Ferozepur News

ਨੈਸ਼ਨਲ ਮੀਨਜ-ਕਮ-ਮੈਰਿਟ ਸਕੋਲਰਸ਼ਿਪ ਅੱਠਵੀਂ ਜਮਾਤ ਦੀ ਪ੍ਰੀਖਿਆ 5 ਨਵੰਬਰ ਨੂੰ , ਪਿ੍ੰ ਵਿਜੈ ਗਰਗ

ਪਿ੍ੰ ਵਿਜੈ ਗਰਗ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਐਮ.ਐਚ.ਆਰ.ਡੀ ਵਿਭਾਗ ਵੱਲੋਂ ਰਾਜ ਸਾਇੰਸ ਸਿਖਿਆ ਸੰਸਥਾ ਪੰਜਾਬ, ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰਸਿੱਧ ਪੰਜਾਬ , ਚੰਡੀਗੜ੍ਹ ਦੇ ਸਹਿਯੋਗ ਨਾਲ ਸਾਲ 2008-2009 ਤੋਂ ਨੈਸ਼ਨਲ ਮੀਨਜ-ਕਮ-ਮੈਰਿਟ ਸਕਾਲਰਸ਼ਿਪ ਦੀ ਪ੍ਰੀਖਿਆ ਲਈ ਜਾ ਰਹੀ ਹੈ । ਇਸ ਸਕੀਮ ਅਧੀਨ ਕੇਂਦਰ ਸਰਕਾਰ ਵੱਲੋ ਹਰ ਸਾਲ ਭਾਰਤ ਦੇ ਸਾਰੇ ਰਾਜਾ ਵਿਚ ਕੁੱਲ ਇੱਕ ਲੱਖ ਵਜੀਫਾ ਉਨਾਂ ਹੁਸ਼ਿਆਰ ਵਿਦਿਆਥੀਆਂ ਨੂੰ ਦਿੱਤੇ ਜਾਂਦੇ ਹਨ। ਜਿੰਨਾਂ ਦੇ ਮਾਪਿਆਂ ਦੀ ਸਾਰੇ ਵਸੀਲਿਆ ਤੋਂ ਕੁੱਲ ਆਮਦਨ ਡੇਢ ਲੱਖ ਰੁਪਏ ਜਾਂ ਇਸ ਤੋਂ ਘੱਟ ਹੋਵੇ। ਇਸ ਸਕੀਮ ਅਧੀਨ ਪੰਜਾਬ ਰਾਜ ਨੂੰ 2210 ਸੀਟਾਂ ਦਾ ਕੋਟਾ ਐਲਾਨ ਹੋਇਆ ਹੈ।

ਕਿਹੜੇ ਵਿਦਿਆਰਥੀ ਸਕੋਲਰਸ਼ਿਪ ਵਿਚ ਬੈਠ ਸਕਦੇ ਹਨ——– ਉਹ ਵਿਦਿਆਰਥੀ ਜਿਹੜੇ ਹੁਣ ਅੱਠਵੀਂ ਜਮਾਤ ਵਿੱਚ ਪੜ੍ਹ ਰਹੇ ਹੋਣ ਅਤੇ ਉਨਾਂ ਦੁਆਰਾ ਸੱਤਵੀਂ ਜਮਾਤ ਵਿੱਚ ਘੱਟੋ ਘੱਟ 70% ਅੰਕ ਪ੍ਰਾਪਤ ਕੀਤੇ ਹੋਣ , ਜੇ ਵਿਦਿਆਰਥੀ 
S.C ਹੋਵੇ ਤਾਂ ਉਸਨੂੰ 45% ਅੰਕ ਪ੍ਰਾਪਤ ਕੀਤੇ ਹੋਣੇ ਚਾਹੀਦੇ ਹਨ। ਇਸ ਸਕੀਮ ਅਧੀਨ ਓਹੀ ਵਿਦਿਆਰਥੀ ਪ੍ਰੀਖਿਆ ਵਿਚ ਬੈਠ ਸਕਦੇ ਹਨ ਜੋ ਅੱਠਵੀਂ ਸ਼੍ਰੇਣੀ ਵਿਚ ਸਰਕਾਰੀ , ਸਰਕਾਰੀ ਸਹਾਇਤਾ ਪ੍ਰਾਪਤ ਜਾ ਲੋਕਲ ਬਾਡੀਜ਼ ਸਕੂਲਾਂ ਵਿੱਚ ਪੜ੍ਹਦੇ ਹੋਣ।

