ਪਿੰਡ ਬਾਜੇ ਕੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੁਰੂਹਰਸਹਾਏ ਦੀ ਪੁਲਿਸ ਵੱਖ ਵੱਖ ਜਥੇਬੰਦੀਆਂ ਲੋਕ ਵੱਲੋਂ ਦਿੱਤਾ ਗਿਆ ਥਾਣਾ ਗੁਰੂ ਹਰਸਹਾਏ ਸਾਹਮਣੇ ਧਰਨਾ
ਗੁਰੂਹਰਸਹਾਏ 18 ਜੂਨ( )ਪਿੰਡ ਬਾਜੇ ਕੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੁਰੂਹਰਸਹਾਏ ਦੀ ਪੁਲਿਸ ਅਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਸੰਜੀਦਗੀ ਨਾ ਦਿਖਾਉਣ ਖ਼ਿਲਾਫ਼ ਵੱਖ ਵੱਖ ਜਥੇਬੰਦੀਆਂ ਲੋਕ ਵੱਲੋਂ ਦਿੱਤਾ ਗਿਆ ਥਾਣਾ ਗੁਰੂ ਹਰਸਹਾਏ ਸਾਹਮਣੇ ਧਰਨਾ ਰੋਸ ਰੈਲੀ ਵਿੱਚ ਤਬਦੀਲ ਹੋ ਗਿਆ ਕਿਉਂਕਿ ਲੋਕ ਕਰੋ ਨੇ ਇੰਨਾ ਵੱਡਾ ਰੂਪ ਧਾਰ ਲਿਆ ਕੇ ਲੋਕ ਸੜਕਾਂ ਤੇ ਝੰਡੇ ਲੈ ਕੇ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ ਹੋਏ ਸਨ। ਮਾਮਲਾ ਕੁਝ ਇਸ ਤਰ੍ਹਾਂ ਦਾ ਹੈ ਕਿ ਜ਼ਿਲਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਬਾਜੇ ਕੇ ਵਿਖੇ ਇੱਕ ਹਾਕਮ ਚੰਦ ਨਾਂ ਦੇ ਵਿਅਕਤੀ ਦੀ ਮਾਲਕੀ ਪੰਜ ਮਰਲੇ ਜ਼ਮੀਨ ਹੈ ਜਿਸ ਵਿੱਚ ਉਸ ਨੇ ਆਪਣੇ ਰੁਜ਼ਗਾਰ ਲਈ ਦੁਕਾਨ ਕੀਤੀ ਹੋਈ ਹੈ ।ਹਾਕਮ ਚੰਦ ਦੀ ਪਿਛਲੇ ਤੀਹ ਸਾਲਾਂ ਤੋਂ ਖਰੀਦੀ ਹੋਈ ਇਹ ਮਾਲਕੀ ਪੰਜ ਮਰਲੇ ਦੀ ਜ਼ਮੀਨ ਦੇ ਪਿੱਛੇ ਇਸੇ ਪਿੰਡ ਦੇ ਹੀ ਇੱਕ ਕਾਂਗਰਸੀ ਆਗੂ ਨੇ ਆਪਣੀ ਆਲੀਸ਼ਾਨ ਕੋਠੀ ਬਣਾਈ ਹੈ। ਉਸ ਨੂੰ ਇਸ ਗੱਲ ਦਾ ਦੁੱਖ ਹੈ ਕਿ ਹਾਕਮ ਚੰਦ ਦੇ ਪੰਜ ਮਰਲਿਆਂ ਵਿੱਚ ਬਣੀ ਦੁਕਾਨ ਉਸ ਦੀ ਕੋਠੀ ਦੀ ਦਿੱਖ ਨੂੰ ਖਰਾਬ ਕਰਦੀ ਹੈ । ਉਸ ਨੇ ਹਾਕਮ ਚੰਦ ਨੂੰ ਆਪਣੀ ਜ਼ਮੀਨ ਵੇਚਣ ਬਾਰੇ ਕਈ ਵਾਰ ਪਹੁੰਚ ਕੀਤੀ ਸੀ । ਹਾਕਮ ਚੰਦ ਨੇ ਆਪਣੀ ਮਾਲਕੀ ਜ਼ਮੀਨ ਵੇਚਣ ਤੋਂ ਜਵਾਬ ਦਿੱਤਾ ਸੀ, ਕਿਉਂਕਿ ਉਸ ਜ਼ਮੀਨ ਤੇ ਹੀ ਉਸ ਦਾ ਰੁਜ਼ਗਾਰ ਦੁਕਾਨ ਦੇ ਰੂਪ ਵਿੱਚ ਚੱਲ ਰਿਹਾ ਸੀ। ਹਾਕਮ ਚੰਦ ਵੱਲੋਂ ਆਪਣੀ ਮਾਲਕੀ ਜ਼ਮੀਨ ਅਤੇ ਦੁਕਾਨ ਵੇਚਣ ਲਈ ਕਸ਼ਮੀਰ ਚੰਦ ਨੂੰ ਸਹਿਮਤੀ ਨਾ ਪ੍ਰਗਟਾਉਣ ਤੇ ਕਸ਼ਮੀਰ ਚੰਦ ਨੇ ਆਪਣੀ ਸਿਆਸੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ ਅਤੇ ਪਹਿਲਾਂ ਕੁਝ ਆਦਮੀ ਭੇਜ ਕੇ ਜਬਰੀ ਜ਼ਮੀਨ ਵੇਚਣ ਦੀ ਗੱਲ ਕਹੀ ਅਤੇ ਬਾਅਦ ਵਿੱਚ ਉਸ ਦੀ ਮਾਲਕੀ ਜ਼ਮੀਨ ਤੇ ਕਬਜ਼ਾ ਹੀ ਕਰ ਲਿਆ । ਆਪਣੇ ਨਾਲ ਹੋਏ ਜ਼ੁਲਮ, ਧੱਕੇ ਅਤੇ ਨਾਜਾਇਜ਼ ਤੌਰ ਤੇ ਕਾਂਗਰਸੀ ਵੱਲੋਂ ਕੀਤੇ ਕਬਜ਼ੇ ਦਾ ਮਸਲਾ ਲੈ ਕੇ ਹਾਕਮ ਚੰਦ ਨੇ ਭਾਰਤੀ ਕਮਿਊਨਿਸਟ ਪਾਰਟੀ ਬਲਾਕ ਗੁਰੂ ਹਰ ਸਹਾਏ ਕੋਲ ਪਹੁੰਚ ਕੀਤੀ। ਸੀਪੀਆਈ ਬਲਾਕ ਗੁਰੂਹਰਸਹਾਏ ਨੇ ਇਸ ਗੱਲ ਦਾ ਸਖ਼ਤ ਨੋਟਿਸ ਲੈਂਦਿਆਂ ਪੁਲਿਸ ਕੋਲ ਪਹੁੰਚ ਕਰਕੇ ਕਸ਼ਮੀਰ ਲਾਲ ਵੱਲੋਂ ਕੀਤੇ ਗ਼ੈਰ ਕਾਨੂੰਨੀ ਜ਼ੁਲਮ ਖਿਲਾਫ ਮਾਮਲਾ ਦਰਜ ਕਰਵਾਇਆ। ਗੁਰੂ ਹਰ ਸਹਾਏ ਦੀ ਪੁਲਿਸ ਵੱਲੋਂ ਮਜਬੂਰੀ ਵੱਸ ਕਸ਼ਮੀਰ ਲਾਲ ਤੇ ਪਰਚਾ ਦਰਜ ਕਰਨ ਦੇ ਬਾਵਜੂਦ ਉਹ ਸ਼ਰੇਆਮ ਆਜ਼ਾਦ ਘੁੰਮ ਰਿਹਾ ਸੀ। ਜਿਸ ਦੇ ਵਿਰੋਧ ਵਜੋਂ ਭਾਰਤੀ ਕਮਿਊਨਿਸਟ ਪਾਰਟੀ ਦੀ ਅਗਵਾਹੀ ਵਿੱਚ ਕਈ ਵਾਰੀ ਧਰਨੇ ਅਤੇ ਮੁਜ਼ਾਹਰੇ ਕੀਤੇ ਗਏ । ਬੀਤੇ ਦਿਨੀਂ ਹਾਕਮ ਚੰਦ ਦੀ ਮਾਲਕੀ ਜ਼ਮੀਨ ਅਤੇ ਦੁਕਾਨ ਤੇ ਕਸ਼ਮੀਰ ਲਾਲ ਵੱਲੋਂ ਪਰਚਾ ਦਰਜ ਹੋਣ ਦੇ ਬਾਵਜੂਦ ਸਿਆਸੀ ਸ਼ਹਿ ਤੇ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ।ਇਸ ਤੋਂ ਬਾਅਦ ਹਾਕਮ ਚੰਦ ਦੀ ਮਾਲਕੀ ਜ਼ਮੀਨ ਅਤੇ ਦੁਕਾਨ ਦਾ ਕਬਜ਼ਾ ਦਿਵਾਉਣ ਲਈ ਕੁਝ ਜਥੇਬੰਦੀਆਂ ਨੇ ਪਹੁੰਚ ਕੀਤੀ। ਜਿਸ ਕਾਰਨ ਉੱਥੇ ਕੁਝ ਝਗੜਾ ਅਤੇ ਵਿਵਾਦ ਹੋ ਗਿਆ ਅਤੇ ਕੁਝ ਵਿਅਕਤੀਆਂ ਦੇ ਸੱਟਾਂ ਲੱਗਣ ਦਾ ਵੀ ਮਾਮਲਾ ਦਰਜ ਕੀਤਾ ਗਿਆ। ਜਿਸ ਵਿੱਚ ਮੁੱਖ ਰੂਪ ਵਿੱਚ ਕਸ਼ਮੀਰ ਚੰਦ ਦੇ ਸੱਟਾਂ ਲੱਗਣ ਦਾ ਮਾਮਲਾ ਸਾਹਮਣੇ ਆਇਆ। ਕਾਨੂੰਨੀ ਤੌਰ ਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਣਾ ਅਤੇ ਸੱਟਾ ਲੱਗਣ ਤੱਕ ਵਧ ਜਾਣਾ ਗੈਰ ਕਾਨੂੰਨੀ ਹੈ। ਪ੍ਰੰਤੂ ਇਹ ਸਭ ਕੁਝ ਗੁਰੂ ਹਰ ਸਾਹਿਬ ਦੀ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਕਾਰਨ ਲਗਾਤਾਰ ਵਾਪਰ ਰਿਹਾ ਹੈ। ਜ਼ਮੀਨ ਦੇ ਅਸਲ ਮਾਲਕ ਨੂੰ ਜ਼ਮੀਨ ਨਹੀਂ ਦਵਾਈ ਜਾ ਰਹੀ ਅਤੇ ਜ਼ਮੀਨ ਖੋਹਣ ਅਤੇ ਲੁੱਟ-ਖੋਹ ਕਰਨ ਵਾਲੇ ਕਸ਼ਮੀਰ ਚੰਦ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਗੁਰੂ ਹਰ ਸਹਾਏ ਦਾ ਇਲਾਕਾ ਅਤੇ ਪੂਰੇ ਫਿਰੋਜ਼ਪੁਰ ਅਤੇ ਆਸ ਪਾਸ ਦੇ ਲੋਕ ਇਸ ਘਟਨਾ ਤੋਂ ਚਿੰਤਤ ਹਨ ।ਕਿਉਂਕਿ ਮਾਲਕੀ ਜ਼ਮੀਨ ਦੇ ਮਾਲਕਾਂ ਨੂੰ ਜਬਰੀ ਉਨ੍ਹਾਂ ਨੂੰ ਉਜਾੜਿਆ ਜਾ ਰਿਹਾ ਹੈ । ਕਸ਼ਮੀਰ ਲਾਲ ਦੇ ਹਲਕੇ ਗੁਰੂਹਰਸਹਾਏ ਦੇ ਕਾਂਗਰਸੀ ਆਗੂ ਦੇ ਨਾਲ ਨੇੜਤਾ ਹੋਣ ਕਾਰਨ ਪੁਲਸ ਨੇ ਇਸ ਮਾਮਲੇ ਨੂੰ ਸੁਲਝਾਉਣ ਦੀ ਬਜਾਏ ਤੁਲ ਦੇ ਕੇ ਹਾਕਮ ਚੰਦ ਅਤੇ ਉਸ ਦੀ ਹਮਾਇਤ ਲਈ ਲੜ ਰਹੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ ।ਪਿੰਡ ਬਾਜੇ ਕੀ ਦੇ ਜ਼ਮੀਨੀ ਮਾਮਲੇ ਨੂੰ ਲੈ ਕੇ ਲੋਕ ਰੋਹ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਲੋਕਾਂ ਨੇ ਭਵਿੱਖ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਦੇ ਪੁਲਸ ਮੁਖੀ ਨੂੰ ਮੰਗ ਕੀਤੀ ਹੈ ਕਿ ਉਹ ਖੁਦ ਇਸ ਹਲਕੇ ਵਿੱਚ ਦਖ਼ਲ ਦੇ ਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਅਤੇ ਮੁਦਈਆਂ ਨੂੰ ਇਨਸਾਫ ਦਿਵਾਉਣ । (ਇਸ ਘਟਨਾ ਨਾਲ ਆਮ ਲੋਕਾਂ ਜਿਨ੍ਹਾਂ ਵਿੱਚ ਇਸ ਜ਼ੁਲਮ ਦਾ ਸ਼ਿਕਾਰ ਕਾਂਗਰਸੀ ਵੀ ਸ਼ਾਮਲ ਹਨ, ਵੱਲੋਂ ਇੱਥੋਂ ਦੇ ਕਾਂਗਰਸੀ ਆਗੂ ਦੀ ਤੋਏ ਤੋਏ ਕੀਤੀ ਜਾ ਰਹੀ ਹੈ )