ਪਰਿਵਾਰ ਨਿਯੋਜਨ ਵਿਚ ਮਰਦਾਂ ਦੀ ਭਾਗੀਦਾਰੀ ਅਹਿਮ : ਡਾ. ਸੁਸ਼ਮਾ ਠੱਕਰ
ਨਸਬੰਦੀ ਪੰਦਰਵਾੜਾ 21 ਨਵੰਬਰ ਤੋਂ 4 ਦਸੰਬਰ ਤੱਕ
ਪਰਿਵਾਰ ਨਿਯੋਜਨ ਵਿਚ ਮਰਦਾਂ ਦੀ ਭਾਗੀਦਾਰੀ ਅਹਿਮ : ਡਾ. ਸੁਸ਼ਮਾ ਠੱਕਰ
– ਨਸਬੰਦੀ ਪੰਦਰਵਾੜਾ 21 ਨਵੰਬਰ ਤੋਂ 4 ਦਸੰਬਰ ਤੱਕ
ਫਿਰੋਜ਼ਪੁਰ, 22 ਨਵੰਬਰ 2023:
21 ਨਵੰਬਰ ਤੋਂ 4 ਦਸੰਬਰ ਤੱਕ ਚੱਲਣ ਵਾਲੇ ਨਸਬੰਦੀ ਪੰਦਰਵਾੜੇ ਵਿੱਚ ਵੱਧ ਤੋਂ ਵੱਧ ਕੇਸ ਕਰਵਾਏ ਜਾਣ ਇਹ ਹਦਾਇਤ ਪ੍ਰਭਾਰੀ ਸਿਵਲ ਸਰਜਨ ਫਿਰੋਜ਼ਪੁਰ ਡਾ. ਸੁਸ਼ਮਾ ਠੱਕਰ ਨੇ 21 ਨਵੰਬਰ ਤੋਂ 4 ਦਸੰਬਰ ਤੱਕ ਚੱਲਣ ਵਾਲੇ ਨਸਬੰਦੀ ਪਖਵਾੜੇ ਦੇ ਸੰਬੰਧ ਵਿੱਚ ਆਯੋਜਿਤ ਵਿਭਾਗੀ ਮੀਟਿੰਗ ਦੌਰਾਨ ਕੀਤੀ। ਇਸ ਮੌਕੇ ਪ੍ਰਭਾਰੀ ਸਿਵਲ ਸਰਜਨ ਵੱਲੋਂ ਪ੍ਰੋਗਰਾਮ ਅਫਸਰਾਂ ਨਾਲ ਮੀਟਿੰਗ ਦੌਰਾਨ ਪੰਫਲੈਟ ਵੀ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਰਿਵਾਰ ਨਿਯੋਜਨ ਅਤੇ ਪ੍ਰਜਨਨ ਸਿਹਤ ਵਿੱਚ ਮਰਦਾਂ ਦੀ ਭਾਗੀਦਾਰੀ ਅਹਿਮ ਹੈ ਪਰ ਜਾਗਰੂਕਤਾ ਦੀ ਕਮੀ ਦੇ ਚੱਲਦਿਆਂ ਪੁਰਸ਼ ਨਸਬੰਦੀ ਕਰਵਾਉਣ ਤੋਂ ਕਤਰਾਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਜ਼ਿਲ੍ਹਾ ਤੇ ਸਬ ਡਵੀਜਨਲ ਹਸਪਤਾਲਾਂ ਵਿੱਚ ਨਸਬੰਦੀ ਦੇ ਕੇਸ ਮੁਫਤ ਕੀਤੇ ਜਾਣਗੇ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਮੀਨਾਕਸ਼ੀ ਨੇ ਦੱਸਿਆ ਕਿ ਨਸਬੰਦੀ ਪੰਦਰਵਾੜੇ ਤਹਿਤ 21 ਨਵੰਬਰ ਤੋਂ 27 ਨਵੰਬਰ ਤੱਕ ਮੋਬੀਲਾਈਜੇਸ਼ਨ ਹਫਤਾ ਮਣਾਇਆ ਜਾਣਾ ਹੈ ਜਿਸ ਦੇ ਤਹਿਤ ਟਾਰਗੇਟ ਜੋੜਿਆਂ ਦੀ ਰਜਿਸਟ੍ਰੇਸ਼ਨ ਕੀਤੀ ਜਾਏਗੀ ਅਤੇ ਉਨ੍ਹਾਂ ਨੂੰ ਪਰਿਵਾਰ ਨਿਯੋਜਨ ਦੀ ਮਹੱਤਤਾ ਦੱਸੀ ਜਾਏਗੀ ਤੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਜਾਣਕਾਰੀ ਦਿੱਤੀ ਕਿ 28 ਨਵੰਬਰ ਤੋਂ 4 ਦਸੰਬਰ ਤੱਕ ਸਰਵਿਸ ਡਲੀਵਰੀ ਹਫਤਾ ਮਨਾਇਆ ਜਾਏਗਾ ਜਿਸ ਤਹਿਤ ਮੁਫਤ ਕੈਂਪ ਲਗਾ ਕੇ ਨਸਬੰਦੀ ਦੇ ਆਪ੍ਰੇਸ਼ਨ ਮੁਫਤ ਕੀਤੇ ਜਾਣਗੇ। ਇਸ ਤੋਂ ਇਲਾਵਾ ਲਾਭਪਾਤਰੀ ਨੂੰ 1100 ਰੁਪਏ ਵੀ ਉਸ ਦੇ ਬੈਂਕ ਖਾਤੇ ਵਿਚ ਟ੍ਰਾਂਸਫਰ ਕੀਤੇ ਜਾਣਗੇ। ਇਸ ਮੌਕੇ ਐਸ.ਐਮ.ਓ. ਬਲਕਾਰ ਸਿੰਘ, ਵਿਸ਼ਾਲ ਬਜਾਜ, ਡਾ ਯੁਵਰਾਜ, ਅੰਕੁਸ਼ ਭੰਡਾਰੀ, ਨੇਹਾ ਭੰਡਾਰੀ, ਵਿੱਕੀ, ਵਿਕਰਮਜੀਤ ਅਤੇ ਹੋਰ ਸਟਾਫ ਹਾਜ਼ਰ ਸਨ।