Ferozepur News

ਧਾਰਮਿਕ ਭਾਵਨਾਵਾਂ ਨਾਲ ਖੇਡਣ ਵਾਲਿਆਂ ਦੀ ਜਿੰਨੀ ਅਲੋਚਨਾ ਕੀਤੀ ਜਾਵੇ ਥੋੜੀ-ਭੰਡਾਰੀ

ਸਮਸ਼ਾਨਘਾਟ ਦੀ ਸਫਾਈ ਤੋਂ ਖੱਤਰੀ ਕਰਨਗੇ ਸਫਾਈ ਮੁਹਿੰਮ ਦਾ ਆਗਾਜ਼-ਬੇਦੀ
ਧਾਰਮਿਕ ਭਾਵਨਾਵਾਂ ਨਾਲ ਖੇਡਣ ਵਾਲਿਆਂ ਦੀ ਜਿੰਨੀ ਅਲੋਚਨਾ ਕੀਤੀ ਜਾਵੇ ਥੋੜੀ-ਭੰਡਾਰੀ
ਯੂਥ ਖੱਤਰੀ ਵੈਲਫੇਅਰ ਸਭਾ ਦੇ ਡਾ: ਧਵਨ ਬਣੇ ਕੋਆਰਡੀਨੇਟਰ ਤੇ ਦੀਪਕ ਮੀਤ ਪ੍ਰਧਾਨ

0001

ਫ਼ਿਰੋਜ਼ਪੁਰ, 23 ਨਵੰਬਰ (Harish Monga) : ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕਰਦੀ ਆ ਰਹੀ ਖੱਤਰੀ ਵੈਲਫੇਅਰ ਸਭਾ ਫ਼ਿਰੋਜ਼ਪੁਰ ਵੱਲੋਂ ਸਵੱਛ ਭਾਰਤ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣ ਦੇ ਮੰਤਵ ਨਾਲ ਸਮਸ਼ਾਨਘਾਟ ਫ਼ਿਰੋਜ਼ਪੁਰ ਤੋਂ ਸਫਾਈ ਅਭਿਆਨ ਸ਼ੁਰੂ ਕਰੇਗੀ। ਇਹ ਵਿਚਾਰ ਖੱਤਰੀ ਵੈਲਫੇਅਰ ਸਭਾ ਦੇ ਪ੍ਰਧਾਨ ਸ੍ਰੀ ਤਰਸੇਮ ਬੇਦੀ ਨੇ ਪ੍ਰਗਟ ਕਰਦਿਆਂ ਕਿਹਾ ਕਿ ਬਰਾਦਰੀ ਇਹ ਮੁਹਿੰਮ ਲਗਾਤਾਰ ਚਾਲੂ ਰੱਖੇਗੀ ਅਤੇ ਹਰ ਹਫਤੇ ਕਿਸੇ ਨਾ ਕਿਸੇ ਜਨਤਕ ਜਗ•ਾ ਦੀ ਸ਼ਰਧਾ-ਭਾਵਨਾ ਨਾਲ ਖੱਤਰੀਆਂ ਵੱਲੋਂ ਸਾਫ-ਸਫਾਈ ਕਰਕੇ ਸ੍ਰੀ ਗੁਰੂ ਨਾਨਕ ਜੀ ਦੇ ਦਰਸਾਏ ਮਾਰਗ &#39ਤੇ ਚਲਦਿਆਂ ਭੁੱਖਿਆਂ ਦਾ ਢਿੱਡ ਭਰਨ ਦਾ ਕਾਰਜ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਖੱਤਰੀ ਵੈਲਫੇਅਰ ਸਭਾ ਵੱਲੋਂ ਪਹਿਲਾਂ ਵੀ ਕਈ ਸਕੂਲਾਂ ਵਿਚ ਬੱਚਿਆਂ ਨੂੰ ਕਿਤਾਬਾਂ ਤੇ ਹੋਰ ਸਹੂਲਤਾਂ ਮੁਹਇਆ ਕਰਵਾਈਆਂ ਗਈਆਂ ਹਨ ਅਤੇ ਆਉਂਦੇ ਦਿਨਾਂ ਵਿਚ ਵੀ ਇਹ ਕਾਰਜ ਜਾਰੀ ਰਹਿਣਗੇ। ਚੇਅਰਮੈਨ ਸ੍ਰੀ ਸੁਭਾਸ਼ ਚੌਧਰੀ ਨੇ ਸਪੱਸ਼ਟ ਕੀਤਾ ਕਿ ਅਜੋਕੇ ਟੈਕਨਾਲੋਜੀ ਦੇ ਯੁੱਗ ਨੂੰ ਦੇਖਦਿਆਂ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਅਤੇ ਸਭਾ ਵੱਲੋਂ ਪਹਿਲਾ ਤੋਂ ਯੂਥ ਖੱਤਰੀ ਵੈਲਫੇਅਰ ਸਭਾ ਦਾ ਪ੍ਰਧਾਨ ਰੋਮੀ ਵਿੱਜ ਤੇ ਸਕੱਤਰ ਗੌਰਵ ਬਹਿਲ ਨੂੰ ਚੁਣਿਆ ਹੋਇਆ ਹੈ, ਜਦੋਂ ਕਿ ਅੱਜ ਡਾ: ਕਮਲ ਕਾਂਤ ਧਵਨ ਨੂੰ ਯੂਥ ਦਾ ਕੋਆਰਡੇਨੇਟਰ ਨਿਯੁਕਤ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਸਮੂਹ ਅਹੁਦੇਦਾਰਾਂ ਤੇ ਨੌਜਵਾਨਾਂ ਦੀ ਰਾਏ ਉਪਰੰਤ ਦੀਪਕ ਧਵਨ ਨੂੰ ਉਪ ਪ੍ਰਧਾਨ ਤੇ ਤਰੁਨ ਚੋਪੜਾ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ ਹੈ, ਜਦੋਂ ਕਿ ਬਾਕੀ ਦੀ ਬਾਡੀ ਦਾ ਜਲਦ ਹੀ ਗਠਨ ਕੀਤਾ ਜਾਵੇਗਾ।

