ਨਹੀਂ ਰੁੱਕ ਰਹੀਆਂ ਮੋਟਰਸਾਈਕਲ ਚੋਰੀ ਹੋਣ ਦੀਆਂ ਵਾਰਦਾਤਾਂ, ਡਾਕ ਵਿਭਾਗ ਦੇ ਕਰਮਚਾਰੀ ਰੋਹਿਤ ਚਾਵਲਾ ਦਾ ਦਫਤਰ ਤੋਂ ਹੀ ਹੋਇਆ ਮੋਟਰਸਾਈਕਲ ਚੋਰੀ
ਨਹੀਂ ਰੁੱਕ ਰਹੀਆਂ ਮੋਟਰਸਾਈਕਲ ਚੋਰੀ ਹੋਣ ਦੀਆਂ ਵਾਰਦਾਤਾਂ
ਨਹੀਂ ਰੁੱਕ ਰਹੀਆਂ ਮੋਟਰਸਾਈਕਲ ਚੋਰੀ ਹੋਣ ਦੀਆਂ ਵਾਰਦਾਤਾਂ
ਡਾਕ ਵਿਭਾਗ ਦੇ ਕਰਮਚਾਰੀ ਰੋਹਿਤ ਚਾਵਲਾ ਦਾ ਦਫਤਰ ਤੋਂ ਹੀ ਹੋਇਆ ਮੋਟਰਸਾਈਕਲ ਚੋਰੀ
ਫਿਰੋਜ਼ਪੁਰ, 7 ਅਪ੍ਰੈਲ, 2022 (): ਬੀਤੇ ਦਿਨ ਫਿਰੋਜ਼ਪੁਰ ਛਾਉਣੀ ਦੇ ਡਾਕ ਵਿਭਾਗ ਦਫਤਰ ਦੇ ਕਰਮਚਾਰੀ ਰੋਹਿਤ ਚਾਵਲਾ ਪੁੱਤਰ ਸਤੀਸ਼ ਕੁਮਾਰ ਦਾ ਦਫਤਰ ਦੇ ਅੰਦਰ ਬਣੀ ਪਾਰਕਿੰਗ ਤੋਂ ਹੀ ਸਪਲੈਂਡਰ ਮੋਟਰ ਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਹਿਤ ਚਾਵਲਾ ਨੇ ਦੱਸਿਆ ਕਿ ਸਪਲੈਂਡਰ ਮੋਟਰ ਸਾਈਕਲ ਜਿਸਦਾ ਨੰਬਰ ਪੀ.ਬੀ.05 ਯੂ. 1413 ਦਫਤਰ ਦੀ ਬਿਲਡਿੰਗ ਦੇ ਅੰਦਰ ਹੀ ਖੜਾ ਸੀ, ਅਤੇ ਉਹ ਰੋਜਾਨਾ ਦੀ ਤਰ੍ਹਾਂ ਦਫਤਰ ਅੰਦਰ ਉਪਰੀ ਮੰਜਲ ਤੇ ਆਪਣੀ ਡਿਊਟੀ ਕਰ ਰਿਹਾ ਸੀ, ਜਦ ਸ਼ਾਮ ਕਰੀਬ 7 ਵਜੇ ਦਫਤਰ ਦੀ ਕੁੱਝ ਡਾਕ/ਕਾਗਜੀ ਕੰਮ ਲਈ ਥੱਲੇ ਆਇਆ ਤਾਂ ਦਫਤਰ ਦੇ ਅੰਦਰ ਬਣੀ ਪਾਰਕਿੰਗ ਜਿੱਥੇ ਉਹ ਰੋਜਾਨਾ ਮੋਟਰ ਸਾਈਕਲ ਖੜਾ ਕਰਦਾ ਸੀ ਦੇਖਿਆ ਤਾਂ ਉਥੋਂ ਮੋਟਰ ਸਾਈਕਲ ਗਾਇਬ ਸੀ। ਇਸ ਉਪਰੰਤ ਉਸ ਨੇ ਆਪਣੇ ਮੋਟਰਸਾਈਕਲ ਦੀ ਆਸੇ ਪਾਸੇ ਕਾਫੀ ਭਾਲ ਕੀਤੀ ਅਤੇ ਫਿਰ ਦਫਤਰ ਵਿਖੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪੱਤਾ ਲੱਗਿਆ ਕਿ ਕੋਈ ਅਣਪਛਾਤਾ ਵਿਅਕਤੀ ਦਫਤਰ ਦੇ ਬਾਹਰ ਘੁੰਮ ਰਿਹਾ ਸੀ ਤੇ ਥੋੜੀ ਦੇਰ ਬਾਅਦ ਉਹ ਉਥੇ ਖੜਾ ਮੋਟਰਸਾਈਕਲ ਚੋਰੀ ਕਰ ਕੇ ਲੈ ਗਿਆ।
ਰੋਹਿਤ ਚਾਵਲਾ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਸਟੇਸ਼ਨ ਫਿਰੋਜ਼ਪੁਰ ਛਾਉਣੀ ਵਿਖੇ ਚੋਰੀ ਦੀ ਰਿਪੋਰਟ ਦਰਜ ਕਰਾ ਦਿੱਤੀ ਗਈ ਹੈ। ਰੋਹਿਤ ਚਾਵਲਾ ਨੇ ਕਿਹਾ ਕਿ ਮੇਰੇ ਸਮੇਤ ਹੋਰ ਵੀ ਸ਼ਹਿਰ ਵਾਸੀਆਂ ਨਾਲ ਅਜਿਹੀਆਂ ਚੋਰੀ ਦੀਆਂ ਘਟਨਾਵਾਂ ਰੋਜਾਨਾ ਦੀ ਤਰਾਂ ਵਾਪਰ ਰਹੀਆਂ ਹਨ ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇ ਜਦ ਫਿਰੋਜ਼ਪੁਰ ਸ਼ਹਿਰ ਵਿੱਚ ਚੋਰੀ/ਲੁੱਟਖੋਹ ਦੀ ਖਬਰ ਨਾ ਆਉਂਦੀ ਹੋਵੇ। ਅੰਤ ਵਿੱਚ ਉਨ੍ਹਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ‘ ਤੋਂ ਇਨਸਾਫ ਦੀ ਮੰਗ ਕੀਤੀ ਕਿ ਚੋਰਾਂ ਦੀ ਨਿਸ਼ਾਨਦੇਹੀ ਕਰਕੇ ਉਸ ਦਾ ਮੋਟਰ ਸਾਈਕਲ ਬਰਾਮਦ ਕਰ ਕੇ ਦਿੱਤਾ ਜਾਵੇ।