Ferozepur News

ਨਰੇਗਾ ਵਰਕਰਜ਼ ਯੂਨੀਅਨ ਦੀ ਮੁਸ਼ਕਲਾਂ ਸਬੰਧੀ ਮੀਟਿੰਗ ਹੋਈ

ਫਾਜ਼ਿਲਕਾ, 1 ਜਨਵਰੀ (ਵਿਨੀਤ ਅਰੋੜਾ) : ਨਰੇਗਾ ਵਰਕਰਜ਼ ਯੂਨੀਅਨ ਦੀ ਇੱਕ ਮੀਟਿੰਗ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਸਤਵਿੰਦਰ ਸਿੰਘ ਮਾੜਿਆਂ ਵਾਲਾ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਵੱਖ ਵੱਖ ਸ਼ਹਿਰਾਂ ਅਤ ਪਿੰਡਾਂ ਤੋਂ ਯੂਨੀਅਨ ਦੇ ਮੈਂਬਰਾਂ ਨੇ ਹਿੱਸਾ ਲਿਆ।
ਮੀਟਿੰਗ ਦੋਰਾਨ ਨਰੇਗਾ ਮਜ਼ਦੂਰਾਂ ਦੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ•ਾ ਪ੍ਰਧਾਨ ਸਤਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ 100 ਦਿਨ ਦਾ ਕੰਮ ਮੰਜ਼ੂਰ ਹੈ। ਪਰ ਕੁਝ ਅਫ਼ਸਰਸ਼ਾਹੀ ਇਸ ਕੰਮ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕਰਦੇ ਅਤੇ ਸਾਲ ਵਿਚ 45 ਤੋਂ 50 ਦਿਨ ਹੀ ਕੰਮ ਦਿੱਤਾ ਜਾਂਦਾ ਹੈ ਅਤੇ ਕੀਤੇ ਗਏ ਕੰਮ ਦੇ ਪੈਸੇ ਸਮੇਂ ਤੇ ਨਹੀਂ ਦਿੱਤੇ ਜਾਂਦੇ। ਜਦਕਿ ਕਾਨੂੰਨ ਦਾ ਰੂਲ ਹੈ ਕਿ ਕੀਤੇ ਗਏ ਕੰਮ ਦੇ 15 ਦਿਨਾਂ ਦੇ ਅੰਦਰ ਹੀ ਪੈਸੇ ਦਿੱਤੇ ਜਾਣੇ ਹਨ। ਜਦਕਿ ਮਜ਼ਦੂਰਾਂ ਨੂੰ ਕੀਤੇ ਗÂ ਕੰਮ ਦੇ 3 ਤੋਂ 4 ਮਹੀਨਿਆਂ ਤੱਕ ਪੈਸੇ ਨਹੀਂ ਮਿਲਦੇ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਮਜ਼ਦੂਰਾਂ ਦੇ ਲਈ ਫਾਸਟੇਡ ਬੋਕਸ ਅਤੇ ਨਾ ਪੀਣ ਦੇ ਲਈ ਸਾਫ਼ ਪਾਣੀ ਦਾ ਪ੍ਰਬੰਧ ਹੁੰਦਾ ਹੈ। ਜਦਕਿ ਸਰਕਾਰ ਵੱਲੋਂ ਕਹੀਆਂ, ਬੱਠਲ ਅਤ ਬਾਥਰੂਮ ਦੇ ਲਈ ਟੈਂਟ ਵੀ ਮੰਜ਼ੂਰ ਹੈ। ਪਰ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਮਜ਼ਦੂਰਾਂ ਨੂੰ ਕੋਈ ਸੁਵਿਧਾ ਨਹੀਂ ਦਿੱਤੀ ਜਾਂਦੀ। ਉਨ•ਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਨਰੇਗਾ ਮਜ਼ਦੂਰਾਂ ਦੀਆਂ ਮਸ਼ਕਲਾਂ ਦਾ ਹੱਲ ਨਾ ਕੀਤਾ ਗਿਆ ਤਾਂ ਨਰੇਗਾ ਮਜ਼ਦੂਰਾਂ ਵੱਲੀ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਮੈਂਬਰਾਂ ਨੇ ਮੰਗਾਂ ਨੂੰ ਲੈਕੇ ਜ਼ੋਰਦਾਰ ਨਾਅਰੇਬਾਜੀ ਵੀ ਕੀਤੀ।
ਇਸ ਮੌਕੇ ਜ਼ਿਲ•ਾ ਪ੍ਰਧਾਨ ਸੁਰਿੰਦਰ ਕੌਰ, ਜ਼ਿਲ•ਾ ਜਨਰਲ ਸਕੱਤਰ ਲਾਹੋਰ ਸਿੰਘ, ਬਲਾਕ ਪ੍ਰਧਾਨ ਅਰਨੀਵਾਲਾ ਰਾਣਾ ਸਿੰਘ, ਬਲਾਕ ਪ੍ਰਧਾਨ ਜਲਾਲਾਬਾਦ ਮੇਜ਼ਰ ਸਿੰਘ, ਬਲਾਕ ਅਬੋਹਰ ਦ ਪ੍ਰਧਾਨ ਹਨੁਮਾਨ ਰਾਮ, ਇਕਾਈ ਪ੍ਰਧਾਨ ਜਸਕਰਨ ਸਿੰਘ, ਹਰਗੋਬਿੰਦ ਸਿੰਘ ਚਿਮਨੇਵਾਲਾ, ਮਨੀ ਰਾਮ, ਕੁਲਵਿੰਦਰ ਸਿੰਘ, ਮਾਇਆ ਬਾਈ, ਕਾਜ਼ਲ ਰਾਣੀ, ਤਾਰੋ ਬਾਈ, ਬਲਜੀਤ ਕੌਰ, ਰਾਜ ਸਿੰਘ, ਜਰਨੈਲ ਸਿੰਘ, ਹੁਕਮ ਸਿੰਘ, ਪ੍ਰੀਤਮ ਸਿੰਘ, ਜਸਵੰਤ ਸਿੰਘ, ਪਰਮਜੀਤ ਸਿੰਘ ਹਾਜ਼ਰ ਸਨ।

Related Articles

Back to top button