ਪੀ.ਐਫ.ਬੀ. ਪੰਜਾਬ ਨੇ ਇਸ ਗੱਲ ਨੇਤਰਹੀਣ ਵਿਅਕਤੀਆਂ ਦੀਆਂ ਨਿਯੁਕਤੀਆਂ ਤੇ ਤਬਾਦਲੇ ਤੇ ਚਿੰਤਾ ਪ੍ਰਗਟਾਈ
ਪੀ.ਐਫ.ਬੀ. ਪੰਜਾਬ ਨੇ ਇਸ ਗੱਲ ਨੇਤਰਹੀਣ ਵਿਅਕਤੀਆਂ ਦੀਆਂ ਨਿਯੁਕਤੀਆਂ ਤੇ ਤਬਾਦਲੇ ਤੇ ਚਿੰਤਾ ਪ੍ਰਗਟਾਈ
ਫਿਰੋਜ਼ਪੁਰ, 22.9.2022: ਦਿਵਿਆਂਗ ਵਰਗ ਅੱਜ ਵੀ ਵਾਂਝਾ ਹੈ ਸਮਾਜਿਕ ਵਿਕਾਸ ਤੋਂ ਇਸ ਗੱਲ ਦਾ ਪ੍ਰਗਟਾਵਾ ਪੀ.ਐਫ.ਬੀ. ਪੰਜਾਬ ਸ਼ਾਖਾ ਦੇ ਜਨਰਲ ਸਕੱਤਰ ਅਨਿਲ ਗੁਪਤਾ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ ਨੇਤਰਹੀਣ ਵਰਗ ਦੇ ਦਫਤਰਾਂ ਵਿੱਚ ਪਏ ਸੌਖੇ ਤੋਂ ਸੌਖੇ ਕੰਮ ਵੀ ਫਾਇਲਾਂ ਦੀ ਗਰਦ ਫੱਕਦੇ ਹਨ। ਉਹਨਾ ਨੇ ਜਿਕਰ ਕੀਤਾ ਕਿ ਸਥਾਨਕ ਸਰਕਾਰਾ ਦੇ ਵਿਭਾਗ ਵਿੱਚ ਛੇ ਨੇ ਨੇਤਰਹੀਣ ਵਿਅਕਤੀਆਂ ਦੀਆਂ ਨਿਯੁਕਤੀਆਂ ਅੱਜ ਵੀ ਇਸ ਵਿਭਾਗ ਦੇ ਅਧਿਕਾਰੀਆਂ ਦੀ ਸੂਚੀ ਵਿੱਚ ਨਹੀਂ ਹਨ ਜਦ ਕਿ ਇਹ ਉਮੀਦਵਾਰ ਨਿਯਮਾਂ ਅਨੁਸਾਰ ਸਾਰੀਆਂ ਸ਼ਰਤਾਂ ਪੂਰੀਆਂ ਕਰ ਚੁੱਕੇ ਹਨ ਅਤੇ ਚਾਰ-ਚਾਰ ਵਾਰੀ ਦਸਤਾਵੇਜ ਤਸਦੀਕ ਕਰਵਾ ਚੁੱਕੇ ਹਨ। ਜੱਥੇਬੰਦੀ ਵੱਲੋਂ ਮੁੱਖ ਮੰਤਰੀ ਜੀ ਨੂੰ ਵੀ ਹਲਾਤਾਂ ਤੋਂ ਜਾਣੂੰ ਕਰਵਾਇਆਂ ਹੈ। ਵਿਭਾਗ ਨੂੰ ਦੇਖ ਰਹੇ ਮੰਤਰੀ ਇੰਦਰਜੀਤ ਸਿੰਘ ਨਿੱਜਰ ਨੇ ਵੀ ਇਹਨਾ ਉਮੀਦਵਾਰ ਨੂੰ ਨਿੱਜੀ ਤੌਰ ਤੇ ਮਿਲਣ ਵੇਲੇ ਕੋਈ ਨਿਆ ਨਹੀਂ ਦਿੱਤਾ।
ਇਸੇ ਵਿਭਾਗ ਵਿੱਚ ਇਕ ਦਰਜਾ ਚਾਰ ਕਰਮਚਾਰੀ ਜੁਬੇਰ ਅਹਿਮਦ ਵੱਲੋਂ ਜਲੰਧਰ ਤੋਂ ਫਿਰੋਜ਼ਪੁਰ ਦੀ ਬਦਲੀ ਮੰਗੀ ਗਈ ਸੀ ਜੋ ਕਿ ਅੱਜ ਤੱਕ ਵੀ ਵਿਭਾਗ ਕੋਲ ਵਿਚਾਰ ਅਧੀਨ ਹੈ। ਇਸੇ ਤਰ੍ਹਾਂ ਰਾਜਿੰਦਰ ਸਿੰਘ ਚੀਮਾ ਪੰਚਾਇਤ ਸਕੱਤਰ ਵੱਲੋਂ ਨੂਰ ਮਹਿਲ ਨਕੋਦਰ ਤੋਂ ਲੁਧਿਆਣਾ ਲਈ ਬਦਲੀ ਮੰਗੀ ਗਈ ਸੀ ਜਿਸ ਤੇ ਪੰਚਾਇਤੀ ਰਾਜ ਵਿਭਾਗ ਵੱਲੋਂ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ ਗਿਆ । ਜਦ ਕਿ ਇਸੇ ਵਿਭਾਗ ਵਿੱਚ ਕਿੰਨੇ ਹੀ ਤਬਾਦਲੇ ਇਸ ਸਾਲ ਹੋਏ ਹਨ।
ਸ਼੍ਰੀ ਗੁਪਤਾ ਨੇ ਇਸ ਗੱਲ ਤੇ ਚਿੰਤਾ ਪ੍ਰਗਟਾਈ ਹੈ ਕਿ ਸਮਾਜਿਕ ਸੁਰੱਖਿਆਂ ਵਿਭਾਗ ਜੋਂ ਇਹਨਾਂ ਕੰਮਾ ਲਈ ਦਿਵਿਆਂਗ ਵਰਗ ਦੀ ਨੋਡਲ ਏਜੰਸੀ ਹੈ। ਆਪਣੀ ਸਹੀ ਭੂਮਿਕਾ ਨਹੀਂ ਨਿਭਾ ਰਿਹਾ ਸਿਆਸਤਦਾਨਾਂ ਦਾ ਵੋਟ ਬੈਂਚ ਇਸ ਵਰਗ ਪ੍ਰਤੀ ਗੰਭੀਰ ਨਹੀਂ ਹੈ। ਕਿਉਂਕਿ ਦਿਸ ਦਿਲਚਸਪੀ ਨਾਲ ਉਹ ਹੋਰ ਵਰਗਾਂ ਲਈ ਸੁਚੇਤ ਰਹਿੰਦੇ ਹਨ। ਇਸ ਵਰਗ ਪ੍ਰਤੀ ਉਦਾਸੀਨਤਾ ਦਿਖਦੀ ਹੈ। ਕਿਉਂਕਿ ਇਹ ਵਰਗ ਵੋਟ ਬੈਂਕ ਦਾ ਹਿੱਸਾ ਨਹੀਂ ਹੈ। ਸਰਕਾਰ ਬਨਣ ਤੋਂ ਪਹਿਲਾ ਮੌਜੂਦਾ ਪੰਜਾਬ ਸਰਕਾਰ ਦੇ ਲੀਡਰਾਂ ਵੱਲੋਂ ਇਹ ਸੁਪਨਾ ਦਿਖਾਇਆਂ ਸੀ ਕਿ ਉਹ ਅਜਿਹੇ ਵਰਗਾ ਨੂੰ ਜਿਨ੍ਹਾਂ ਲਈ ਅੱਜ ਤੱਕ ਕੋਈ ਵਿਸ਼ੇਸ਼ ਕੰਮ ਨਹੀਂ ਹੋਇਆ। ਉਹਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਪੰਜਾਬ ਵਿਚ ਇੱਕ ਨਵਾਂ ਬਦਲਾਵ ਦੇਖਣ ਨੂੰ ਮਿਲੇਗਾ ਪਰ ਇਹ ਸਾਰੀਆਂ ਗੱਲਾ ਹੁਕਮਰਾਨਾ ਦੇ ਸਿਰਫ ਲਾਰੇ ਬਣ ਕੇ ਉਹਨਾ ਦੇ ਮਨਾਂ ਵਿਚ ਦਫਨ ਹੋ ਚੁੱਕੇ ਹਨ। ਉੱਪਰ ਜਿਕਰ ਕੀਤੇ ਕੁੱਝ ਕੰਮਾਂ ਨੂੰ ਕਰਨ ਲਈ ਵਿਧਾਇਕਾਂ ਅਤੇ ਮੰਤਰੀਆਂ ਨੂੰ ਸੰਬੰਧਿਤ ਨੇਤਰਹੀਣ ਸਾਥੀ ਨਿੱਜੀ ਤੌਰ ਤੇ ਮਿਲ ਚੁੱਕੇ ਹਨ। ਪਰ ਸਿਵਾਏ ਇੰਤਜਾਰ ਤੇ ਸਬਰ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੁੱਝ ਵੀ ਨਹੀਂ ਹੈ।