Ferozepur News

ਪੀ. ਪੀ. ਪੀ. ਕਿਸਾਨਾਂ ਦੀ ਲੁੱਟ ਬਰਦਾਸ਼ਤ ਨਹੀਂ ਕਰੇਗੀ: ਰਿੰਪੀ ਵੜਿੰਗ

pppppਫਿਰੋਜ਼ਪੁਰ 18 ਮਾਰਚ (ਏ. ਸੀ. ਚਾਵਲਾ): ਕਿਸਾਨਾਂ ਦੀ ਜ਼ਮੀਨ ਵਿਵਾਦਿਤ ਭੋਂ ਪ੍ਰਾਪਤੀ ਬਿੱਲ ਨੂੰ ਲੈ ਕੇ ਪੀਪਲਜ਼ ਪਾਰਟੀ ਆਫ ਪੰਜਾਬ ਵਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਪੀਪਲਜ਼ ਪਾਰਟੀ ਦੇ ਕੌਮੀ ਸਕੱਤਰ ਅਤੇ ਫਿਰੋਜ਼ਪੁਰ ਜ਼ਿਲ•ੇ ਦੇ ਮੁੱਖ ਬੁਲਾਰੇ ਬਲਜਿੰਦਰ ਜੀਤ ਸਿੰਘ ਰਿੰਪੀ ਵੜਿੰਗ ਨੇ ਪੱਤਰਕਾਰਾਂ ਸਾਹਮਣੇ ਪੇਸ਼ ਕੀਤਾ। ਉਨ•ਾਂ ਕਿਹਾ ਕਿ ਭੋਂ ਪ੍ਰਾਪਤੀ ਬਿੱਲ ਕਿਸਾਨਾਂ ਦੀ ਜ਼ਮੀਨਾਂ ਦੇ ਵਿਰੁੱਧ ਹੈ ਅਤੇ ਵਪਾਰੀ ਜਦੋਂ ਮਰਜ਼ੀ ਕਿਸਾਨਾਂ ਦੀ ਜ਼ਮੀਨ ਅਕਵਾਇਰ ਕਰ ਸਕਦਾ ਹੈ। ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਵੇਗਾ ਅਤੇ ਜ਼ਮੀਨ ਦਾ ਮੁੱਲ ਵੀ ਵਪਾਰੀ ਹੀ ਤੈਅ ਕਰੇਗਾ। ਇਹ ਬਿੱਲ ਅਤਿ ਨਿੰਦਣਯੋਗ ਹੈ ਅਤੇ ਕਿਸਾਨਾਂ ਦੇ ਵਿਰੁੱਧ ਹੈ। ਜਿੰਨ•ੀ ਦੇਰ ਮੋਦੀ ਸਰਕਾਰ ਬਿੱਲ ਵਿਚ ਤਬਦੀਲੀ ਨਹੀਂ ਕਰਦੀ ਉਨੀਂ ਦੇਰ ਉਸ ਦਾ ਵਿਰੋਧ ਜਾਰੀ ਰਹੇਗਾ। ਇਸ ਮੌਕੇ ਉਨ•ਾਂ ਨਾਲ ਜੈਜੀਤ ਸਿੰਘ ਜੌਹਲ, ਪ੍ਰੀਤਮ ਸਿੰਘ ਸੰਧੂ, ਜਗਜੀਤ ਸਿੰਘ ਭੁੱਲਰ, ਮੁਖਤਿਆਰ ਸਿੰਘ ਮੁੱਦਕੀ, ਜੁਗਰਾਜ ਸਿੰਘ ਕਾਲਾ, ਬਲਵਿੰਦਰ ਸਿੰਘ ਸੰਘਾ, ਕੁਲਦੀਪ ਸਿੰਘ ਸੰਧੂ ਅਤੇ ਹੋਰ ਆਗੂ ਹਾਜ਼ਰ ਸਨ।

Related Articles

Back to top button