Ferozepur News

ਨਗਿੰਦਰ ਸਿੰਘ ਦੇ ਹੱਕ ਵਿੱਚ ਕਿੱਤਾ ਪ੍ਰਚਾਰ

ਫਾਜ਼ਿਲਕਾ, 12 ਜਨਵਰੀ (ਵਿਨੀਤ ਅਰੋੜਾ) : ਪੰਜਾਬ ਵਿਧਾਨ ਸਭਾ 2017 ਦੀਆਂ ਚੋਣਾਂ ਵਿੱਚ ਜਨਤਾ ਦਲ ਯੂਨਾਇਟੇਡ (ਜੇ.ਡੀ.ਯੂ) ਵੱਲੋ ਫਾਜ਼ਿਲਕਾ ਤੋ ਖੜੇ ਕਿੱਤੇ ਗਏ ਯੂਵਾ ਉਮੀਦਵਾਰ ਨਗਿੰਦਰ ਸਿੰਘ ਵੱਲੋੋ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਨਗਿੰਦਰ ਸਿੰਘ ਦੇ ਹੱਕ ਵਿੱਚ ਉਹਨਾਂ ਦੇ ਸਾਥੀ ਪ੍ਰੀਤ ਭੂਪਿਦਰ ਗਰੇਵਾਲ, ਰਜਿੰਦਰ ਕੁਮਾਰ ਜੋੜਕੀ, ਤਰਸੇਮ ਜੋੜਕੀ, ਚਰਨਜੀਤ ਸਿੰਘ, ਨੀਲਮ ਗਿਲਹੋਤਰਾ, ਰਾਣੀ ਗਰੇਵਾਲ, ਨੀਲੂ ਨਾਗਪਾਲ, ਕੁਲਦੀਪ ਕੌਰ, ਸੋਨੀਆ, ਸਰਬਜੀਤ, ਸਵਿਤਾ, ਅਰਸ਼ਦੀਪ, ਜੋਅ, ਵਿਕਰਮਜੀਤ ਸਿੰਘ, ਕਰਨ ਸਿੰਧੂ, ਨਵਪ੍ਰੀਤ ਸਿਧੂ ਅਤੇ ਗੁਰਸੇਵਕ ਨੇ ਸ਼ਹਿਰ ਦੇ ਕਈ ਵਾਰਡਾਂ ਵਿੱਚ ਵੋਟਾਂ ਦੇ ਲਈ ਅਪੀਲ ਕਿੱਤੀ। ਉਹਨਾਂ ਵੋਟਰਾਂ ਨੂੰ ਅਪੀਲ ਕਰਦੇ ਹੋਏ ਦੱਸਿਆ ਕੀ ਨਗਿੰਦਰ ਸਿੰਘ ਆਵਾ ਪੰਜਾਬ ਪੁਲਸ ਦੀ ਆਪਣੀ ਸਰਕਾਰੀ ਨੌਕਰੀ ਨੁੂੰ ਛੱੜ ਕੇ ਚੋਣਾਂ ਵਿੱਚ ਉਤਰੇ ਹਨ। ਉਹਨਾਂ ਦਾ ਮੁੱਖ ਮਕਸਦ ਪੈਸਾ ਕਮਾਉਨਾਂ ਨਹੀਂ ਸਗੋਂ ਭਰਸ਼ਟ ਸ਼ਿਸਟਮ ਨੂੰ ਖਤਮ ਕਰਕੇ ਲੋਕਾਂ ਦੀ ਸੇਵਾ ਕਰਨਾ ਹੈ।
 

Related Articles

Back to top button