Ferozepur News

ਨਾਈਟਿੰਗੇਲ ਨੂੰ ਸਮਰਪਿਤ ਵਿਸ਼ਵ ਨਰਸਿੰਗ ਦਿਹਾੜਾ ਮਨਾਇਆ ਗਿਆ

 ਨਾਈਟਿੰਗੇਲ ਨੂੰ ਸਮਰਪਿਤ ਵਿਸ਼ਵ ਨਰਸਿੰਗ ਦਿਹਾੜਾ ਮਨਾਇਆ ਗਿਆ
ਨਾਈਟਿੰਗੇਲ ਨੂੰ ਸਮਰਪਿਤ ਵਿਸ਼ਵ ਨਰਸਿੰਗ ਦਿਹਾੜਾ ਮਨਾਇਆ ਗਿਆ
ਫਿਰੋਜ਼ਪੁਰ 12 ਮਈ 2021:: ਸੇਵਾ ਦੇ ਮਨੋਰਥ ਨੂੰ ਮੁੱਖ ਰੱਖ ਕੇ ਨਾਇਟਨਗੇਲ ਵਲੋਂ  ਸ਼ੁਰੂ ਕੀਤੀ ਗਈ  ਇਕ ਲੜੀ ਦੇ ਤਹਿਤ ਅੱਜ ਸਿਵਲ ਹਸਪਤਾਲ ਫਿਰੋਜ਼ਪੁਰ  ਵਿੱਚ ਅੰਤਰਰਾਸ਼ਟਰੀ ਨਰਸਿੰਗ ਦਿਹਾੜਾ ਮਨਾਇਆ ਗਿਆ । ਜਿਸ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰ ਰਹੀਆਂ ਨਰਸਾਂ ਨੇ ਹਿੱਸਾ ਲਿਆ। ਇਸ ਸਮੇਂ ਸ੍ਰੀ ਮਤੀ ਪ੍ਰਭਜੋਤ ਕੌਰ ਨੇ ਨਰਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ।ਜਸਵਿੰਦਰ ਸਿੰਘ ਕੌੜਾ ਅਤੇ ਸ੍ਰੀ ਸੁਮਿਤ ਗਿਲ ਜੀ ਵੱਲੋਂ ਇੱਕ ਉਪਰਾਲਾ ਕਰ ਕੇ ਪੰਜਾਬ ਸਰਕਾਰ ਨੂੰ ਨਰਸਿਗ ਕੇਡਰ  ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਨਰਸਿੰਗ ਅਫ਼ਸਰ ਦੇ ਅਹੁਦੇ ਨਾਲ ਨਿਵਾਜਣ ਲਈ ਇਕ ਵਿਸ਼ੇਸ਼ ਮੰਗ ਪੱਤਰ ਦਿੱਤਾ ਗਿਆ    ਉਨ੍ਹਾਂ ਨੇ ਕਿਹਾ ਕਿ ਸੈਂਟਰ ਗੌਰਮਿੰਟ ਵੱਲੋਂ ਜੋ ਸਟਾਫ ਨਰਸ ਨੂੰ  ਨਰਸਿਗ ਅਫਸਰ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ ।ਇਸ ਲਈ ਪੰਜਾਬ ਸਰਕਾਰ ਉੱਤੇ ਨਾ ਕੋਈ   ਆਰਥਿਕ ਬੋਝ ਪੈਣ ਵਾਲਾ ਹੈ ਅਤੇ ਨਾ ਹੀ ਕੋਈ ਹੋਰ ਪ੍ਰੇਸ਼ਾਨੀਆਂ ਆਉਣ ਵਾਲੀਆਂ ਸਗੋਂ ਨਰਸਿਗ ਕੇਡਰ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਦਾ ਮਨੋਬਲ ਵਧੇਗਾ। ਇਸ ਸਮੇਂ ਪੈਰਾਮੈਡੀਕਲ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਸ੍ਰੀ ਸੁਧੀਰ ਅਲੈਗਜੈਂਡਰ ਕਲਾਸ ਫੋਰ ਯੂਨੀਅਨ ਦੇ ਪ੍ਰਧਾਨ ਰਾਮ ਪ੍ਰਸਾਦ  MpHW ਯੂਨੀਅਨ ਦੇ ਪ੍ਰਧਾਨ ਨਰਿੰਦਰ ਸ਼ਰਮਾ ਜੀ ਉਚੇਚੇ ਤੌਰ ਤੇ ਪਹੁੰਚੇ ਅਤੇ  ਇਸ ਸਮੇਂ ਪਹੁੰਚੇ ਹੋਏ ਸਾਰੇ ਪਤਵੰਤੇ ਸੱਜਣਾਂ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਦੀਆਂ ਨਰਸਿਜ਼ ਨੂੰ ਨਰਸਿੰਗ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ  ਇਸ ਸਮੇਂ ਹੋਰਨਾਂ ਤੋਂ ਬਿਨਾਂ ਸ਼੍ਰੀ ਮਤੀ ਰੇਨੂੰ ਬਾਲਾ, ਸ੍ਰੀ ਸੁਮਿਤ  ਗਿੱਲ, ਗੁਰਮੇਲ ਸਿੰਘ, ਰੋਬਿਨ ਸੈਮਸਨ, ਕਰਨਜੀਤ ਸਿੰਘ ਸ੍ਰੀਮਤੀ ਟੇਸੀ, ਸਤਿੰਦਰ ਕੌਰ,ਮੋਨਿਕਾ, ਰੇਖਾ, ਜਸਵਿੰਦਰ ਸਿੰਘ ਕੌੜਾ,ਪਰਦੀਪ , ਸੰਗੀਤਾ,ਅੰਕਿਤਾ, ਜਸਵਿੰਦਰ ਕੌਰ, ਵਿਪਲਵ ਚੁੱਘ,  ਅਤੇ ਵੱਡੀ ਗਿਣਤੀ ਵਿਚ ਨਰਸਿੰਗ ਸਟਾਫ ਹਾਜ਼ਰ ਸੀ ।

Related Articles

Leave a Reply

Your email address will not be published. Required fields are marked *

Back to top button