ਪੀ.ਐਫ.ਬੀ ਪੰਜਾਬ ਨੂੰ ਪੰਜਾਬ ਸਰਕਾਰ ਵੱਲੋ ਭਰੋਸਾ ਦਵਾਇਆੈ ਕਿ 14 ਸੁਤਰੀ ਮੰਗ ਪਤੱਰ ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ
ਪੀ.ਐਫ.ਬੀ ਪੰਜਾਬ ਨੂੰ ਪੰਜਾਬ ਸਰਕਾਰ ਵੱਲੋ ਭਰੋਸਾ ਦਵਾਇਆੈ ਕਿ 14 ਸੁਤਰੀ ਮੰਗ ਪਤੱਰ ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ
ਫਿਰੋਜ਼ਪੁਰ, 28।8।2022 ਅੱਜ ਪੀ.ਐਫ.ਬੀ ਪੰਜਾਬ ਸ਼ਾਖਾ ਕਾਰਜਕਾਰਣੀ ਦੀ ਮਿਟਿੰਗ ਫਿਰੋਜ਼ਪੁਰ ਸ਼ਹਿਰ ਵਿਖੇ ਕਰਵਾਈ ਗਈ ਜਿਸ ਦੀ ਪ੍ਰੱਧਾਨਗੀ ਸ਼ਾਖਾ ਪ੍ਰਧਾਨ ਗੋਪਾਲ ਕ੍ਰਿਸ਼ਨ ਕੌਸ਼ਲ ਦੇ ਕੀਤੀ।
ਇਸ ਮਿਟਿੰਗ ਵਿੱਚ ਸ਼ਾਖਾ ਜਰਨਲ ਸਕਤਰ ਅਨਿਲ ਗੁਪਤਾ, ਸੀਨਿਅਰ ਮੀਤ ਪ੍ਰਧਾਨ ਗੋਪਾਲ ਵਿਸ਼ਵ ਕਰਮਾ, ਮੀਤ ਪ੍ਰਧਾਨ ਸ਼੍ਰੀਮਤੀ ਕਿਸ਼ਨਾ ਸ਼ਰਮਾ, ਰਾਸ਼ਟਰੀ ਕਾਰਜ ਕਾਰਨੀ ਮੈਂਬਰ ਦਵਿੰਦਰ ਸਿੰਘ, ਕਾਰਜ ਕਾਰਨੀ ਮੈਂਬਰ ਜੁਬੇਰ ਅਹਿਮਦ ਅਨਸਾਰੀ, ਕੈਸਿ਼ਅਰ ਨਵੀਨ ਸੇਤਿਆ ਵਿਸ਼ੇਸ਼ ਸੱਦਾ ਸ੍ਰੀ ਮੁਕੇਸ਼ ਕੁਮਾਰ, ਜਨਰਲ ਸਕਤਰ ਵੱਲੋ ਦਸਿਆ ਕੇ ਪੰਜਾਬ ਸਰਕਾਰ ਵੱਲੋ ਇਹ ਭਰੋਸਾ ਦਵਾਇਆ ਗਈਆ ਹੈ ਕਿ ਜੱਥੇ ਬੰਦੇ ਦੇ 14 ਸੁਤਰੀ ਮੰਗ ਪਤੱਰ ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ। ਕਿਉਕੇ ਇਹ ਸਾਰੀਆ ਮੰਗਾ ਜਾਇਜ ਹਨ।
ਸੀਨਿਅਰ ਮੀਤ ਪ੍ਰਧਾਨ ਸ਼ੀ ਗੋਪਾਲ ਵਿਸ਼ਵ ਕਰਮਾ ਵੱਲੋ ਮਤਾ ਰਖਿਆ ਕੇ ਵਿਸ਼ਵ ਅੰਗਹੀਨ ਦਿਹਾਣਾ ਜੰਥੇ ਬੰਦੀ ਵਲੋ 3 ਦਿਸੰਬਰ ਨੂੰ ਕਪੁਰਥਲਾ ਵਿੱਚ ਮਨਾਇਆ ਜਾਵੇ। ਜਿਸ ਨੂੰ ਹਾਜਰ ਮੈਂਬਰਾਂ ਵੱਲੋ ਪ੍ਰਵਾਨਗੀ ਦੀਤੀ ਗਈ ਅਤੇ ਫੈਸਲਾ ਕੀਤਾ ਗਿਆ ਕੇ ਪੰਜਾਬ ਦੀ ਸਮੂਚੀਆ ਨੇਤਹੀਨਾ ਦੀਆ ਸਿੱਖਿਆ ਸੰਸਥਾਵਾ ਦੇ ਵਿਦਿਆਰਥੀਆ ਦੇ ਵਿਦਿਅਕ ਮੁਕਾਬਲੇ ਕਰਵਾਏ ਜਾਣਗੇ। ਜਿਨ੍ਹਾਂ ਵਿੱਚ ਬ੍ਰੇਲ ਰਾਈਟਿੰਗ, ਰਿਡਿੰਗ, ਕੁਇਜ਼ ਅਤੇ ਡਿਬੇਟ ਦੇ ਨਾਲ ਨਾਲ ਸੰਗੀਤਕ ਮੁਕਾਬਲੇ ਵੀ ਕਰਵਾਏ ਜਾਣਗੇ।
ਜਨਰਲ ਸਕਤਰ ਵੱਲੋ ਪੰਜਾਬ ਦੀਆ ਸਮੁਚੀ ਨੇਤਰਹੀਨਾ ਦੀਆ ਪ੍ਰਇਵੇਟ ਸਿੱਖਿਆ ਸੰਸਥਾਵਾ ਨੂੰ ਬੇਨਤੀ ਕੀਤੀ ਕੇ ਸਿੱਖਿਆ ਸੰਸਥਾਵਾਂ ਵਿੱਚ ਹੋਣ ਵਾਲੀ ਗਤੀਵਿਧਿਆ ਤੋ ਇਲਾਵਾ ਹੋਰ ਜੋ ਵਿਤੀ ਬੋਝ ਪਹਿੰਦਾ ਹੈ ਉਸ ਦੇ ਪੂਰੇ ਵੇਰਵੇ ਜੱਥੇਬੰਦੀ ਨੂੰ 31 ਅਕਤੂਬਰ ਤੱਕ ਭੇਜੇ ਜਾਣ ਤਾ ਜੋ ਸਮਾਜਿਕ ਸੁਰਿਖਆ ਵਿਭਾਗ ਪੰਜਾਬ ਸਰਕਾਰ ਨੂੰ ਜੋ ਗ੍ਰਾਂਟ ਆਉਦੀ ਹੈ ਉਸ ਦਾ ਉਪਯੋਗ ਹੋ ਸਕੇ। ਅੰਤ ਵਿੱਚ ਪ੍ਰਧਾਨ ਜੀ ਵੱਲੋ ਹਾਜਰ ਮੈਂਬਰਾ ਦਾ ਧੰਨਵਾਦ ਕੀਤਾ।