Ferozepur News

ਨਗਰ ਕੌਸਲ ਚੋਣਾਂ ਲਈ ਤੀਜੇ ਦਿਨ 51 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖਲ ਕੀਤੇ

ਫਿਰੋਜਪੁਰ 12 ਫਰਵਰੀ (ਏ.ਸੀ.ਚਾਵਲਾ):  ਫਿਰੋਜ਼ਪੁਰ ਜਿਲ•ੇ ਲਈ 4 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤ ਦੀਆਂ ਚੋਣਾਂ ਲਈ ਲਈਆਂ ਜਾ ਰਹੀਆਂ ਨਾਮਜ਼ਦਗੀਆਂ ਦੇ ਤੀਜੇ ਦਿਨ ਫਿਰੋਜ਼ਪੁਰ ਜਿਲ•ੇ ਵਿਚ  51 ਉਮੀਦਵਾਰ ਨੇ ਨਗਰ ਕੌਂਸਲ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜਿਲ•ਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਨੀਲਮਾ ਨੇ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਲਈ 6, ਜ਼ੀਰਾ 19, ਮਮਦੋਟ 25 ਅਤੇ ਗੁਰੂਹਰਸਹਾਏ 1  ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ । ਉਨ•ਾਂ ਦੱਸਿਆ ਕਿ ਹੁਣ ਤੱਕ ਜਿਲ•ੇ ਵਿਚ ਕੁੱਲ 51 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰੀਆਂ ਗਈਆ ਹਨ। ਉਨ•ਾਂ ਕਿਹਾ ਕਿ ਨਾਮਜ਼ਦਗੀਆਂ ਭਰਨ  ਦੀ ਕੱਲ ਆਖਰੀ ਮਿਤੀ ਹੋਵੇਗੀ ਤੇ 14 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਵੇਗੀ, 16 ਫਰਵਰੀ ਨੂੰ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਿਰੀ ਤਾਰੀਕ ਹੋਵੇਗੀ ਅਤੇ ਉਸੇ ਦਿਨ ਹੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ । ਜਿਲ•ੇ ਵਿਚ ਹੁਣ ਤੱਕ ਕੁੱਲ 52 ਨਾਮਜਦਗੀਆਂ ਭਰੀਆਂ ਗਈਆ ਹਨ।

Related Articles

Back to top button