ਨਿਸ਼ਕਾਮ ਸੇਵਾ ਸੁਸਾਇਟੀ ਦੇ ਨਾਮ ਤੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ 'ਚ ਗੋਲੀਆਂ ਦਾ ਜਖੀਰਾ ਬਰਾਮਦ
ਫਿਰੋਜ਼ਪੁਰ 30 ਮਾਰਚ (ਏ. ਸੀ. ਚਾਵਲਾ) ਉਪ ਮੰਡਲ ਗੁਰੂਹਰਸਹਾਏ ਦੇ ਡੀ.ਐਸ.ਪੀ ਸੁਲੱਖਣ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਗੁਰੂਹਰਸਹਾਏ ਨੇ ਨਿਸ਼ਕਾਮ ਸੇਵਾ ਸੁਸਾਇਟੀ ਦੇ ਨਾਮ ਤੇ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਚ ਰੇਡ ਕਰਕੇ ਭਾਰੀ ਮਾਤਰਾ ਚ ਡਰਗਸ ਬੁਪਰੀਨੋਰਫਿਨ ਅਤੇ ਹੋਰ ਕਈ ਗੈਰ ਕਾਨੂੰਨੀ ਦਵਾਈਆ ਫੜਨ ਚ ਕਾਮਯਾਬੀ ਹਾਸਲ ਕੀਤੀ ਹੈ। ਡੀ ਐਸ ਪੀ ਨੇ ਦੱਸਿਆਂ ਕਿ ਇਹਨਾ ਦਵਾਈਆ ਨੂੰ ਮਾਨਯੋਗ ਹਾਈਕੋਰਟ ਵਲੋਂ ਬੈਨ ਕੀਤਾ ਹੋਇਆ ਹੈ। ਇਸ ਨਸ਼ਾ ਛੁਡਾਊ ਕੇਂਦਰ ਨੂੰ ਚਲਾ ਰਹੇ ਡਾ. ਰਾਜਪਾਲ ਭੁੱਲਰ ਵਲੋਂ ਪਿਛਲੇ ਕੁਝ ਮਹੀਨਿਆ ਤੋਂ ਇਹ ਦਵਾਈਆ ਗਾਹਕਾ ਨੂੰ ਵੰਡੀਆ ਜਾ ਰਹੀਆ ਸਨ ਅਤੇ ਜਿਸਦੇ ਬਦਲੇ ਵੱਡੀ ਰਕਮ ਹਾਸਲ ਕੀਤੀ ਜਾ ਰਹੀ ਸੀ। ਇਹਨਾ ਦਵਾਈਆਂ ਨੂੰ ਹਾਸਲ ਕਰਨ ਲਈ ਪੰਜਾਬ ਭਰ ਤੋਂ ਵੱਖ ਵੱਖ ਜਿਲਿਆਂ ਤੋ ਵੱਡੀ ਗਿਣਤੀ ਚ ਇਹਨਾ ਦਵਾਈਆਂ ਦਾ ਸੇਵਨ ਕਰਨ ਵਾਲੇ ਨਸ਼ੇੜੀ ਕਾਫਲਿਆ ਦੇ ਰੂਪ ਵਿਚ ਆਉਦੇ ਸਨ। ਤਹਿਸੀਲ ਨੇੜੇ ਬਣੇ ਇਸ ਨਸ਼ਾ ਛੁਡਾਊ ਕੇਂਦਰ ਚ ਇਹ ਗੋਲੀਆਂ ਲੈਣ ਵਾਲੇ ਲੋਕਾਂ ਦੀ ਭੀੜ ਤਹਿਸੀਲ ਵਿਚ ਕੰਮ ਕਰਵਾਉਣ ਵਾਲੇ ਲੋਕਾਂ ਤੋਂ ਜਿਆਦਾ ਹੁੰਦੀ ਸੀ। ਅੱਜ ਹੋਈ ਇਸ ਰੇਡ ਵਿਚ ਜਦੋਂ ਡੀ.ਐਸ.ਪੀ ਸੁਲੱਖਣ ਸਿੰਘ , ਐਸ.ਐਚ.ਓ ਸ਼ਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਪੁੱਜੇ ਤਾ ਉਸ ਸਮੇ ਵੀ ਕਈ ਗਾਹਕ ਕਤਾਰਾ ਬੰਨ• ਕੇ ਦਵਾਈ ਲੈਣ ਲਈ ਖੜੇ ਸਨ। ਇਸ ਮੋਕੇ ਵੱਖ ਵੱਖ ਜਿਲਿਆ ਤੋ ਇਹ ਦਵਾਈਆ ਲੈਣ ਲਈ ਆਏ ਲੋਕਾ ਨੇ ਦੱਸਿਆਂ ਕਿ ਅਸੀ ਨਸ਼ਾਂ ਛੱਡਣ ਲਈ ਇਸ ਦਵਾਈ ਦਾ ਸੇਵਨ ਕਰਦੇ ਸੀ, ਪਰ ਹੁਣ ਇਹ ਸਾਡੇ ਹੱਡਾ ਚ ਰੱਚ ਚੁੱਕੀ ਹੈ, ਜਿਸ ਦਾ ਨਜਾਇਜ ਫਾਇਦਾ ਉਠਾ ਕੇ ਇਸ ਹਸਪਤਾਲ ਦਾ ਸੰਚਾਲਕ ਮਨਮਰਜੀ ਦੇ ਰੇਟ ਲਗਾ ਕੇ ਭਾਰੀ ਲੁੱਟ ਕਰ ਰਿਹਾ ਸੀ, ਪਰ ਅੱਜ ਅਚਾਨਕ ਕੀਤੀ ਪੁਲਿਸ ਰੇਡ ਚ ਡੀ.ਐਸ.ਪੀ ਨੇ ਗੁਰੂਹਰਸਹਾਏ ਦੇ ਐਸ ਐਮ À ਜੱਜਬੀਰ ਸਿੰਘ , ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਨੂੰ ਮੌਕੇ ਤੇ ਬੁਲਾ ਕੇ ਸਾਰੇ ਮਾਮਲੇ ਦੀ ਛਾਨਬੀਨ ਸ਼ੁਰੂ ਕੀਤੀ ਅਤੇ ਵੱਡੀ ਗਿਣਤੀ ਚ ਦਵਾਈਆ ਦਾ ਜ਼ਖੀਰਾ ਬਰਾਮਦ ਕੀਤਾ ਅਤੇ ਦਵਾਈਆ ਦੀ ਪਹਿਚਾਣ ਕਰਨ ਲਈ ਡਰੱਗਸ ਇਸੰਪੈਕਟਰ ਨੂੰ ਵੀ ਮੋਕੇ ਤੇ ਬੁਲਾਇਆਂ ਗਿਆ, ਡੀ.ਐਸ.ਪੀ ਸੁਲੱਖਣ ਸਿੰਘ ਨੇ ਦੱਸਿਆਂ ਕਿ ਜੋ ਦਵਾਈਆ ਫੜੀਆ ਗਈਆ ਹਨ , ਉਹਨਾ ਦਵਾਈਆ ਦੀ ਵਰਤੋ ਨਹੀ ਕੀਤੀ ਜਾ ਸਕਦੀ, ਦਵਾਈਆ ਦਾ ਜਖੀਰਾ ਅਤੇ ਇਸ ਨੂੰ ਵੇਚਦੇ ਸੰਚਾਲਕ ਨੂੰ ਕਬਜੇ ਚ ਲੈ ਲਿਆਂ ਗਿਆਂ ਹੈ, ਸਾਰੇ ਮਾਮਲੇ ਦੀ ਛਾਣਬੀਨ ਚੱਲ ਰਹੀ ਹੈ