ਨਾਰਦਨ ਰੇਲਵੇ ਮੈਨਜ਼ ਯੂਨੀਅਨ 27 ਅਤੇ 28 ਫਰਵਰੀ ਨੂੰ ਦਿੱਲੀ ਕਰਨਗੇ ਰੋਸ ਪ੍ਰਦਰਸ਼ਨ
ਫਿਰੋਜ਼ਪੁਰ 16 ਫਰਵਰੀ (ਏ. ਸੀ. ਚਾਵਲਾ) ਨਾਰਦਨ ਰੇਲਵੇ ਮੈਨਜ਼ ਯੂਨੀਅਨ ਦੀ ਸੈਂਕੜੇ ਵਰਕਰ ਅਤੇ ਆਗੂ 27 ਅਤੇ 28 ਫਰਵਰੀ ਨੂੰ ਦਿੱਲੀ ਵਿਖੇ ਦਿੱਤੇ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਭਾਗ ਲੈਣਗੇ। ਇਸ ਸਬੰਧੀ ਜਾਣਕਾਰੀ ਯੂਨੀਅਨ ਦੇ ਸੁਰਿੰਦਰ ਸਿੰਘ ਪ੍ਰਧਾਨ, ਜਨਕ ਰਾਜ ਬ੍ਰਾਂਚ ਸੈਕਟਰੀ ਅਤੇ ਸੁਭਾਸ਼ ਸ਼ਰਮਾ ਕੈਸ਼ੀਅਰ ਨੇ ਯੂਨੀਅਨ ਸਾਥੀਆਂ ਨਾਲ ਮੀਟਿੰਗ ਕਰਨ ਉਪਰੰਤ ਦਿੱਤੀ। ਉਨ•ਾਂ ਸਾਂਝੇ ਰੂਪ ਵਿਚ ਕਿਹਾ ਕਿ ਦਿੱਲੀ ਵਿਖੇ 27 ਅਤੇ 28 ਫਰਵਰੀ ਨੂੰ ਪੂਰੇ ਡਵੀਜ਼ਨਾਂ ਵਿਚੋਂ ਬ੍ਰਾਂਚ ਪ੍ਰਧਾਨ, ਬ੍ਰਾਂਚ ਸੈਕਟਰੀਆਂ ਸਮੇਤ ਵੱਡੀ ਗਿਣਤੀ ਵਿਚ ਵਰਕਰ ਪਹੁੰਚਣਗੇ ਅਤੇ ਸੀਨੀਅਰ ਆਗੂਆਂ ਦੇ ਵਿਚਾਰ ਸੁਣਨ ਤੋਂ ਬਾਅਦ ਨਵੀਂ ਪੈਨਸ਼ਨ ਸਕੀਮ ਦੇ ਮੁੱਦੇ ਤੇ ਪਾਰਲੀਮੈਂਟ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ। ਮੀਟਿੰਗ ਦੌਰਾਨ ਉਨ•ਾਂ ਆਪਣੀਆਂ ਮੁਸ਼ਕਲਾਂ ਸਬੰਧੀ ਵਿਚਾਰ ਕੀਤਾ ਅਤੇ ਆਪਣੇ ਦੂਜੇ ਆਗੂਆਂ ਨਾਲ ਜਲਦ ਹੀ ਮੀਟਿੰਗ ਕਰਨ ਬਾਰੇ ਫ਼ੈਸਲਾ ਲਿਆ। ਇਸ ਮੌਕੇ ਪਦਮ ਕੁਮਾਰ, ਮੁਖਤਿਆਰ ਸਿੰਘ, ਅਨਿਲ ਕੁਮਾਰ, ਸੁੰਰਦ ਦਿਆਲ, ਮਨਜੀਤ ਸਿੰਘ, ਸੁਨੀਲ ਕੈਂਥ, ਲਛਮਣ ਦਾਸ, ਇੰਦਰ ਸਿੰਘ ਆਦਿ ਹਾਜ਼ਰ ਸਨ।|