ਨਹਿਰੂ ਯੂਵਾ ਕੇਂਦਰ ਦੀ ਜ਼ਿਲ•ਾ ਸਲਾਹਕਾਰ ਕਮੇਟੀ ਦੀ ਮੀਟਿੰਗ
ਫਿਰੋਜ਼ਪੁਰ 10 ਜੂਨ (ਏ.ਸੀ.ਚਾਵਲਾ) ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਜ਼ਿਲ•ਾ ਸਲਾਹਕਾਰ ਕਮੇਟੀ ਦੀ ਪਹਿਲੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜਨ:) ਸ੍ਰੀ.ਅਮਿਤ ਕੁਮਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਉਨ•ਾਂ ਦੇ ਨਾਲ ਸ੍ਰੀ .ਸੰਦੀਪ ਗੜਾ ਐਸ.ਡੀ.ਐਮ ਫਿਰੋਜ਼ਪੁਰ ਸਮੇਤ ਨਹਿਰੂ ਯੂਵਾ ਕੇਂਦਰ ਦੀ ਜ਼ਿਲ•ਾ ਸਲਾਹਕਾਰ ਕਮੇਟੀ ਦੇ ਮੈਬਰ ਵੀ ਹਾਜ਼ਰ ਸਨ। ਸ੍ਰ.ਸਰਬਜੀਤ ਸਿੰਘ ਬੇਦੀ ਜ਼ਿਲ•ਾ ਯੂਥ ਕੋਆਰਡੀਨੇਟਰ ਵੱਲੋਂ ਪ੍ਰਧਾਨ ਜੀ ਦੀ ਆਗਿਆ ਨਾਲ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ ਅਤੇ ਹਾਜ਼ਰ ਹੋਏ ਅਧਿਕਾਰੀਆਂ ਨੂੰ ਜੀ ਆਇਆ ਕਿਹਾ ਗਿਆ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ੍ਰੀ.ਅਮਿਤ ਕੁਮਾਰ ਆਈ.ਏ .ਐਸ ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਨਸ਼ਾ ਵਿਰੋਧੀ ਪ੍ਰੋਜੈਕਟ ਨੂੰ ਸਫਲ ਬਣਾਉਣ ਲਈ ਪੂਰਨ ਸਹਿਯੋਗ ਦਿੱਤਾ ਜਾਵੇ। ਉਨ•ਾਂ ਕਿਹਾ ਕਿ ਭਰੂਣ ਹੱਤਿਆ ਅਤੇ ਨਸ਼ਾ ਦੋਵੇਂ ਹੀ ਗੰਭੀਰ ਸਮਾਜਿਕ ਮੁੱਦੇ ਹਨ, ਇਸ ਨੂੰ ਸਮਾਜ ਵਿਚੋਂ ਖ਼ਤਮ ਕਰਨਾ ਬਹੁਤ ਹੀ ਜਰੂਰੀ ਹੈ। ਉਨ•ਾਂ ਕਿਹਾ ਕਿ ਨੌਜਵਾਨਾਂ ਨੂੰ ਸਿੱਖਿਆ ਦੇ ਨਾਲ-ਨਾਲ ਸਵੈ ਰੋਜ਼ਗਾਰ ਨਾਲ ਜੋੜਨਾ ਬਹੁਤ ਜਰੂਰੀ ਹੈ ਜਿਸ ਨਾਲ ਰੋਜ਼ਗਾਰ ਹਾਸਲ ਕਰਕੇ ਨੌਜਵਾਨ ਨਸ਼ਾ ਛੱਡ ਕੇ ਸਮਾਜ ਦੇ ਚੰਗੇ ਕੰਮਾਂ ਵੱਲ ਲੱਗ ਸਕਣ। ਉਨ•ਾਂ ਇਸ ਮੌਕੇ 21 ਜੂਨ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਯੋਗਾ ਦਿਵਸ ਸਬੰਧੀ ਸਮੂਹ ਵਿਭਾਗਾਂ ਨੂੰ ਪੂਰਨ ਸਹਿਯੋਗ ਦੇਣ ਦੀ ਹਦਾਇਤ ਕੀਤੀ। ਸ੍ਰੀ.ਸੰਦੀਪ ਗੜਾ ਐਸ.ਡੀ.