ਨਗਰ ਕੌਂਸਲ ਫਿਰੋਜ਼ਪੁਰ ਦੇ ਸੋਲਿਡ ਵੇਸਟ ਪਲਾਂਟ ਦਾ ਦੇਵ ਸਮਾਜ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਦੌਰਾ
ਮੇਰਾ ਸ਼ਹਿਰ ਮੇਰਾ ਮਾਨ ਤਹਿਤ ਸਪਤਾਹਿਕ ਪ੍ਰੋਗਰਾਮ ਕਰਵਾਇਆ ਗਿਆ
ਨਗਰ ਕੌਂਸਲ ਫਿਰੋਜ਼ਪੁਰ ਦੇ ਸੋਲਿਡ ਵੇਸਟ ਪਲਾਂਟ ਦਾ ਦੇਵ ਸਮਾਜ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਦੌਰਾ
ਮੇਰਾ ਸ਼ਹਿਰ ਮੇਰਾ ਮਾਨ ਤਹਿਤ ਸਪਤਾਹਿਕ ਪ੍ਰੋਗਰਾਮ ਕਰਵਾਇਆ ਗਿਆ
ਫਿਰੋਜ਼ਪੁਰ, 20.1.2023: ਅੱਜ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਹਰ ਸ਼ੁੱਕਰਵਾਰ ਦੀ ਤਰ੍ਹਾਂ ਮੇਰਾ ਸ਼ਹਿਰ ਮੇਰਾ ਮਾਨ ਤਹਿਤ ਵਾਰਡ ਨੰ.14 ਬੇਦੀ ਕਾਲੋਨੀ, ਪ੍ਰੋਫੈਸਰ ਕਾਲੋਨੀ, ਭਗਤ ਸਿੰਘ ਕਾਲੋਨੀ ਮੱਲਾਂਵਾਲਾ ਰੋਡ ਵਿਖੇ ਸਪੈਸ਼ਲ ਸਫਾਈ ਅਭਿਆਨ ਚਲਾਇਆ ਗਿਆ। ਸਰਕਾਰ ਵੱਲ਼ੋਂ ਸਵੱਛਤਾ ਦੇ ਪ੍ਰਤੀ ਜਾਰੀ ਕੀਤੀਆਂ ਗਾਇਡਲਾਇਨ ਅਨੁਸਾਰ ਹਰ ਸ਼ੁੱਕਰਵਾਰ ਇੱਕ ਵਾਰਡ ਨੂੰ ਸਵੱਛ ਵਾਰਡ ਵਿੱਚ ਤਬਦੀਲ ਕੀਤਾ ਜਾਦਾ ਹੈ। ਇਸੇ ਮੁਹਿੰਮ ਦੇ ਤਹਿਤ ਅੱਜ ਨਗਰ ਕੌਂਸਲ ਫਿਰੋਜ਼ਪੁਰ ਦੀ ਸੈਨੀਟੇਸ਼ਨ ਬ੍ਰਾਂਚ ਵੱਲੋਂ ਮੁਕੰਮਲ ਰੂਪ ਵਿੱਚ ਸਫਾਈ ਕਰਵਾਈ ਗਈ। ਅਤੇ ਇਸ ਵਾਰਡ ਅੰਦਰ ਸਮੂਹ ਹਾਊਸ ਹੋਲਡ ਪਾਸੋ ਸੈਗਰੀਗੇਟਡ ਕੱਚਰੇ ਦੀ ਕੂਲੇਕਸ਼ਨ ਵੀ ਕੀਤੀ ਗਈ। ਇਸ ਸਬੰਧੀ ਵਾਰਡ ਵਾਸੀਆਂ ਨੂੰ ਸਵੱਛਤਾ ਅਤੇ ਕੱਚਰੇ ਦੀ ਸੈਗਰੀਗੇਸ਼ਨ ਸਬੰਧੀ ਜਾਗਰੂਕ ਵੀ ਕੀਤਾ ਗਿਆ।ਇਸ ਮੌਕੇ ਤੇ ਨਗਰ ਕੌਂਸਲ ਫਿਰੋਜ਼ਪੁਰ ਦੀ ਟੀਮ ਵੱਲੋਂ ਵਾਰਡ ਵਾਸੀਆਂ ਨੂੰ ਹੋਮਕੰਪੋਸਟਿੰਗ ਅਤੇ ਸੀ.ਐਡ ਕੱਚਰੇ ਸਬੰਧੀ ਵੀ ਵਿਸਤਾਰ ਪੂਰਵਕ ਜਾਗਰੂਕ ਕੀਤਾ ਗਿਆ।
ਇਸ ਪ੍ਰੋਗਰਾਮ ਤਹਿਤ ਦੇਵ ਸਮਾਜ ਕਾਲਜ ਫਾਰ-ਵੂਮੇਨ ਦੇ ਹਸਪਤਾਲ ਐਡੀਮੀਸਟੇਸ਼ਨ ਦੇ ਵਿਦਿਆਰਥੀਆਂ ਨੇ ਨਗਰ ਕੌਂਸਲ ਫਿਰੋਜ਼ਪੁਰ ਦੇ ਸੋਲਿਡ ਵੇਸਟ ਪਲਾਂਟ ਤੇ ਦੌਰਾ ਕੀਤਾ ਇਸ ਦੌਰਾਨ ਨਗਰ ਕੌਂਸਲ ਫਿਰੋਜ਼ਪੁਰ ਦੇ ਸੁਪਰਡੰਟ ਸੈਨੀਟੇਸ਼ਨ ਸ਼੍ਰੀ ਗੁਰਿੰਦਰ ਸਿੰਘ ਅਤੇ ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਵੱਲੋਂ ਸਾਝੇ ਰੂਪ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਸੋਲਿਡ ਵੇਸਟ ਦੇ ਵੱਖ-ਵੱਖ ਪਹਿਲੂਆਂ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਸਬੰਧੀ ਉਹਨਾਂ ਦੱਸਿਆ ਕਿ ਕਿਸ ਪ੍ਰਕਾਰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਡੋਰ ਟੂ ਡੋਰ ਕੱਚਰੇ ਦੀ ਕੂਲੇਕਸ਼ਨ ਕੀਤੀ ਜਾਂਦੀ ਹੈ। ਅਤੇ ਉਸ ਕੱਚਰੇ ਨੂੰ ਵੱਖ-ਵੱਖ ਪ੍ਰਕਾਰ ਜਿਵੇਂ ਕਿ ਗਿੱਲਾ,ਸੁੱਕਾ, ਸੈਨਟਰੀ ਵੇਸਟ ਅਤੇ ਡੋਮੇਸਟਿਕ ਹਜ਼ਾਰਡੋਜ ਵੇਸਟ ਨੂੰ ਕਿਸ ਪਲਾਂਟ ਤੇ ਵੱਖ-ਵੱਖ ਤਰੀਕੇ ਨਾਲ ਨਿਪਟਾਰਾ ਕੀਤਾ ਜਾਦਾ ਹੈ।
ਉਹਨਾਂ ਨੇ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਗਿੱਲੇ ਕੱਚਰੇ ਤੋਂ ਕੰਪੋਸਟ ਪਿੱਟਾਂ ਖਾਦ ਤਿਆਰ ਕੀਤੀ ਜਾਦੀ ਹੈ ਅਤੇ ਸੁੱਕੇ ਕੱਚਰੇ ਨੂੰ ਰੀ-ਸਾਇਕਲ ਕਰਨ ਲਈ ਕਿਸ ਪ੍ਰਕਾਰ ਸਟੋਰ ਅਤੇ ਰੀਸੇਲ ਕੀਤਾ ਜਾਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਨਗਰ ਕੌਂਸਲ ਫਿਰੋਜ਼ਪੁਰ ਦੀ ਬੈਸਟ ਪ੍ਰੈਕਟਿਸ ਬਾਰੇ ਜਿਸ ਵਿੱਚ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਆਪਣੇ ਅੰਗਹੀਣ ਕਰਮਚਾਰੀਆਂ ਵੱਲੋਂ ਪੇਪਰ ਬੈਗ ਬਣਾ ਕੇ ਪੋਲੀਥੀਨ ਦੀ ਵਿਕਰੀ ਅਤੇ ਵਰਤੋਂ ਨੂੰ ਘੱਟ ਕਰਨ ਲਈ ਅਤੇ ਪੇਪਰ ਦੀ ਬੈਗ ਦੀ ਵਰਤੋਂ ਲਈ ਜਾਗਰੂਕ ਕਰਨ ਦਾ ਨਿਵੇਕਲੇ ਉਪਰਾਲੇ ਬਾਰੇ ਜਾਣਕਾਰੀ ਵੀ ਦਿੱਤੀ ਗਈ।
ਅੰਤ ਵਿੱਚ ਦੇਵ ਸਮਾਜ ਕਾਲਜ ਤੋਂ ਵਿਦਿਆਰਥੀਆਂ ਨਾਲ ਆਏ ਡਾ : ਸਾਨੀਆਂ ਗਿੱਲ ਵੱਲੋਂ ਦੱਸਿਆ ਕਿ ਅੱਜ ਸਾਡੇ ਵਿਦਿਆਰਥੀਆਂ ਨੂੰ ਸੋਲਿਡ ਵੇਸਟ ਸਬੰਧੀ ਜਿਸ ਪ੍ਰਕਾਰ ਜਾਣਕਾਰੀ ਦਿੱਤੀ ਗਈ ਹੈ ਅਸੀ ਉਮੀਦ ਕਰਦੇ ਹਾਂ ਕਿ ਇਹ ਬੱਚਿਆ ਲਈ ਬਹੁਤ ਲਾਹੇਵੰਦ ਹੋਏਗੀ ਅਤੇ ਅਸੀ ਨਗਰ ਕੌਂਸਲ ਫਿਰੋਜ਼ਪੁਰ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕਰਦੇ ਹਾਂ। ਇਸ ਮੌਕੇ ਤੇ ਨਗਰ ਕੌਂਸਲ ਫਿਰੋਜ਼ਪੁਰ ਦੇ ਸੁਪਰਡੰਟ ਸੈਨੀਟੇਸ਼ਨ ਸ਼੍ਰੀ ਗੁਰਿੰਦਰ ਸਿੰਘ ਅਤੇ ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਅਤੇ ਪ੍ਰੋਗਰਾਮ ਕੁਆਡੀਨੇਟਰ ਸਿਮਰਨਜੀਤ ਸਿੰਘ, ਅਮਨਦੀਪ ਤੋਂ ਇਲਾਵਾ ਨਗਰ ਕੌਂਸਲ ਫਿਰੋਜ਼ਪੁਰ ਦੀ ਸਮੁੱਚੀ ਟੀਮ ਮੌਜੂਦ ਸੀ।