Ferozepur News

ਪਿੰਡ ਲੁਬਾਣਿਆਵਾਲੀ ਕੋਲ ਜਿੰਮੀਦਾਰਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਤੋਂ ਫਿਰੋਜ਼ਪੁਰ ਰੋਡ ਉਪਰ ਧਰਨਾ

ਪਿੰਡ ਲੁਬਾਣਿਆਵਾਲੀ ਕੋਲ ਜਿੰਮੀਦਾਰਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਤੋਂ ਫਿਰੋਜ਼ਪੁਰ ਰੋਡ ਉਪਰ ਧਰਨਾ

ਫਿਰੋਜਪੁਰ, 6.6.2022: ਕਲ ਮਿਤੀ 6-6-2022 ਨੂੰ ਪਿੰਡ ਲੁਬਾਣਿਆਵਾਲੀ ਕੋਲ ਜਿੰਮੀਦਾਰਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਤੋਂ ਫਿਰੋਜ਼ਪੁਰ ਰੋਡ ਉਪਰ ਰਾਜੂਵਾਲਾ ਕੈਨਾਲ ਸਬ ਡਵੀਜ਼ਨ ਅਧੀਨ ਆਉਦੀਆ ਡਿਸਟ੍ਰੀ / ਮਾਈਨਰਾਂ ਵਿੱਚ ਪਾਣੀ ਨੂੰ ਛਡਾਉਣ ਲਈ ਧਰਨਾ ਲਗਾਇਆ ਗਿਆ ਸੀ ।ਇਸ ਧਰਨੇ ਨੂੰ ਹਟਾਉਣ ਲਈ ਉਪ ਮੰਡਲ ਅਫਸਰ ( ਰਾਜੂਵਾਲਾ ) ਅਤੇ ਰਾਜੂਵਾਲਾ ਕੈਨਾਲ ਸਬ ਡਵੀਜਨ ਰਾਜੂਵਾਲਾ ਦੇ ਸਬੰਧਿਤ ਜੇ.ਈ ਮੋਕੇ ਤੇ ਹਾਜਰ ਸਨ ।

ਵਿਭਾਗ ਵੱਲੋਂ ਅਤੇ ਸਰੂਤੀ ਨਿਓਲ, ਉਪ ਮੰਡਲ ਅਫਸਰ, ਰਾਜੁਵਾਲਾ ਕੈਨਾਲ, ਫਰੀਦਕੋਟ,  ਵੱਲੋ ਜਿੰਮੀਦਾਰਾਂ ਨੂੰ ਵਿਸਵਾਸ ਦੁਆਇਆ ਗਿਆ ਕਿ ਨਹਿਰਾਂ ਵਿੱਚ ਸਫਾਈ ਦਾ ਕੰਮ ਚੱਲ ਰਿਹਾ ਹੈ । ਇਸ ਕੰਮ ਨੂੰ ਅਗਲੇ ਦੋ ਦਿਨਾਂ ਤੱਕ ਪੂਰਾ ਕਰਵਾ ਲਿਆ ਜਾਵੇਗਾ ਅਤੇ ਮਿਤੀ 9/6/2022 ਸ਼ਾਮ ਤੱਕ ਡਿਸਟ੍ਰੀ / ਮਾਈਨਰਾ ਵਿੱਚ ਪਾਣੀ ਛੱਡ ਦਿੱਤਾ ਜਾਵੇਗਾ ਪਰੰਤੂ ਜਿੰਮੀਦਾਰ ਸਤੁਸ਼ਟ ਨਹੀਂ ਸਨ ਅਤੇ ਉਹਨਾਂ ਦੁਆਰਾ ਮੌਕੇ ਤੇ ਪਾਣੀ ਛੱਡਣ ਦੀ ਮੰਗ ਕੀਤੀ ਗਈ ।ਮੌਕੇ ਤੇ ਜਾ ਕੇ ਨਿਗਰਾਨ ਇੰਜੀਨੀਅਰ , ਫਿਰੋਜਪੁਰ ਕੈਨਾਲ ਸਰਕਲ , ਫਿਰੋਜਪੁਰ ਅਤੇ ਕਾਰਜਕਾਰੀ ਇੰਜੀਨੀਅਰ , ਹਰੀਕੇ ਨਹਿਰ ਮੰਡਲ , ਫਿਰੋਜਪੁਰ ਵੱਲੋਂ ਜਿਮੀਦਾਰਾਂ ਨਾਲ ਗੱਲਬਾਤ ਕੀਤੀ ਗਈ , ਜੇਕਰ ਬਿਨਾਂ ਅੰਦਰੂਨੀ ਸਫਾਈ ਕਰਵਾਏ ਇਹਨਾ ਡਿਸਟ੍ਰੀ / ਮਾਈਨਰਾ ਵਿੱਚ ਪਾਣੀ ਚਲਾ ਦਿੱਤਾ ਗਿਆ ਤਾਂ ਅਗਲੇ ਆਉਣ ਵਾਲੇ ਸੀਜ਼ਨ ਦੌਰਾਨ ਇਹਨਾ ਡਿਸਟ੍ਰੀ / ਮਾਈਨਰਾ ਦੀਆ ਟੇਲਾ ਤੇ ਪਾਣੀ ਹੱਕ ਮੁਤਾਬਿਕ ਨਹੀਂ ਪਹੁੰਚੇਗਾ ਅਤੇ ਡਿਸਟ੍ਰੀ / ਮਾਈਨਰਾ ਦੀ ਸਫਾਈ ਨਾ ਹੋਣ ਕਾਰਨ ਇਹਨਾ ਦੇ ਟੁੱਟਣ ਦਾ ਖਤਰਾ ਵੀ ਬਣਿਆ ਰਹੇਗਾ।ਜਿਸ ਕਾਰਣ ਸਫਾਈਆਂ ਦੇ ਚਲਦੇ ਕੰਮ ਨੂੰ ਰੋਕਣਾ ਠੀਕ ਉਚਿਤ ਹੋਵੇਗਾ ।

ਮੌਕੇ ਤੇ ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਵੀ ਜਿਮੀਦਾਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ , ਪਰ ਸਬੰਧਤ ਜਿੰਮੀਦਾਰਾਂ ਵੱਲੋਂ ਕੋਈ ਸਹਿਮਤੀ ਨਾਂ ਬਨਣ ਕਾਰਨ ਧਰਨਾ ਨਹੀਂ ਹਟਾਇਆ ਗਿਆ ।

Related Articles

Leave a Reply

Your email address will not be published. Required fields are marked *

Back to top button