ਸ੍ਰੀ ਪਵਨ ਭੰਡਾਰੀ ਨੇ ਕਿਹਾ ਕਿ ਬਰਾਦਰੀ ਵੱਲੋਂ ਜਿਥੇ ਸਫਾਈ ਮੁਹਿੰਮ ਵਿਚ ਯੋਗਦਾਨ ਪਾਇਆ ਜਾਵੇਗਾ, ਉਥੇ ਗਰੀਬਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਆਉਂਦੇ ਦਿਨਾਂ ਵਿਚ ਡਾਕਟਰਾਂ ਦੀ ਟੀਮ ਨਾਲ ਮੈਡੀਕਲ ਕੈਂਪ ਲਗਾ ਕੇ ਮਨੁੱਖਤਾ ਦੀ ਭਲਾਈ ਲਈ ਯੋਗ ਕਾਰਜ ਕੀਤੇ ਜਾਣਗੇ। ਪਿਛਲੇ ਦਿਨੀਂ ਸ੍ਰੀ ਗੁਰੂ ਗੰ੍ਰਥ ਸਾਹਿਬ ਤੇ ਰਮਾਇਣ ਦੇ ਅੰਗਾਂ ਨਾਲ ਖਿਲਵਾੜ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਦੀ ਅਲੋਚਨਾ ਕਰਦਿਆਂ ਸ੍ਰੀ ਭੰਡਾਰੀ ਨੇ ਕਿਹਾ ਕਿ ਗੁਰੂ ਸਾਹਿਬ ਦਾ ਪੰਜਾਬ ਸਮੇਤ ਪੂਰੇ ਦੇਸ਼ ਵਿਚ ਸਤਿਕਾਰ ਕੀਤਾ ਜਾਂਦਾ ਹੈ ਅਤੇ ਗੁਰੂ ਸਾਹਿਬ ਦਾ ਨਿਰਾਦਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ &#39ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ੍ਰੀ ਪਰਵੀਨ ਮਲਹੋਤਰਾ ਜਨਰਲ ਸਕੱਤਰ ਨੇ ਕਿਹਾ ਕਿ ਖੱਤਰੀ ਹਰ ਵਰਗ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ•ਾ ਹੈ ਅਤੇ ਭਵਿੱਖ ਵਿਚ ਕਿਸੇ ਵੀ ਵਿਸ਼ੇ &#39ਤੇ ਦੂਸਰੀਆਂ ਬਰਾਦਰੀਆਂ ਨਾਲ ਰਲ ਕੇ ਹੱਕਾਂ ਦੀ ਪ੍ਰਾਪਤੀ ਲਈ ਹਰ ਸੰਘਰਸ਼ ਵਿਚ ਪੂਰਨ ਯੋਗਦਾਨ ਪਾਵੇਗੀ। ਸ੍ਰੀ ਮਲਹੋਤਰਾ ਨੇ ਕਿਹਾ ਕਿ ਸਮਾਜ ਵਿਚ ਪਨਪ ਰਹੀਆਂ ਕਮੀਆਂ ਨੂੰ ਦੂਰ ਕਰਨ ਲਈ ਸਭਨਾਂ ਵਰਗਾਂ ਨੂੰ ਹੰਭਲਾ ਮਾਰਣਾ ਪਵੇਗਾ ਅਤੇ ਸਮਾਜ ਨੂੰ ਦਾਜ਼, ਨਸ਼ਾ ਵਿਰੁੱਧ ਖੜ•ੋ ਕੇ ਕੁੜੀਆਂ ਦੀ ਰੱਖਿਆ ਕਰਨੀ ਪਵੇਗੀ ਤਾਂ ਜੋ ਪੰਜਾਬ ਦੀ ਵਿਲੱਖਣ ਪਹਿਚਾਣ ਜਿਉਂ ਦੀ ਤਿਉਂ ਬਣੀ ਰਹਿ ਸਕੇ।  ਇਸ ਮੌਕੇ ਸ੍ਰੀ ਪਰਵੀਨ ਤਲਵਾੜ, ਹਰੀ ਓਮ ਧਵਨ, ਕੁਲਦੀਪ ਮੈਨੀ, ਹੇਮੰਤ ਸਿਆਲ, ਰਵੀ ਧਵਨ, ਦਰਸ਼ਨ ਸਿੰਘ ਧਵਨ, ਪ੍ਰਦੀਪ ਬਿੰਦਰਾ, ਕ੍ਰਿਸ਼ਨ ਟੰਡਨ, ਬਾਲ ਕ੍ਰਿਸ਼ਨ ਧਵਨ, ਪ੍ਰਮੋਦ ਕਪੂਰ, ਸੁਰਿੰਦਰ ਬੇਰੀ, ਸੁਨੀਲ ਵਿੱਜ, ਪਰਸ਼ੋਤਮ ਮਹਿਤਾ, ਸੁਰਿੰਦਰਪਾਲ ਬੇਦੀ, ਇੰਦਰਜੀਤ ਸੱਗੜ, ਦੀਪਕ ਮਲਹੋਤਰਾ, ਸਤੀਸ਼ ਦਿਓੜਾ ਸਮੇਤ ਵੱਡੀ ਗਿਣਤੀ ਖੱਤਰੀ ਵੈਲਫੇਅਰ ਸਭਾ ਦੇ ਆਗੂ ਹਾਜ਼ਰ ਸਨ।

Related Articles

Back to top button