ਪਾਣੀ ਦੀ ਬੱਚਤ ਲਈ ਫ਼ਸਲੀ ਵਿਭਿੰਨਤਾ ਸਮੇਂ ਦੀ ਮੁੱਖ ਲੋੜ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਸਕੀਮ ਤਹਿਤ ਬੀਜ਼ ਤੇ ਨਵੇਂ
ਖੇਤੀ ਸੰਦ ਉਪਦਾਨ 'ਤੇ ਦਿੱਤੇ ਜਾ ਰਹੇ ਹਨ-ਡਿਪਟੀ ਕਮਿਸ਼ਨਰ
• ਮੱਕੀ ਦੀ ਕਾਸ਼ਤ ਲਈ ਨੁਓਮੈਟਿਕ ਪਲਾਂਟਰ ਕਿਸਾਨਾਂ ਲਈ ਵਰਦਾਨ ਸਿੱਧ ਹੋਵੇਗਾ
• ਸਰਕਾਰੀ ਬੀਜ਼ ਫ਼ਾਰਮ ਰੌਂਤਾ ਤੋਂ ਚੰਗੀ ਗੁਣਵੱਤਾ ਵਾਲੀ ਕਿਸਮ ਦੀ ਮੱਕੀ ਦੀ ਕਾਸ਼ਤ
ਦੀ ਪਹਿਲ-ਕਦਮੀ
ਮੋਗਾ 4 ਫ਼ਰਵਰੀ: (Harish Monga FON Bureau) ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਅਪਣਾਉਣ ਅਤੇ ਖੇਤੀ ਵਿਭਿੰਨਤਾ
ਸਕੀਮ ਤਹਿਤ ਝੋਨੇ ਤੇ ਕਣਕ ਦੇ ਰਕਬੇ ਨੂੰ ਘਟਾ ਕੇ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ
ਜਿਵੇਂ ਕਿ ਮੱਕੀ, ਤੇਲ ਬੀਜ਼ ਅਤੇ ਦਾਲਾਂ ਆਦਿ ਫ਼ਸਲਾਂ ਲਈ ਕਿਸਾਨਾਂ ਨੂੰ ਉਤਸ਼ਾਹਿਤ
ਕਰਨ ਦੇ ਮਕਸਦ ਨਾਲ ਬੀਜ਼ ਤੇ ਨਵੇਂ ਖੇਤੀ ਸੰਦ ਉਪਦਾਨ 'ਤੇ ਦਿੱਤੇ ਜਾ ਰਹੇ ਹਨ ਤਾਂ ਕਿ
ਪੰਜਾਬ ਦੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਹੇਠੋਂ ਕੁੱਝ ਰਕਬਾ ਘਟਾ ਕੇ
ਹੋਰਨਾਂ ਫ਼ਸਲਾਂ ਵੱਲ ਲਿਆਉਣ ਲਈ ਪ੍ਰੇਰਿਤ ਕੀਤਾ ਜਾ ਸਕੇ।
ਇਹ ਜਾਣਕਾਰੀ ਦਿੰਦਿਆਂ ਮੋਗਾ ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਸ: ਪਰਮਿੰਦਰ ਸਿੰਘ ਗਿੱਲ
ਨੇ ਦੱਸਿਆ ਕਿ ਪਾਣੀ ਦੀ ਬੱਚਤ ਲਈ ਫ਼ਸਲੀ ਵਿਭਿੰਨਤਾ ਸਮੇਂ ਦੀ ਮੁੱਖ ਲੋੜ ਹੈ ਅਤੇ
ਜੇਕਰ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਉਸਾਰੂ ਉਪਰਾਲੇ ਨਾ ਕੀਤੇ ਗਏ
ਤਾਂ ਪਾਣੀ ਦੀ ਗੰਭੀਰ ਸਮੱਸਿਆ ਪੈਦਾ ਹੋ ਸਕਦੀ ਹੈ। ਉਨ•ਾਂ ਦੱਸਿਆ ਕਿ ਕਣਕ-ਝੋਨੇ ਦੇ
