ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਕਰਵਾਇਆ ਗਿਆ ਸਭਿਆਚਾਰ ਪ੍ਰੋਗਰਾਮ
ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਕਰਵਾਇਆ ਗਿਆ ਸਭਿਆਚਾਰ ਪ੍ਰੋਗਰਾਮ
ਸਵੱਛਤਾ ਹੀ ਸੇਵਾ ਕੈਂਪੇਨ ਤਹਿਤ ਇਨਾਮ ਵੰਡ ਸਮਾਰੋ ਕਰਵਾਇਆ ਗਿਆ।
ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਮਨਾਇਆ ਗਿਆ ਸਵੱਛ ਦਿਵਸ
ਅੱਜ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਦੇ ਸਮਾਜ ਕਾਲਜ ਫਿਰੋਜ਼ਪੁਰ ਦੇ ਸਹਿਯੋਗ ਨਾਲ ਸਵੱਛਤਾ ਹੀ ਸੇਵਾ ਕੈਂਪੇਨ ਦੇ ਅੰਤਿਮ ਚਰਨ ਵਿੱਚ ਸਵਛ ਦਿਵਸ ਮਨਾਇਆ ਗਿਆ।
ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਅੱਜ ਨਗਰ ਕੌਂਸਲ ਫਿਰੋਜਪੁਰ ਵੱਲੋਂ ਦੇਵ ਸਮਾਜ ਕਾਲਜ ਵਿਖੇ ਕਲਚਰਲ ਫੈਸਟੀਵਲ ਤਹਿਤ ਸਵੱਛ ਦਿਵਸ ਮਨਾਇਆ ਗਿਆ। ਇਸ ਫੈਸਟੀਵਲ ਵਿੱਚ ਵਧੀਕ ਡਿਪਟੀ ਕਮਿਸ਼ਨਰ ਮੈਡਮ ਨਿਧੀ ਕਮੁੱਧ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕੀਤੀ।ਇਸ ਫੈਸਟੀਵਲ ਵਿੱਚ ਸਭ ਤੋਂ ਪਹਿਲਾਂ ਦੇਵ ਸਮਾਜ ਕਾਲਜ ਦੀਆਂ ਵਿਦਿਆਰਥਨਾ ਵੱਲੋਂ ਜੀ ਆਇਆਂ ਨੂੰ ਗੀਤ ਨਾਲ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਵੱਲੋਂ ਨੁਕੜ ਨਾਟਕ ਰਾਹੀਂ ਸਮੂਹ ਸ਼ਹਿਰ ਵਾਸੀਆਂ ਨੂੰ ਸਵੱਛਤਾ ਦਾ ਸੁਨੇਹਾ ਦਿੱਤਾ ਗਿਆ। ਉਸ ਉਪਰੰਤ ਕਾਲਜ ਦੇ ਵਿਦਿਆਰਥਣਾ ਵੱਲੋਂ ਸਵੱਛਤਾ ਨੂੰ ਸਮਰਪਿਤ ਕਵਿਤਾਵਾਂ ਬੋਲੀਆਂ ਗਈਆਂ। ਨਗਰ ਕੌਂਸਲ ਦੇ ਸੈਲਰੀ ਇੰਸਪੈਕਟਰ ਡਾਕਟਰ ਸੁਖਪਾਲ ਸਿੰਘ ਵੱਲੋਂ ਫਿਰੋਜ਼ਪੁਰ ਜਿਲੇ ਦੀਆਂ ਸੋਲਿਡ ਵੇਸਟ ਮੈਨੇਜਮੈਂਟ ਸਬੰਧੀ ਉਪਲੱਬਧੀਆਂ ਨੂੰ ਪੀ ਪੀ ਟੀ ਜਰੀਏ ਪ੍ਰਦਰਸ਼ਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਦੇ ਸਮਾਜ ਕਾਲਜ ਡਾਕਟਰ ਸ਼੍ਰੀਮਤੀ ਸੰਗੀਤਾ ਸ਼ਰਮਾ ਵੱਲੋਂ ਸਵੱਛਤਾ ਅਤੇ ਸੋਲਿਡ ਵੇਸਟ ਮੈਨੇਜਮੈਂਟ ਸਬੰਧੀ ਪਾਏ ਗਏ ਯੋਗਦਾਨ ਲਈ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਡਾ: ਸੁਖਪਾਲ ਸਿੰਘ ਸੈਂਨਟਰੀ ਇੰਸਪੈਕਟਰ ਨਗਰ ਕੌਂਸਲ ਫਿਰੋਜ਼ਪੁਰ ਦੀ ਬੇਟੀ ਏਕਮਪ੍ਰੀਤ ਕੌਰ ਵੱਲੋਂ ਬਰਨਿੰਗ ਵੇਸਟ ਤੇ ਬਹੁਤ ਸੋਹਣੀ ਕਵਿਤਾ ਬੋਲੀ ਗਈ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਡਾਕਟਰ ਨਿਧੀਕ ਵੱਲੋਂ ਸੋਲਿਡ ਵੇਸਟ ਮੈਨੇਜਮੈਂਟ ਅਤੇ ਸਵੱਛ ਭਾਰਤ ਮਿਸ਼ਨ ਦੇ ਵੱਖ ਵੱਖ ਪਹਿਲੂਆਂ ਤਹਿਤ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਨੂੰ ਵੱਲੋਂ ਦੱਸਿਆ ਗਿਆ ਕਿਸ ਪ੍ਰਕਾਰ ਅਸੀਂ ਆਪਣੇ ਗਲੀ ਮੁਹੱਲੇ ਵਾਰੜ ਪਿੰਡ ਸ਼ਹਿਰ ਅਤੇ ਦੇਸ਼ ਨੂੰ ਕੱਚਰਾ ਮੁਕਤ ਬਣਾ ਸਕਦੇ ਹਾਂ।
ਇਸ ਫੈਸਟੀਵਲ ਦੀ ਦੇ ਅਖੀਰ ਵਿੱਚ ਵਧੀਕ ਡਿਪਟੀ ਕਮਿਸ਼ਨਰ ਫਿਰੋਜਪੁਰ ਵੱਲੋਂ ਸਮੂਹ ਭਾਗੀਦਾਰੀਆਂ ਨੂੰ ਆਪਣੇ ਸ਼ਹਿਰ ਵਿੱਚ ਸਾਫ ਸਫਾਈ ਰੱਖਣ ਆਪਣਾ ਘਰ ਦਾ ਕੂੜਾ ਵੇਸਟ ਸੈਗਰੀਗੇਟ ਰੂਪ ਵਿਚ ਵੇਸਟ ਕੁਲੈਕਟਰ ਨੂੰ ਪਾਉਣ ਲਈ ਪ੍ਰੇਰਿਤ ਕੀਤਾ। ਵਧੀਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ 20 ਸਤੰਬਰ ਨੂੰ ਦੇਵ ਸਮਾਜ ਕਾਲਜ ਫਿਰੋਜ਼ਪੁਰ ਵਿਖੇ ਸੱਭਿਆਚਾਰਕ ਮੁਕਾਬਲੇ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਵੱਛਤਾ ਹੀ ਸੇਵਾ ਮੁਹਿੰਮ ਨੂੰ ਕਾਮਯਾਬ ਬਣਾਉਣ ਵਾਲੇ ਸਾਰੇ ਅਧਿਕਾਰੀਆਂ ਨੂੰ ਵਧੀਕ ਡਿਪਟੀ ਕਮਿਸ਼ਨਰ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਜਿਸ ਵਿਚ ਸੁਪਰਡੈਂਟ ਮੈਡਮ ਰਿੰਕੀ, ਐਮ ਆਈ ਐਸ ਬਲਵਿੰਦਰ ਕੌਰ, ਲਵਪ੍ਰੀਤ ਸਿੰਘ ਐਸ ਡੀ ਓ, ਲੈਕਚਰਾਰ ਡਾ ਮੋਕਸੀ਼ ਏ ਐਮ ਈ ਲਵਪ੍ਰੀਤ ਸਿੰਘ, ਚੀਫ ਸੈਂਨਟਰੀ ਇੰਸਪੈਕਟਰ ਗੁਰਿੰਦਰ ਸਿੰਘ, ਸੈਂਨਟਰੀ ਇੰਸਪੈਕਟਰ ਡਾ ਸੁਖਪਾਲ ਸਿੰਘ, ਪ੍ਰੋਗਰਾਮ ਕੋਆਡੀਨੇਟਰ ਗੁਰਦੇਵ ਸਿੰਘ ਖਾਲਸਾ, ਸਿਮਰਨਜੀਤ ਸਿੰਘ, ਸੈਨਟਰੀ ਮੇਟ ਅਮਰ ਭੱਟੀ, ਰਾਜ ਕੁਮਾਰ, ਰਾਮ ਚਰਨ, ਪ੍ਰਧਾਨ ਡੈਨੀ, ਮੋਟੀਵੇਟਰ ਸ਼ੈਲੀ ਚਾਵਲਾ, ਅਮਰ ਸਿੰਘ , ਅਮਨਦੀਪ ਕੌਰ, ਸੰਦੀਪ ਕੌਰ, ਆਂਚਲ ਸੋਈ ਅਤੇ ਕਰਨ ਖੰਨਾ ਮੌਜੂਦ ਸਨ।