ਕੀ ਹੈ ਪ੍ਰੀਖਿਆ ਦਾ ਸਿਲੇਬਸ ਤੇ ਨੰਬਰ——
                                                         ਇਹ ਪ੍ਰੀਖਿਆ ਕੁੱਲ 180 ਨੰਬਰਾਂ ਦੀ ਹੋਵੇਗੀ, ਜਿਸ ਵਿਚ ਸੱਤਵੀਂ ਅਤੇ ਅੱਠਵੀਂ ਦੀ ਸਾਇੰਸ , ਸਮਾਜਿਕ ਸਿਖਿਆ, ਗਣਿਤ, ਪੰਜਾਬੀ, ਹਿੰਦੀ, ਅੰਗਰੇਜ਼ੀ ਤੋਂ ਇਲਾਵਾ ਮੈਂਟਲ ਐਬਲਟੀ ਵੀ ਹੋਵੇਗੀ।
ਇਸ ਪ੍ਰੀਖਿਆ ਵਿੱਚ ਦੋ ਭਾਗ ਹਨ —-
(1) ਪਹਿਲਾ ਮਾਨਸਿਕ ਯੋਗਤਾ ਨਾਲ ਸੰਬੰਧਿਤ ਹੈ, ਜਿਸ ਵਿੱਚ ਚਾਰ ਉੱਤਰਾਂ ਵਾਲ਼ੇ ਕੁੱਲ 50 ਪ੍ਰਸ਼ਨ ਵਰਬਲ ਅਤੇ ਨਾਨ ਵਰਬਲ ਹੋਣਗੇ।
(2) ਦੂਜਾ ਭਾਗ ਵਿਸ਼ਿਆਂ ਦੀ ਯੋਗਤਾ ਨਾਲ ਸੰਬੰਧਿਤ ਹੈ- ਜਿਸ ਵਿੱਚ ਸਾਇੰਸ ਵਿੱਚੋਂ 35 ਪ੍ਰਸ਼ਨ ਹੋਣਗੇ,35 ਪ੍ਰਸ਼ਨ ਹੀ ਸਮਾਜਿਕ ਸਿੱਖਿਆ ਦੇ ਹੋਣਗੇ ਤੇ 20 ਪ੍ਰਸ਼ਨ ਗਣਿਤ ਦੇ ਹੋਣਗੇ, 14 ਪੇਅਸ਼ਨ ਅੰਗਰੇਜ਼ੀ ਦੇ , 13 ਪ੍ਰਸ਼ਨ ਪੰਜਾਬੀ ਦੇ ਤੇ 13 ਪ੍ਰਸ਼ਨ ਹਿੰਦੀ ਦੇ ਹੋਣਗੇ।

ਕਦੋ ਤੇ ਕਿਥੇ ਹੋਣੀ ਹੈ ਪ੍ਰੀਖਿਆ——- ਨੈਸ਼ਨਲ ਮੀਨਜ-ਕਮ-ਮੈਰਿਟ ਸਕਾਲਰਸ਼ਿਪ ਦੀ ਪ੍ਰੀਖਿਆ 05  ਨਵੰਬਰ 2017 ਨੂੰ ਸਾਰੇ ਜਿਲਾ ਹੈੱਡ ਕੁਆਟਰ ਤੇ ਯੋਜਿਤ ਭਰਨ ਦੀ ਆਖਰੀ ਮਿਤੀ 15 ਸਤੰਬਰ 2017 ਹੈ। ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਕੇਂਦਰ ਸਰਕਾਰ ਤੋਂ ਨੌਵੀਂ ਤੇ ਬਾਂਰਵੀ ਤੱਕ 6000/- ਪ੍ਰਤੀ ਸਾਲ ਵਜੀਫਾ ਦਿਤਾ ਜਾਵੇਗਾ। ਹੁਣ ਤੱਕ ਬਹੁਤ ਸਾਰੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹੋਣਹਾਰ ਵਿਦਿਆਰਥੀ ਐਨ.ਐੱਮ. ਐੱਸ ਪ੍ਰੀਖਿਆ ਨੂੰ ਪਾਸ ਕਰ ਚੁੱਕੇ ਹਨ ਤੇ ਇਸ ਵਜੀਫੇ ਦੀ ਸਹਾਇਤਾ ਨਾਲ ਆਪਣੀ ਉੱਚ ਵਿੱਦਿਆ ਹਾਸਿਲ ਕਰ ਚੁੱਕੇ ਹਨ।
         
                                     ਵਿਜੈ ਗਰਗ 
                                    ਪਿ੍ੰਸੀਪਲ ਸ ਕੰ ਸ ਸ ਸ ਮੰਡੀ ਹਰਜੀ ਰਾਮ ਮਲੋਟ

Related Articles

Back to top button