ਫ਼ਸਲੀ ਚੱਕਰ ਨੇ ਜਿੱਥੇ ਪਾਣੀ ਦੀ ਸਤ•ਾ ਨੂੰ ਨੀਵਾਂ ਕੀਤਾ, ਉਥੇ ਜ਼ਮੀਨ ਦੀ ਬਣਤਰ ਅਤੇ
ਉਪਜਾਊ ਸ਼ਕਤੀ ਵਿੱਚ ਵੀ ਨਿਘਾਰ ਲਿਆਂਦਾ ਹੈ। ਉਨ•ਾਂ ਕਿਹਾ ਕਿ ਫ਼ਸਲੀ ਵਿਭਿੰਨਤਾ ਅਤੇ
ਨਵੀਆਂ ਤਕਨੀਕਾਂ ਅਪਣਾਉਣ ਨਾਲ ਪਾਣੀ ਦੀ ਬੱਚਤ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ
ਰੱਖੀ ਜਾ ਸਕਦੀ ਹੈ।
ਖੇਤੀਬਾੜੀ ਵਿਭਾਗ ਮੋਗਾ ਵੱਲੋਂ ਕਿਸਾਨਾਂ ਨੂੰ ਖੇਤ ਦਿਵਸ, ਪ੍ਰਦਰਸ਼ਨੀਆਂ ਅਤੇ ਕਿਸਾਨ
ਸਿਖਲਾਈ ਕੈਂਪਾਂ ਰਾਹੀਂ ਜਾਗਰੁਕ ਕਰਕੇ ਨਵੀਂਆਂ ਤਕਨੀਕਾਂ ਅਪਣਾਉਣ ਅਤੇ ਫ਼ਸਲੀ
ਵਿਭਿੰਨਤਾ ਲਿਆਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸੇ ਕੜੀ ਤਹਿਤ ਮੱਕੀ ਦੀ ਬਿਜ਼ਾਈ
ਨੁਓਮੈਟਿਕ ਪਲਾਂਟਰ ਨਾਲ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਪਿੰਡ ਜੈ ਸਿੰਘ
ਵਾਲਾ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਡਾ: ਸੁਖਦੇਵ ਸਿੰਘ ਬਰਾੜ ਅਤੇ ਸਟੇਟ ਐਵਾਰਡੀ ਡਾ:
ਜਸਵਿੰਦਰ ਸਿੰਘ ਬਰਾੜ ਖੇਤੀਬਾੜੀ ਵਿਕਾਸ ਅਫ਼ਸਰ ਮੋਗਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ
ਵੱਲੋਂ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਮੱਕੀ ਦੇ ਬੀਜ਼ ਅਤੇ ਖੇਤੀ ਸੰਦ ਵੀ
ਸਬਸਿਡੀ 'ਤੇ ਦਿੱਤੇ ਜਾ ਰਹੇ ਹਨ, ਜਿੰਨ•ਾਂ ਵਿੱਚ ਮੱਕੀ ਬੀਜ਼ਣ ਵਾਲੇ ਨੁਓਮੈਟਿਕ
ਪਲਾਂਟਰ ਵੀ ਹਨ। ਨੁਓਮੈਟਿਕ ਪਲਾਂਟਰ ਰਾਹੀਂ ਮੱਕੀ ਦੀ ਬਿਜ਼ਾਈ ਕਰਨ ਨਾਲ ਮੱਕੀ ਦੇ
ਬੀਜ਼ ਨੂੰ ਸਹੀ ਜਗ•ਾ 'ਤੇ ਬੀਜ਼ਿਆ ਜਾਵੇਗਾ ਅਤੇ ਕਤਾਰਾਂ ਵਿੱਚ ਵਿੱਥ ਦੇ ਨਾਲ-ਨਾਲ
ਪੌਦੇ ਤੋਂ ਪੌਦੇ ਦੀ ਵਿੱਥ ਵੀ ਇਕ-ਸਾਰ ਰੱਖੀ ਜਾ ਸਕਦੀ ਹੈ, ਜਿਸ ਨਾਲ ਪ੍ਰਤੀ ਹੈਕਟੇਅਰ
