Ferozepur News
ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ
ਗੁਰੂਹਰਸਹਾਏ, 28 ਮਾਰਚ (ਪਰਮਪਾਲ ਗੁਲਾਟੀ)- ਨਸ਼ੇ ਕੀ ਓਵਰਡੋਜ ਨਾਲ ਬੱੁਧਵਾਰ ਦੇਰ ਸ਼ਾਮ ਨੂੰ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਸਰਕਾਰੀ ਹਸਪਤਾਲ ਕੇ ਬਾਥਰੂਮ ਵਿਚੋ ਮਿਲੀ। ਜਾਣਕਾਰੀ ਦਿੰਦੇ ਹੋਏ ਥਾਨਾ ਮੁਖੀ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਸਿਵਲ ਹਸਪਤਾਲ ਦੇ ਬਾਥਰੂਮ ਵਿੱਚ ਇਕ ਯੁਵਕ ਡਿੱਗਿਆ ਪਿਆ ਹੈ ਜਿਸ ਤੇ ਉਹ ਤੁਰੰਤ ਪੁਲਸ ਪਾਰਟੀ ਸਹਿਤ ਸਿਵਲ ਹਸਪਤਾਲ ਵਿਖੇ ਪਹੁੰਚੇ। ਥਾਣਾ ਮੁਖੀ ਨੇ ਦੱਸਿਆ ਕਿ ਜਦੋ ਸਿਵਲ ਹਸਪਤਾਲ ਦੇ ਬਾਥਰੂਮ ਵਿਚ ਜਾ ਕਰ ਦੇਖਿਆ ਤਾਂ ਉਕਤ ਨੋਜਵਾਨ ਦੀ ਬਾਂਹ ਤੇ ਸਰਿੰਜ ਲੱਗੀ ਹੋਈ ਸੀ ਅਤੇ ਉਹ ਬਾਥਰੂਮ ਦੀ ਸੀਟ ਤੇ ਡਿੱਗਾ ਪਿਆ ਸੀ ਅਤੇ ਉਸਦੇ ਸਾਹ ਬੰਦ ਹੋ ਚੁੱਕੇ ਸੀ।।ਮ੍ਰਿਤਕ ਨੌਜਵਾਨ ਦੀ ਪਹਿਚਾਨ ਪਰਮਪ੍ਰੀਤ ਸਿੰਘ ਪੁੱਤਰ ਨਛੱਤਰ ਸਿੰਘ ਨਿਵਾਸੀ ਵੀਰੇ ਵਾਲਾ ਕਲਾ ਵਜੋਂ ਹੋਈ ਹੈ। ਜਿਸ ਤੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ। ਘਟਨਾ ਦਾ ਪਤਾ ਚਲਦੇ ਹੀ ਡੀ.ਐਸ.ਪੀ ਗੁਰਜੀਤ ਸਿੰਘ ਵੀ ਮੌਕੇ ਤੇ ਪਹੁੰਚ ਗਏ ਸੀ।
———-