Ferozepur News

20 ਫਰਵਰੀ  ਨੂੰ ਵੋਟਾਂ  ਪੈਣ ਤੋਂ ਬਾਅਦ ਫਿਰੋਜ਼ਪੁਰ ਵਿੱਚੋਂ ਗ਼ਾਇਬ ਹੋ ਜਾਣਗੇ ਰਾਣਾ ਗੁਰਮੀਤ ਸਿੰਘ ਸੋਢੀ — ਪਿੰਕੀ

ਫਿਰੋਜ਼ਪੁਰ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਕਾਂਗਰਸੀ ਉਮੀਦਵਾਰ ਪਰਮਿੰਦਰ ਸਿੰਘ ਪਿੰਕੀ ਦੇ ਸਮਰਥਨ ਦਾ ਐਲਾਨ 

20 ਫਰਵਰੀ  ਨੂੰ ਵੋਟਾਂ  ਪੈਣ ਤੋਂ ਬਾਅਦ ਫਿਰੋਜ਼ਪੁਰ ਵਿੱਚੋਂ ਗ਼ਾਇਬ ਹੋ ਜਾਣਗੇ ਰਾਣਾ ਗੁਰਮੀਤ ਸਿੰਘ ਸੋਢੀ --- ਪਿੰਕੀ
20 ਫਰਵਰੀ  ਨੂੰ ਵੋਟਾਂ  ਪੈਣ ਤੋਂ ਬਾਅਦ ਫਿਰੋਜ਼ਪੁਰ ਵਿੱਚੋਂ ਗ਼ਾਇਬ ਹੋ ਜਾਣਗੇ ਰਾਣਾ ਗੁਰਮੀਤ ਸਿੰਘ ਸੋਢੀ — ਪਿੰਕੀ
ਫਿਰੋਜ਼ਪੁਰ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਕਾਂਗਰਸੀ ਉਮੀਦਵਾਰ ਪਰਮਿੰਦਰ ਸਿੰਘ ਪਿੰਕੀ ਦੇ ਸਮਰਥਨ ਦਾ ਐਲਾਨ 
ਫਿਰੋਜ਼ਪੁਰ ਦੀ ਜਨਤਾ ਨੂੰ ਡਰਾਉਣ ਜਾਂ ਦਬਾਉਣ ਦੀ ਕੋਸ਼ਿਸ਼ ਨਾ ਕਰੇ ਰਾਣਾ ਸੋਢੀ  — ਪਿੰਕੀ
ਫਿਰੋਜ਼ਪੁਰ 14 ਫਰਵਰੀ 2022 —  ਫਿਰੋਜ਼ਪੁਰ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਦੇ ਯੂਵਾ ਨੇਤਾ ਮਿੰਕੁ ਚੌਧਰੀ ਵੱਲੋਂ ਕਾਂਗਰਸੀ ਉਮੀਦਵਾਰ ਪਰਮਿੰਦਰ ਸਿੰਘ ਪਿੰਕੀ ਦੇ ਸਮਰਥਨ ਦਾ ਐਲਾਨ ਕੀਤਾ ਹੈ ਅਤੇ ਆਪਣੇ ਸਮਰਥਕਾਂ ਸਣੇ ਪਰਮਿੰਦਰ ਸਿੰਘ ਪਿੰਕੀ ਦੇ ਹੱਕ ਵਿੱਚ ਇੱਕ ਚੋਣ ਸਭਾ ਦਾ ਆਯੋਜਨ ਕਰਕੇ  ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ , ਇਸ ਭੱਖਦੇ  ਚੋਣ ਅਖਾੜੇ ਵਿੱਚ ਲੀਡਰਾਂ ਵੱਲੋਂ ਬੋਲਬਾਣੀ ਦੇ ਤਿੱਖੇ ਤੀਰ ਵੀ ਇੱਕ ਦੂਜੇ ਤੇ ਛੱਡੇ ਜਾ ਰਹੇ ਨੇ
ਫਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਪਰਮਿੰਦਰ ਸਿੰਘ ਪਿੰਕੀ ਨੇ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਤੇ ਹਮਲਾ ਕਰਦੇ ਹੋਏ ਕਿਹਾ ਕਿ  ਗੁਰੂ ਹਰਸਹਾਏ ਦਾ ਭਗੌੜਾ ਫ਼ਿਰੋਜ਼ਪੁਰ ਦੀ ਜਨਤਾ ਨੂੰ ਡਰਾਅ ਤੇ ਧਮਕਾ ਰਿਹਾ ਹੈ ਕਿ ਚੋਣਾਂ  ਵਿੱਚ ਉਸ ਦਾ ਸਾਥ ਦਿਓ ,  ਪਰ ਫਿਰੋਜ਼ਪੁਰ ਦੀ ਜਨਤਾ ਬਹੁਤ ਸਿਆਣੀ ਹੈ ਉਹ  ਰਾਣਾ ਸੋਢੀ ਤੋਂ ਨਾ ਤਾਂ ਡਰਨ ਵਾਲੀ ਹੈ ਅਤੇ ਨਾ ਹੀ ਉਸ ਦੇ ਝਾਂਸੇ ਵਿਚ ਨਹੀਂ ਆਉਣ ਵਾਲੀ ਹੈ ,   ਪਿੰਕੀ ਨੇ ਦੋਸ਼ ਲਾਇਆ ਕਿ ਜੇਕਰ ਰਾਣਾ ਸੋਢੀ ਆਪਣੀ ਮਾਂ ਪਾਰਟੀ ਕਾਂਗਰਸ ਦਾ ਨਹੀਂ ਹੋ ਸਕਿਆ ਉਹ ਕਿਸੇ ਦਾ ਕਿਵੇਂ ਹੋ ਸਕਦਾ ਹੈ  ਕਾਂਗਰਸ ਪਾਰਟੀ ਨੇ ਚਾਰ ਵਾਰ ਰਾਣਾ ਸੋਢੀ ਨੂੰ  ਗੁਰੂ ਹਰਸਹਾਏ ਤੋਂ ਵਿਧਾਇਕ ਬਣਵਾਇਆ ਮੰਤਰੀ ਬਣਾਇਆ  ਫਿਰ ਵੀ ਉਸ ਨੇ ਕਾਂਗਰਸ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਜਿਹੜਾ ਗੁਰੂ ਹਰਸਹਾਏ ਦੇ ਲੋਕਾਂ ਦਾ ਨਹੀਂ ਹੋ ਸਕਿਆ ਉਹ ਫਿਰੋਜ਼ਪੁਰ ਦੇ ਲੋਕਾਂ ਦਾ ਕਿੱਥੋਂ ਹੋ ਜਾਏਗਾ  ਉਨ੍ਹਾਂ ਅੱਗੇ ਕਿਹਾ ਕਿ ਰਾਣਾ ਸੋਢੀ 20 ਫਰਵਰੀ ਤੱਕ ਫਿਰੋਜ਼ਪੁਰ ਦਾ ਮਹਿਮਾਨ ਹੈ ਵੋਟਾਂ ਪੈਂਦੀਆਂ ਗਈਆਂ ਤੇ ਇਹ ਫਿਰੋਜ਼ਪੁਰ ਛੱਡ ਕੇ ਭੱਜ ਜਾਣਗੇ ,  ਉਨ੍ਹਾਂ ਕਿਹਾ ਕਿ ਇਹ ਪਰਵਾਸੀ ਪੰਛੀ ਨੇ ਮੌਸਮ ਵੇਖ ਕੇ ਥਾਂ ਬਦਲ ਲੈਂਦੇ ਨੇ ਪਰ ਫਿਰੋਜ਼ਪੁਰ ਦੀ ਜਨਤਾ ਇਨ੍ਹਾਂ ਨੂੰ ਹੁਣ ਮੂੰਹ ਨਹੀਂ ਲਗਾਏਗੀ  ,

Related Articles

Leave a Reply

Your email address will not be published. Required fields are marked *

Back to top button