Ferozepur News

ਨਰੂਲਾ ਰਿਫਾਇੰਡ ਇੰਡਸਟਰੀ &#39ਚ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਸਮਾਨ ਸੜ• ਕੇ ਸੁਆਹ

– 6 ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਅੱਗ &#39ਤੇ ਪਾਇਆ ਕਾਬੂ
– 40 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ
ਗੁਰੂਹਰਸਹਾਏ, 24 ਅਪ੍ਰੈਲ (ਪਰਮਪਾਲ ਗੁਲਾਟੀ)- ਸਥਾਨਕ ਸ਼ਹਿਰ ਦੇ ਸਰੂਪ ਸਿੰਘ ਵਾਲਾ ਰੋਡ ਵਿਖੇ ਸਥਿਤ ਨਰੂਲਾ ਫੂਡਜ਼ ਪ੍ਰਾਈਵੇਟ ਲਿਮਟਿਡ ਇੰਡਸਟਰੀ &#39ਚ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇੰਡਸਟਰੀ ਦੇ ਮਾਲਕ ਰਵੀ ਨਰੂਲਾ ਅਤੇ ਅਸ਼ੋਕ ਨਰੂਲਾ ਨੇ ਦੱਸਿਆ ਕਿ ਇੰਡਸਟਰੀ ਅੰਦਰ ਲੱਗੀ ਕਰੀਬ 20 ਕਰੋੜ ਰੁਪਏ ਦੀ ਮਸ਼ੀਨਰੀ ਅਤੇ ਇੰਡਸਟਰੀ ਅੰਦਰ ਕਨਟੇਨਰਾਂ &#39ਚ ਲਗਭਗ 20 ਕਰੋੜ ਰੁਪਏ ਦਾ ਪਿਆ ਕੱਚਾ ਰਿਫਾਇੰਡ ਤੇਲ ਸੜ• ਕੇ ਸੁਆਹ ਹੋ ਗਿਆ। ਉਹਨਾਂ ਦੱਸਿਆ ਕਿ ਅੱਜ ਸਵੇਰੇ ਕਰੀਬ 4:30 ਵਜੇ ਇੰਡਸਟਰੀ &#39ਚ ਬਿਜਲੀ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਨੂੰ ਦੇਖਦੇ ਹੋਏ ਆਸਪਾਸ ਦੇ ਲੋਕਾਂ ਨੇ ਇੰਡਸਟਰੀ ਦੇ ਅੰਦਰ ਮੁਲਾਜ਼ਮਾਂ ਨੂੰ ਉਠਾਇਆ। ਮੌਕੇ &#39ਤੇ ਪੁੱਜੇ ਇੰਡਸਟਰੀ ਮਾਲਕਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਵੱਧਦੀ ਅੱਗ ਨੂੰ ਦੇਖਦਿਆਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤਾਂ ਅੱਗ ਬੁਝਾਉਣ ਲਈ ਆਸਪਾਸ ਦੇ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਗੱਡੀਆਂ ਪੁੱਜ ਗਈਆਂ। ਲੱਗੀ ਅੱਗ ਇੰਨੀ ਜਬਰਦਸਤ ਸੀ ਕਿ ਅੱਗ ਦੀਆਂ ਲਪਟਾਂ ਪੂਰੇ ਸ਼ਹਿਰ ਅੰਦਰ ਦਿਖਾਈ ਦੇ ਰਹੀਆਂ ਸਨ ਅਤੇ ਪੂਰਾ ਆਸਮਾਨ ਧੂੰਏ ਨਾਲ ਭਰ ਚੁੱਕਿਆ ਸੀ। ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਨੂੰ ਅੱਗ &#39ਤੇ ਕਾਬੂ ਪਾਉਣ &#39ਤੇ ਲਗਭਗ 6 ਘੰਟਿਆਂ ਤੱਕ ਜੱਦੋ-ਜਹਿਦ ਕਰਨੀ ਪਈ ਪਰੰਤੂ ਅੱਗ &#39ਤੇ ਕਾਬੂ ਪਾਉਣ ਤੋਂ ਪਹਿਲਾਂ ਇੰਡਸਟਰੀ &#39ਚ ਲੱਗੀ ਕਰੋੜਾਂ ਰੁਪਏ ਦੀ ਮਸ਼ੀਨਰੀ ਅਤੇ ਕਰੋੜਾਂ ਰੁਪਏ ਦਾ ਕੱਚਾ ਰਿਫਾਇੰਡ ਤੇਲ ਸੜ ਕੇ ਸੁਆਹ ਹੋ ਚੁੱਕਾ ਸੀ।

ਇਸ ਅੱਗ ਲੱਗਣ ਦੀ ਸੂਚਨਾ ਮਿਲਣ &#39ਤੇ ਐਸ.ਡੀ.ਐਮ ਗੁਰੂਹਰਸਹਾਏ ਪ੍ਰੋ. ਜਸਪਾਲ ਸਿੰਘ ਗਿੱਲ ਵੱਲੋਂ ਵੀ ਮੌਕੇ &#39ਤੇ ਜਾ ਕੇ ਸਥਿਤੀ ਦਾ ਜ਼ਾਇਜ਼ਾ ਲਿਆ ਗਿਆ। ਤਹਿਸੀਲਦਾਰ ਜੈਤ ਪਾਲ ਅਤੇ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਨੇ ਪੁਲਸ ਪਾਰਟੀ ਨਾਲ ਮੌਕੇ &#39ਤੇ ਪਹੁੰਚ ਕੇ ਅੱਗ ਬੁਝਾਉਣ ਲਈ ਪੂਰੀ ਮਦਦ ਕੀਤੀ ਇੰਡਸਟਰੀ ਮਾਲਕ ਨੇ ਅੱਗ ਲੱਗਣ ਨਾਲ ਹੋਏ ਨੁਕਸਾਨ ਦੀ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਗੁਰੂਹਰਸਹਾਏ ਅੰਦਰ ਫਾਇਰ ਬ੍ਰਿਗੇਡ ਦੀ ਘਾਟ ਹੋਣ ਕਾਰਨ ਪਹਿਲਾਂ ਵੀ ਅਜਿਹੀਆਂ ਘਟਨਾਵਾਂ &#39ਚ ਵੱਡੇ ਨੁਕਸਾਨ ਹੋ ਚੁੱਕੇ ਹਨ। ਇਲਾਕਾ ਨਿਵਾਸੀਆਂ ਮੰਗ ਕੀਤੀ ਕਿ ਸ਼ਹਿਰ ਅੰਦਰ ਫਾਇਰ ਬ੍ਰਿਗੇਡ ਦੀ ਸਹੂਲਤ ਦਿੱਤੀ ਜਾਵੇ ਤਾਂ ਅਜਿਹੀਆਂ ਘਟਨਾਵਾਂ &#39ਤੇ ਜਲਦ ਕਾਬੂ ਪਾ ਕੇ ਜ਼ਿਆਦਾ ਨੁਕਸਾਨ ਹੋਣੋਂ ਬਚਾਇਆ ਜਾ ਸਕੇ।

image

Related Articles

Back to top button