ਪਟਵਾਰ ਯੂਨੀਅਨ ਫਿਰੋਜ਼ਪੁਰ ਅਤੇ ਕਾਨੂੰਗੋ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਿੰਘ ਦਾ ਪੁਤਲਾ ਸਾੜਿਆ
ਵਾਦੁ ਚਾਰਜ ਛੱਡਣ ਨਾਲ 8000 ਪਿੰਡਾਂ ਦਾ ਕੰਮ ਹੋਵੇਗਾ ਪ੍ਰਭਾਵਿਤ
ਪਟਵਾਰ ਯੂਨੀਅਨ ਫਿਰੋਜ਼ਪੁਰ ਅਤੇ ਕਾਨੂੰਗੋ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਿੰਘ ਦਾ ਪੁਤਲਾ ਸਾੜਿਆ
47 ਸੌ ਦੇ ਕਰੀਬ ਪਟਵਾਰੀਆਂ ਦੀਆਂ ਪੋਸਟਾਂ ਹਨ ਜਿਨ੍ਹਾਂ ਉੱਪਰ ਸਿਰਫ਼ 19 ਸੌ ਦੇ ਕਰੀਬ ਪਟਵਾਰੀ ਕਰ ਰਹੇ ਹਨ ਕੰਮ
ਪੰਜਾਬ ਭਰ ਦੇ ਪਟਵਾਰੀ ਜਿਨ੍ਹਾਂ ਪਾਸ ਵਾਧੂ ਸਰਕਲਾਂ ਦਾ ਚਾਰਜ ਹੈ ਉਹ 20 ਜੂਨ ਤੋਂ ਬਾਅਦ ਛੱਡਣਗੇ ਚਾਰਜ
ਵਾਦੁ ਚਾਰਜ ਛੱਡਣ ਨਾਲ 8000 ਪਿੰਡਾਂ ਦਾ ਕੰਮ ਹੋਵੇਗਾ ਪ੍ਰਭਾਵਿਤ
ਫਿਰੋਜ਼ਪੁਰ 28 ਮਈ 2021 : ਪੰਜਾਬ ਭਰ ਵਿੱਚ ਅੱਜ ਕੈਪਟਨ ਸਰਕਾਰ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੁਤਲੇ ਫੂਕੇ ਜਾ ਰਹੇ ਨੇ ਇਸੇ ਲੜੀ ਤਹਿਤ ਅੱਜ ਫ਼ਿਰੋਜ਼ਪੁਰ ਵਿੱਚ ਵੀ ਦ ਪਟਵਾਰ ਯੂਨੀਅਨ ਫਿਰੋਜ਼ਪੁਰ ਅਤੇ ਕਾਨੂੰਗੋ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਿੰਘ ਦਾ ਪੁਤਲਾ ਸਾੜਿਆ ਗਿਆ ਪਟਵਾਰ ਯੂਨੀਅਨ ਦਾ ਕਹਿਣਾ ਹੈ ਕਿ ਪੰਜਾਬ ਵਿੱਚ 47 ਸੌ ਦੇ ਕਰੀਬ ਪਟਵਾਰੀਆਂ ਦੀਆਂ ਪੋਸਟਾਂ ਹਨ ਜਿਨ੍ਹਾਂ ਉੱਪਰ ਸਿਰਫ਼ 19 ਸੌ ਦੇ ਕਰੀਬ ਪਟਵਾਰੀ ਕੰਮ ਕਰ ਰਹੇ ਹਨ ਜਦ ਕਿ ਤਿੰਨ ਹਜ਼ਾਰ ਦੇ ਕਰੀਬ ਪੋਸਟਾਂ ਖਾਲੀ ਪਈਆਂ ਹਨ ਇੱਕ ਇੱਕ ਪਟਵਾਰੀ ਕੋਲ ਕਈ ਕਈ ਸਰਕਲਾਂ ਦਾ ਵਾਦੁ ਚਾਰਜ ਹੈ ਜਿਸ ਕਰਕੇ ਉਨ੍ਹਾਂ ਉੱਪਰ ਵਾਧੂ ਕੰਮ ਦਾ ਭਾਰ ਹੈ ਜਿਸ ਕਰਕੇ ਉਹ ਮਾਨਸਿਕ ਤੌਰ ਤੇ ਵੀ ਦਬਾਅ ਵਿੱਚ ਰਹਿੰਦੇ ਹਨ ਪਰ ਸਰਕਾਰ ਵੱਲੋਂ ਇਨ੍ਹਾਂ ਪੋਸਟਾਂ ਤੇ ਭਰਤੀ ਨਹੀਂ ਕੀਤੀ ਜਾ ਰਹੀ ਉਨ੍ਹਾਂ ਨੇ ਕਿਹਾ ਕਿ ਅਗਰ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਆਉਣ ਵਾਲੇ ਦਿਨਾਂ ਵਿੱਚ ਉਹ ਪੰਜਾਬ ਭਰ ਦੇ ਪਟਵਾਰੀ ਜਿਨ੍ਹਾਂ ਪਾਸ ਵਾਧੂ ਸਰਕਲਾਂ ਦਾ ਚਾਰਜ ਹੈ ਉਹ ਜਿਸ ਪੋਸਟ ਤੇ ਉਹ ਤੈਨਾਤ ਹਨ ਉਹ ਉਸੇ ਸਰਕਲ ਦਾ ਹੀ ਉਹ ਕੰਮਕਾਜ ਕਰਨਗੇ ਬਾਕੀ ਦਾ ਸਾਰਾ ਵਾਧੂ ਚਾਰ ਉਹ ਛੱਡ ਦੇਣਗੇ ਜਿਸ ਨਾਲ ਪੰਜਾਬ ਦੇ 12 ਹਜ਼ਾਰ ਪਿੰਡਾਂ ਵਿੱਚੋਂ ਅੱਠ ਹਜ਼ਾਰ ਦੇ ਕਰੀਬ ਪਿੰਡ ਪ੍ਰਭਾਵਤ ਹੋਣਗੇ ਅਤੇ ਉਥੋਂ ਦੇ ਲੋਕਾਂ ਨੂੰ ਅਤੇ ਸ਼ਹਿਰ ਦੀ ਜਨਤਾ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਏਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ , ਉੱਥੇ ਹੀ ਕੰਨਗੋ ਦਿਆਂ ਵੀ ਕਈ ਅਸਾਮੀਆਂ ਖਾਲੀ ਪਈਆਂ ਹਨ ਉਹਨਾਂ ਤੇ ਵੀ ਜਲਦ ਤੋਂ ਜਲਦ ਭਰਤੀਆਂ ਕੀਤੀਆਂ ਜਾਣ
ਇਸ ਮੌਕੇ ਹਰਮੀਤ ਸਿੰਘ , ਸੰਤੋਖ ਪਟਵਾਰੀ, ਜਸਬੀਰ ਸਿੰਘ ਸੈਣੀ, ਰਵਿੰਦਰ ਕੋਛੜ ,ਰਾਕੇਸ਼ ਕਪੂਰ ,ਗੁਰਦੇਵ ਸਿੰਘ ਸੋਢੀ ,ਗੁਰਦੇਵ ਸਿੰਘ ਸਿੱਧੂ , ਅਦਿ ਹਾਜ਼ਰ ਸਨ