ਨਸ਼ੀਲੀਆਂ ਗੋਲੀਆਂ ਰੱਖਣ ਦੇ ਦੋਸ਼ 'ਚ ਇਕ ਨੂੰ 7 ਮਹੀਨੇ ਅਤੇ ਹੈਰੋਇਨ ਰੱਖਣ ਦੇ ਦੋਸ਼ 'ਚ ਇਕ ਨੂੰ 6 ਸਾਲ ਦੀ ਕੈਦ
ਫਿਰੋਜ਼ਪੁਰ 20 ਮਾਰਚ (ਏ. ਸੀ. ਚਾਵਲਾ ) :ਵਧੀਕ ਜ਼ਿਲ•ਾ ਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਡਾ: ਰਾਮ ਕੁਮਾਰ ਸਿੰਗਲਾ ਦੀ ਅਦਾਲਤ ਨੇ ਨਸ਼ੀਲੀਆਂ ਗੋਲੀਆਂ ਰੱਖਣ ਦੇ ਦੋਸ਼ਾਂ ਵਿਚ ਸਥਾਨਕ ਬਸਤੀ ਖਾਨੂੰ ਵਾਲਾ ਦੇ ਵਸਨੀਕ ਇਕ ਨੌਜਵਾਨ ਨੂੰ 7 ਮਹੀਨੇ ਦੀ ਕੈਦ ਤੇ 5 ਹਜ਼ਾਰ ਰੁਪਏ ਨਕਦ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਦੌਰਾਨੇ ਗਸ਼ਤ ਪਿੰਡ ਭੜਾਣਾ ਦੀ ਦਾਣਾ ਮੰਡੀ ਨੇੜੇ ਇਕ ਵਿਅਕਤੀ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਪੁਲਸ ਨੇ 28 ਮਾਰਚ 2014 ਨੂੰ ਸਲੀਮ ਪੁੱਤਰ ਮਾਈਕਲ ਵਾਸੀ ਵਸਤੀ ਖਾਨੂੰ ਵਾਲਾ ਫ਼ਿਰੋਜ਼ਪੁਰ ਸ਼ਹਿਰ ਨੂੰ ਨਾਮਜ਼ਦ ਕਰਕੇ ਚਲਾਨ ਅਦਾਲਤ ਵਿਚ ਪੇਸ਼ ਕਰ ਦਿੱਤਾ। ਪੁਲਸ ਵਲੋਂ ਪੇਸ਼ ਸਬੂਤਾਂ ਦੇ ਅਧਾਰ ਤੇ ਅਦਾਲਤ ਨੇ ਸਲੀਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ 7 ਮਹੀਨੇ ਦੀ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਦੂਜੇ ਪਾਸੇ ਵਧੀਕ ਜ਼ਿਲ•ਾ ਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਜੇ.ਐਸ. ਮਰੋਕ ਦੀ ਅਦਾਲਤ ਨੇ ਹੈਰੋਇਨ ਰੱਖਣ ਦੇ ਦੋਸ਼ਾਂ ਹੇਠ ਪਿੰਡ ਪੱਲਾ ਮੇਘਾ ਦੇ ਵਸਨੀਕ ਇਕ ਵਿਅਕਤੀ ਨੂੰ 6 ਸਾਲ ਦੀ ਕੈਦ ਤੇ 60 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ ਦੇ ਗੁਰਭੇਜ ਸਿੰਘ ਨੇ ਦੌਰਾਨੇ ਗਸ਼ਤ ਸ਼ੱਕ ਦੇ ਅਧਾਰ ਤੇ ਇਕ ਵਿਅਕਤੀ ਦੇ ਕਬਜ਼ੇ ਵਿਚੋਂ 250 ਗ੍ਰਾਮ ਹੈਰੋਇਨ ਬਰਾਮਦ ਕਰਕੇ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ 12 ਫਰਵਰੀ 2013 ਨੂੰ ਮਾਮਲਾ ਦਰਜ ਕੀਤਾ ਸੀ। ਮਾਮਲੇ ਵਿਚ ਨਾਮਜ਼ਦ ਮੋੜਾ ਰਾਮ ਉਰਫ ਮੋੜੀ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਪੱਲਾ ਮੇਘਾ (ਫ਼ਿਰੋਜ਼ਪੁਰ) ਵਿਰੁੱਧ ਚਲਾਨ ਅਦਾਲਤ ਵਿਚ ਪੇਸ਼ ਕੀਤਾ ਸੀ। ਪੁਲਸ ਵਲੋਂ ਪੇਸ਼ ਸਬੂਤਾਂ ਦੇ ਅਧਾਰ ਤੇ ਅਦਾਲਤ ਨੇ ਮੋੜਾ ਰਾਮ ਨੂੰ ਦੋਸ਼ੀ ਕਰਾਰ ਦਿੰਦਿਆਂ 6 ਸਾਲ ਦੀ ਕੈਦ ਤੇ 60 ਹਜ਼ਾਰ ਰੁਪਏ ਨਕਦ ਜੁਰਮਾਨਾ ਨਾ ਭਰਨ ਤੇ 10 ਮਹੀਨੇ ਹੋਰ ਕੈਦ ਕੱਟਣ ਦਾ ਹੁਕਮ ਦਿੱਤਾ ਹੈ।