ਬੂਟਿਆਂ ਦੀ ਗਿਣਤੀ ਨੂੰ ਨਿਰਧਾਰਿਤ ਰੱਖਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਪ੍ਰਤੀ
ਹਕਟੇਅਰ ਮੱਕੀ ਦੇ 80 ਹਜ਼ਾਰ ਬੂਟੇ ਚੰਗਾ ਝਾੜ ਲੈਣ ਵਾਸਤੇ ਜ਼ਰੂਰੀ ਹਨ ਜੋ ਕਿ
ਨੁਓਮੈਟਿਕ ਪਲਾਂਟਰ ਦੇ ਨਾਲ ਬੜੀ ਅਸਾਨੀ ਨਾਲ ਉਗਾਏ ਜਾ ਸਕਦੇ ਹਨ। ਇਸ ਮਸ਼ੀਨ ਨਾਲ
ਜਿੱਥੇ ਕੰਮ ਵਿਚ ਤੇਜ਼ੀ ਆਉਂਦੀ ਹੈ, ਉੱਥੇ ਕਿਸਾਨ ਨੂੰ ਪੇਸ਼ ਆ ਰਹੀ ਲੇਬਰ ਦੀ ਸਮੱਸਿਆ
ਦਾ ਵੀ ਹੱਲ ਹੁੰਦਾ ਹੈ। ਸਰਕਾਰ ਵੱਲੋਂ ਅਜਿਹੇ ਨਵੇਂ ਖੇਤੀ ਸੰਦਾਂ 'ਤੇ ਤਕਰੀਬਨ 50
ਫ਼ੀਸਦੀ%ਤੱਕ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਇਸ ਤਕਨੀਕ ਰਾਹੀਂ ਮੱਕੀ ਦੀ ਬਿਜ਼ਾਈ
ਕਰਨ ਨਾਲ ਜੋ ਵੀ ਖਾਦ ਫ਼ਸਲ ਨੂੰ ਦਿੱਤੀ ਜਾਣੀ ਹੈ, ਉਸ ਨੂੰ ਵੀ ਸਿਫ਼ਾਰਿਸ਼ ਅਨੁਸਾਰ
ਬਿਜ਼ਾਈ ਦੇ ਨਾਲ ਹੀ ਮਸ਼ੀਨ ਰਾਹੀਂ ਡਰਿੱਲ ਕੀਤਾ ਜਾ ਸਕਦਾ ਹੈ, ਜੋ ਕਿ ਬੀਜ਼ ਤੋਂ
ਥੋੜ•ੀ ਵਿੱਥ ਅਤੇ ਡੁੰਘਾਈ ਵਿੱਚ ਪੋਰੀ/ਦਿੱਤੀ ਜਾਂਦੀ ਹੈ ਅਤੇ ਇਸ ਨਾਲ ਬੀਜ਼ ਦੀ ਉੱਗਣ
ਸ਼ਕਤੀ 'ਚ ਵਾਧੇ ਦੇ ਨਾਲ-ਨਾਲ ਬੂਟੇ ਨੂੰ ਵਧਣ-ਫੁੱਲਣ ਲਈ ਵੀ ਅਸਾਨੀ ਮਿਲਦੀ ਹੈ।
ਉਨ•ਾਂ ਦੱਸਿਆ ਕਿ ਜਿਲ•ੇ ਵਿਚ ਕੁਆਲਟੀ ਪ੍ਰੋਟੀਨ ਮੱਕੀ ਦੇ ਹਾਈਬ੍ਰਿਡ ਕਿਸਮ ਦੇ 25
ਪ੍ਰਦਰਸ਼ਨੀ ਪਲਾਂਟ ਲਗਾਏ ਜਾਣਗੇ ਤਾਂ ਕਿ ਚੰਗੀ ਗੁਣਵੱਤਾ ਵਾਲੀ ਕਿਸਮ ਦੀ ਮੱਕੀ ਦੀ
ਪੈਦਾਵਾਰ ਕਰਕੇ ਮੰਡੀਕਰਨ ਵਿੱਚ ਕਿਸਾਨਾਂ ਨੂੰ ਦਰਪੇਸ਼ ਆ ਰਹੀ ਖਰੀਦ ਦੀ ਮੁਸ਼ਕਿਲ ਦਾ
ਹੱਲ ਕੀਤਾ ਜਾ ਸਕੇ। ਉਨ•ਾਂ ਦੱਸਿਆ ਕਿ ਸਰਕਾਰੀ ਬੀਜ਼ ਫ਼ਾਰਮ ਰੌਂਤਾ 'ਤੇ ਵੀ ਆਉਣ
ਵਾਲੇ ਸੀਜ਼ਨ ਦੌਰਾਨ ਮੱਕੀ ਦੀ ਚੰਗੀ ਗੁਣਵੱਤਾ ਵਾਲੀ ਕਿਸਮ (ਕੁਆਲਟੀ ਪ੍ਰੋਟੀਨ ਮੱਕੀ)
ਦੇ ਬੀਜ਼ ਨੂੰ ਤਿਆਰ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।