Ferozepur News

ਨਹਿਰੂ ਯੂਵਾ ਕੇਦਰ ਨੇ ਜਿਲ•ਾਂ ਯੂਥ ਐਵਾਰਡ ਲਈ 15 ਅਕਤੂਬਰ ਤੱਕ ਅਰਜੀਆਂ ਮੰਗੀਆਂ

20150610_155704ਫਿਰੋਜ਼ਪੁਰ 6 ਅਕਤੂਬਰ (ਏ.ਸੀ.ਚਾਵਲਾ) ਨਹਿਰੂ ਯੁਵਾ ਕੇਂਦਰ ਵੱਲੋਂ ਸਾਲ 2014-15 ਦੇ ਲਈ ਜ਼ਿਲ•ਾ ਯੂਥ ਕਲੱਬ ਐਵਾਰਡ ਦਿੱਤਾ ਜਾਣਾ ਹੈ, ਜਿਸ ਵਿਚ 25 ਹਜਾਰ ਰੁਪਏ ਨਗਦ ਰਾਸ਼ੀ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ, ਜਿਸ ਦੀ ਚੋਣ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਬਣੀ ਕਮੇਟੀ ਵੱਲੋਂ ਕੀਤੀ ਜਾਵੇਗੀ। ਇਹ ਜਾਣਕਾਰੀ ਸਰਬਜੀਤ ਸਿੰਘ ਬੇਦੀ ਜ਼ਿਲ•ਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵੱਲੋਂ ਸਟਾਫ਼ ਅਤੇ ਵਲੰਟੀਅਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹੋਇਆ ਦਿੱਤੀ। ਉਨ•ਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਨਾਲ ਸਬੰਧਿਤ ਕਲੱਬਾਂ ਜੋ ਕਿ ਸੁਸਾਇਟੀ ਐਕਟ 1860 ਨਾਲ ਵੀ ਸਬੰਧਿਤ ਹੋਣ ਆਪਣੇ ਪੂਰੇ ਸਾਲ ਦੀਆਂ ਗਤੀਵਿਧੀਆਂ ਦਾ ਰਿਕਾਰਡ ਨੱਥੀ ਕਰਕੇ ਨਹਿਰੂ ਯੁਵਾ ਕੇਂਦਰ ਦੇ ਦਫ਼ਤਰ ਵਿਚੋਂ ਫਾਰਮ ਹਾਸਲ ਕਰਕੇ 15 ਅਕਤੂਬਰ ਤੱਕ ਜਮ•ਾ ਕਰਵਾ ਸਕਦੇ ਹਨ। ਪਹਿਲੀ ਦਿੱਤੀ ਗਈ ਆਖ਼ਰੀ 30 ਸਤੰਬਰ 2015 ਤੋਂ ਮਿਤੀ ਦੇ ਮਿਆਦ ਵਧਾ ਦਿੱਤੀ ਗਈ ਹੈ। ਮੀਟਿੰਗ ਦੌਰਾਨ ਨਹਿਰੂ ਯੁਵਾ ਕੇਂਦਰ ਦੇ ਰੈਗੂਲਰ ਕਰਵਾਏ ਜਾ ਰਹੇ ਨਸ਼ਾ ਛੁਡਾਊ ਪ੍ਰੋਗਰਾਮ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ।

Related Articles

Back to top button