ਪਾਣੀਆ ਦੇ ਮੁੱਦੇ ਤੇ ਅਜ ਐਸੀ ਦਫਤਰ ਫਿਰੋਜ਼ਪੁਰ ਨੂੰ ਪਾਇਆ ਘੇਰਾ, ਗਲਬਾਤ ਹੋਣ ਤੇ ਹੀ ਅਫਸਰਸ਼ਾਹੀ ਨੂੰ ਕੀਤਾ ਜਾਵੇਗਾ ਰਿਹਾ
ਪਾਣੀਆ ਦੇ ਮੁੱਦੇ ਤੇ ਅਜ ਐਸੀ ਦਫਤਰ ਫਿਰੋਜ਼ਪੁਰ ਨੂੰ ਪਾਇਆ ਘੇਰਾ, ਗਲਬਾਤ ਹੋਣ ਤੇ ਹੀ ਅਫਸਰਸ਼ਾਹੀ ਨੂੰ ਕੀਤਾ ਜਾਵੇਗਾ ਰਿਹਾ
ਫਿਰੋਜ਼ਪੁਰ, 31.5.2023: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਅਗਵਾਈ ਹੇਠ ਅਜ ਤੀਜੇ ਦਿਨ ਦੇ ਧਰਨੇ ਦੌਰਾਨ ਐਸ ਈ,(ਨਿਗਰਾਨ ਇੰਜੀਨੀਅਰ)ਕੈਨਾਲ ਸਰਕਲ ਫਿਰੋਜ਼ਪੁਰ ਦੇ ਦਫਤਰ ਨੂੰ ਮੱਲ ਕੇ ਘੇਰਾ ਪਾਇਆ।
ਪ੍ਰੈੱਸ ਨੂੰ ਦੱਸੇ ਦੇ ਹੋਏ ਜਿਲਾ ਸੀਨੀਅਰ ਮੀਤ ਪ੍ਰਧਾਨ ਧਰਮ ਸਿੰਘ ਸਿੱਧੂ ਨੇ ਦੱਸਿਆ ਕੇ ਨਹਿਰੀ ਪਾਣੀ ਕਿਸਾਨਾ ਦੇ ਸਾਰੇ ਖੇਤਾ ਤਕ ਪਹੁੰਚਾਉਣ ,, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਤੇ ਵਾਤਾਵਰਣ ਦੂਸ਼ਿਤ ਹੋਣ ਤੋ ਰੋਕਣ, ਨਹਿਰੀ ਖਾਲੇ ਪੱਕੇ ਅਤੇ ਅੰਡਰ ਗ੍ਰਾਉੰਡ ਕਨ ਲਈ, ਕੁਦਰਤੀ ਸੌਗਾਤ ਪਾਣੀ ਨੂੰ ਲੋਕਾ ਤਕ ਸਾਫ਼ ਸੁਥਰਾ ਦੇਣ,ਕਾਰਪੋਰੇਟਾ ਤੋ ਪਾਣੀ ਬਚਾਉਣ ਲਈ ਸਾਰੇ ਪੰਜਾਬ ਦੇ S.C. ਦਫਤਰਾ ਅਗੇ ਧਰਨੇ ਦਿਤੇ ਜਾ ਰਹੇ ਹਨ ,ਅਜ ਜਦ ਕਿਸੇ ਅਧਿਕਾਰੀ ਵਲੋ ਗਲਬਾਤ ਨਾ ਕੀਤੀ ਤਾ ਉਹਨਾ ਦੇ ਦਫਤਰ ਨੂੰ ਘੇਰ ਕੇ ਸਟਾਫ ਨੂੰ ਬੰਦੀ ਬਣਾ ਲਿਆ ਗਿਆ ਹੈ ਖਬਰ ਲਿਖਣ ਤਕ ਦਫਤਰਾ ਦਾ ਘਿਰਾਉ ਜਾਰੀ ਸੀ।
ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ 8 ਜੂਨ ਨੂੰ ਪੰਜਾਬ ਭਰ ਦੇ ਬਿਜਲੀ ਘਰਾਂ ਅੱਗੇ ਵਿਸ਼ਾਲ ਧਰਨੇ ਦੇ ਕੇ ਮੰਗ ਪੱਤਰ ਦਿੱਤੇ ਜਾਣਗੇ।
ਇਸ ਮੋਕੇ ਨਰਿੰਦਰਪਾਲ ਸਿੰਘ ਜੁਤਾਲਾ ,ਮੰਗਲ ਸਿੰਘ ,ਬੂਟਾ ਸਿੰਘ ਵੀਰ ਸਿੰਘ, ਗੁਰਨਾਮ ਸਿੰਘ ਆਦਿ ਆਗੂ ਹਾਜ਼ਰ ਸਨ।