ਐਮ ਨੇ ਕਿਹਾ ਕਿ ਪਿੰਡ ਦੇ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਇਸ ਪ੍ਰੋਜੈਕਟ ਨੂੰ ਚਲਾਉਣਾ ਚਾਹੀਦਾ ਹੈ ਜਿਸ ਨਾਲ ਲੋਕ ਪੂਰੀ ਤਨਦੇਹੀ ਨਾਲ ਨਸ਼ੇ ਨੂੰ ਸਮਾਜ ਵਿਚੋਂ ਖ਼ਤਮ ਕਰਨ ਸਕਣ। ਸ੍ਰ.ਸਰਬਜੀਤ ਸਿੰਘ ਬੇਦੀ ਜ਼ਿਲ•ਾ ਕੋਆਰਡੀਨੇਟਰ ਨੇ ਪ੍ਰੋਜੈਕਟ ਦੇ ਐਕਸ਼ਨ ਪਲਾਨ ਬਾਰੇ ਦੱਸਿਆ ਕਿ ਪ੍ਰੋਜੈਕਟ ਦੇ ਪਹਿਲੇ ਪੜ•ਾ ਵਿਚ ਪ੍ਰੋਜੈਕਟ ਦੇ ਸਟਾਫ਼ ਦੀ ਚੋਣ ਅਤੇ ਟ੍ਰੇਨਿੰਗਾਂ ਸ਼ਾਮਲ ਸਨ, ਜੋ ਕੇ ਮੁਕੰਮਲ ਹੋ ਚੁੱਕੀਆਂ ਹਨ ਉਪਰੰਤ ਪਿੰਡ ਪੱਧਰ ਤੇ ਕਮੇਟੀਆਂ ਬਣਾਇਆਂ ਜਾ ਰਹੀਆਂ ਹਨ ਅਤੇ ਹੁਣ ਤੱਕ 200 ਪਿੰਡਾ ਵਿਚ ਕਮੇਟੀਆਂ ਬਣਾਈਆਂ ਜਾ ਚੁੱਕੀਆਂ ਹਨ। ਕਮੇਟੀਆਂ ਮੁਕੰਮਲ ਹੋਣ ਉਪਰੰਤ ਪਿੰਡ ਪੱਧਰ ਤੇ ਦੋ ਕੋਆਰਡੀਨੇਟਰ ਅਤੇ ਪੀ.ਆਰ ਐਜੂਕੇਟਰ ਦੀਆਂ ਟ੍ਰੇਨਿੰਗਾ ਕੀਤੀਆਂ ਜਾਣਗੀਆਂ ਟ੍ਰੇਨਿੰਗਾ ਉਪਰੰਤ 300 ਪਿੰਡਾ ਵਿਚ ਸਰਵੇ ਕੀਤਾ ਜਾਵੇਗਾ ਅਤੇ ਸਰਵੇ ਤੋ ਬਾਅਦ ਨਸ਼ਾ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਕੀਤੇ ਜਾਣਗੇ, ਜੋ ਕੇ ਪ੍ਰੋਜੈਕਟ ਦੇ ਅੰਤ ਤੱਕ ਚੱਲਣਗੇ। ਮੀਟਿੰਗ ਵਿਚ ਪੀ.ਐਲ ਨਿਰਾਜ਼ (ਐਲ.ਡੀ.ਐਮ), ਸ੍ਰੀ.ਸੁਨੀਲ ਕੁਮਾਰ ਜ਼ਿਲ•ਾ ਖੇਡ ਅਫ਼ਸਰ, ਸ੍ਰ.ਕੁਲਵੰਤ ਸਿੰਘ ਫੰਕਸ਼ਨਜ਼ ਮੈਨੇਜਰ ਜ਼ਿਲ•ਾ ਉਦਯੋਗ ਕੇਂਦਰ, ਸ੍ਰ.ਬਲਜਿੰਦਰ ਸਿੰਘ ਏ.ਡੀ.ਓ, ਸ੍ਰੀ.ਅਨਿਲ ਸ਼ਰਮਾ ਸਹਾਇਕ ਸਿੱਖਿਆ ਵਿਭਾਗ, ਡਾ.ਵਨੀਤਾ ਭੱਲਾ ਏ.ਸੀ.ਐਸ ਸਿਹਤ ਵਿਭਾਗ, ਸ੍ਰੀ ਪ੍ਰੇਮ ਕੁਮਾਰ ਸੁਪਰਡੈਂਟ ਡੀ.ਐਸ.ਐਸ.ਓ, ਸ੍ਰ.ਗੁਰਦੇਵ ਸਿੰਘ ਜੋਸਨ ਲੇਖਾਕਾਰ, ਸ੍ਰ.ਜਗਤਾਰ ਸਿੰਘ ਜ਼ਿਲ•ਾ ਪ੍ਰੋਜੈਕਟ ਅਫ਼ਸਰ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ, ਸ੍ਰੀਮਤੀ ਸੁਸ਼ਮਾ ਕੁਮਾਰੀ ਆਈ.ਸੀ.ਡੀ.ਐਚ, ਵੀ.ਟੀ ਟੀਚਰ ਕੁਲਜੀਤ ਕੌਰ, ਪ੍ਰਧਾਨ ਸੁਸ਼ੀਲ ਕੁਮਾਰ ਆਦਿ ਵੀ ਹਾਜ਼ਰ ਸਨ। ਅੰਤ ਵਿਚ ਗੁਰਦੇਵ ਸਿੰਘ ਲੇਖਾਕਾਰ ਨਹਿਰੂ ਯੁਵਾ ਕੇਂਦਰ ਵੱਲੋਂ ਹਾਜ਼ਰ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਮੀਟਿੰਗ ਦੀ ਸਮਾਪਤੀ ਕੀਤੀ ਗਈ।