪੈਨਸ਼ਨ ਏਜੰਸੀ ਤੋਂ ਵਾਪਿਸ ਆਵੇਗਾ. ਜਿਸ ਨਾਲ ਸੂਬਾ ਸਰਕਾਰ ਦਾ ਆਰਥਿਕ ਸੰਕਟ ਵੀ ਖਤਮ ਹੋਵੇਗਾ ਤੇ ਮੁਲਾਜ਼ਮਾਂ ਦੇ ਮਨ ਵਿੱਚ ਨਵੀਂ ਪੈਨਸ਼ਨ ਸਕੀਮ ਨੂੰ ਲੈ ਕੇ ਬਣੀ ਬੇਭਰੋਸਗੀ ਤੋਂ ਵੀ ਛੁਕਟਾਰਾ ਮਿਲੇਗਾ ਕਿਉਂਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਨੋਟੀਫਿਕੇਸ਼ਨਾਂ ਦੀ ਤਰ੍ਹਾਂ ਮੁਲਾਜ਼ਮਾਂ ਤੇ ਨਵੀਂ ਪੈਨਸ਼ਨ ਸਕੀਮ ਲਾਗੂ ਕਰਕੇ ਉਨ੍ਹਾਂ ਦਾ ਭਵਿੱਖ ਸਰਕਾਰਾਂ ਨੇ ਕਾਰਪੋਰੇਟ ਘਰਾਣਿਆਂ ਕੋਲ ਵੇਚ ਦਿੱਤਾ ਹੈ. ਜਿਸ ਦਾ ਵਿਰੋਧ ਦੇਸ਼$ਸੂਬੇ ਭਰ ਦੇ ਲੱਖਾਂ ਕਰਮਚਾਰੀ ਕਰ ਰਹੇ ਹਨ.
ਉਨ੍ਹਾਂ ਅਜੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਨੂੰ ਨਜ਼ਰਅੰਦਾਜ਼ ਕਰਨਾ ਸੂਬਾ ਸਰਕਾਰ ਨੂੰ ਭਾਰੀ ਪਵੇਗਾ. ਇਸ ਰੋਸ ਰੈਲੀ ਨੂੰ ਹੋਰਨਾਂ ਤੋ ਇਲਾਵਾ ਰਾਜਦੀਪ ਸਿੰਘ ਸੋਢੀ ਬਲਾਕ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ ਗੁਰੂਹਰਸਹਾਏ, ਵਿਪਨ ਲੋਟਾ ਨਾਰੇਸ਼ ਸੈਣੀ ਖੇਤੀਬਾੜੀ ਵਿਭਾਗ, ਵਰੁਨ ਕੁਮਾਰ ਪ੍ਰਧਾਨ ਸਿੱਖਿਆ ਵਿਭਾਗ ਮਨਿਸਟੀਰੀਅਲ ਯੂਨੀਅਨ, ਚੰਦਨ ਰਾਣਾ ਸਿਹਤ ਵਿਭਾਗ, ਅਮਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਦੁੱਗਲ ਖਜ਼ਾਨਾ ਦਫਤਰ, ਜਸਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਕਰਮਚਾਰੀ ਦਲ, ਗੌਰਵ ਅਰੋੜਾ ਪੀ.ਡਬਲਯੂ.ਡੀ., ਸ਼ੀਤਲ ਅਸੀਜਾ ਲੋਕ ਨਿਰਮਾਣ ਵਿਭਾਗ, ਹਰਭਗਵਾਨ ਜ਼ਿਲ੍ਹਾ ਪ੍ਰੀਸ਼ਦ, ਸਿਮਰਨਜੀਤ ਸਿੰਘ ਫਾਰੈਸਟ ਗਾਰਡ ਯੂਨੀਅਨ, ਸਿਮਰਨਜੀਤ ਸਿੰਘ ਨਹਿਰੀ ਪਟਵਾਰ ਯੂਨੀਅਨ, ਏਕਮ ਜੀਤ ਸਿੰਘ ਰੈਵੀਨਿਊ ਪਟਵਾਰ ਯੂਨੀਅਨ, ਸੁਨੀਲ ਕੰਬੋਜ਼ ਈ.ਟੀ.ਟੀ. ਯੂਨੀਅਨ, ਰਾਜਿੰਦਰ ਸਿੰਘ ਰਾਜਾ ਅਤੇ ਰੇਸ਼ਮ ਸਿੰਘ ਬੀ.ਐਡ ਫਰੰਟ ਘੱਲ ਖੁਰਦ, ਤਲਵਿੰਦਰ ਸਿੰਘ ਈ.ਟੀ.ਟੀ. ਘੱਲ ਖੁਰਦ, ਗੁਰਮੁੱਖ ਸਿੰਘ ਜੂਨੀਅਰ ਇੰਜੀਨੀਅਰ ਐਸੋਸੀਏਸ਼ਨ, ਬਲਕਾਰ ਸਿੰਘ ਮਾੜੀ ਮੇਘਾ, ਮਹਿੰਦਰ ਸਿੰਘ ਧਾਲੀਵਾਲ, ਆਦਿ ਮੁਲਾਜ਼ਮ ਆਗੂਆਂ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਸੈਕੜੇ ਮੁਲਾਜ਼ਮਾਂ ਪੂਰੇ ਜੋਸ਼ ਨਾਲ ਇਸ ਰੋਸ ਮੁਜ਼ਾਹਰੇ ਵਿਚ ਹਿੱਸਾ ਲਿਆ .
ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਹਾਜ਼ਰ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਹਰਬਾਜ਼ੀ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ।