Ferozepur News
ਨਗਰ ਕੌਂਸਲ ਚੋਣਾਂ ਦੇ ਸਬੰਧ ਵਿਚ ਪੁਲਸ ਨੇ ਕੱਢਿਆ ਫਲੈਗ ਮਾਰਚ
ਫਿਰੋਜ਼ਪੁਰ 23 ਫਰਵਰੀ (ਏ. ਸੀ. ਚਾਵਲਾ): 25 ਫਰਵਰੀ ਨੂੰ ਹੋ ਰਹੀਆਂ ਨਗਰ ਕੌਂਸਲ ਚੋਣਾਂ ਦੇ ਸਬੰਧ ਵਿਚ ਵੋਟਰਾਂ ਨੂੰ ਆਪਣੀ ਵੋਟ ਦੇ ਹੱਕ ਦਾ ਬਿਨ•ਾ ਕਿਸੇ ਦਬਾਅ ਜਾਂ ਡਰ ਦੇ ਇਸਤੇਮਾਲ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਅੱਜ ਬਲਵਿੰਦਰ ਸਿੰਘ ਸੇਖੋਂ ਡੀ. ਐਸ. ਪੀ. (ਐਚ) ਦੀ ਅਗਵਾਈ ਵਿਚ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿਚ ਪੁਲਸ ਵਲੋਂ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਉਨ•ਾਂ ਨਾਲ ਥਾਣਾ ਸਿਟੀ ਦੇ ਇੰਚਾਰਜ਼ ਯਾਦਵਿੰਦਰ ਸਿੰਘ, ਥਾਣਾ ਕੈਂਟ ਦੇ ਇੰਚਾਰਜ਼ ਜਤਿੰਦਰ ਸਿੰਘ ਅਤੇ ਐਸ. ਆਈ. ਜ਼ਿਲ•ਾ ਟਰੈਫਿਕ ਦੇ ਇੰਚਾਰਜ਼ ਰਵੀ ਕੁਮਾਰ, ਟਰੈਫਿਕ ਇੰਚਾਰਜ਼ ਨਰੇਸ਼ ਕੁਮਾਰ ਅਤੇ ਹੋਰ ਪੁਲਸ ਕਰਮਚਾਰੀ ਵੀ ਮੌਜ਼ੂਦ ਸਨ। ਇਸ ਮੌਕੇ ਡੀ. ਐੱਸ. ਪੀ. (ਐਚ) ਬਲਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਵੋਟਰ ਆਪਣੀ ਵੋਟ ਦਾ ਇਸਤੇਮਾਲ ਬਿਨ•ਾ ਕਿਸੇ ਦਬਾਅ, ਡਰ ਜਾਂ ਕਿਸੇ ਲਾਲਚ ਦੇ ਕਰਨ, ਪੁਲਸ ਪ੍ਰਸ਼ਾਸਨ ਉਨ•ਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਅਤੇ ਉਨ•ਾਂ ਦੀ ਜਾਨ ਮਾਲ ਦੀ ਰਾਖੀ ਕਰਨ ਦੀ ਜੁੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੈ।