Ferozepur News
ਦੋ ਰੋਜਾ ਇੰਸਪਾਇਰ ਐਵਾਰਡ ਵਿੱਚ ਬਾਲ ਵਿਗਿਆਨੀਆਂ ਨੇ ਆਪਣੇ ਖੋਜ ਮਾਡਲਾਂ ਦਾ ਕੀਤਾ ਪ੍ਰਦਰਸ਼ਨ ਫਿਰੋਜ਼ਪੁਰ, ਫਰੀਦਕੋਟ, ਮੋਗਾ ਜ਼ਿਲ੍ਹਿਆ ਦੇ 100 ਤੋਂ ਵੱਧ ਬਾਲ ਵਿਗਿਆਨੀਆਂ ਨੇ ਲਿਆ ਭਾਗ
ਫਿਰੋਜ਼ਪੁਰ 21 ਮਈ 2018 (Vikramditya Sharma/Manish Bawa ) ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੋਜੀ ਭਾਰਤ ਸਰਕਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸ੍ਰ. ਨੇਕ ਸਿੰਘ ਦੀ ਅਗਵਾਈ ਵਿੱਚ ਦੇਵ ਸਮਾਜ ਕਾਲਜ ਫਿਰੋਜ਼ਪੁਰ ਵਿੱਚ ਇੰਸਪਾਇਰ ਐਵਾਰਡ 2018 ਕਰਵਾਇਆ ਗਿਆ, ਜਿਸ ਵਿੱਚ ਫਿਰੋਜ਼ਪੁਰ, ਫਰੀਦਕੋਟ ਅਤੇ ਮੋਗਾ ਜ਼ਿਲ੍ਹੇ ਦੇ 100 ਤੋਂ ਵੱਧ ਬਾਲ ਵਿਗਿਆਨੀਆਂ ਨੇ ਪਹਿਲੇ ਦਿਨ ਆਪਣੀ-ਆਪਣੀ ਖੋਜ ਮਾਡਲਾ ਰਾਹੀਂ ਪ੍ਰਦਰਸ਼ਨੀ ਕੀਤੀ। ਇਸ ਪ੍ਰਦਰਸ਼ਨੀ ਵਿੱਚ ਪ੍ਰਿੰਸੀਪਲ ਦੇਵ ਸਮਾਜ ਕਾਲਜ ਮਧੂ ਪਰਾਸ਼ਰ ਅਤੇ ਡੀ.ਐੱਸ.ਟੀ ਤੋਂ ਹਿਮਾਨੀ ਗੁਲੇਰਿਆ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।
ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸ੍ਰੀ. ਰਾਜੇਸ਼ ਮਹਿਤਾ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਵਿਗਿਆਨ ਮੁਕਾਬਲੇ ਸਾਨੂੰ ਤਰਕ ਨਾਲ ਜੋੜਦੇ ਹਨ, ਵਿਗਿਆਨਿਕ ਦਰਿਸ਼ਟੀਕੋਣ ਪੈਦਾ ਕਰਦੇ ਹਨ ਅਤੇ ਵਹਿਮਾਂ ਭਰਮਾਂ ਤੋਂ ਦੂਰ ਕਰਦੇ ਹਨ। ਨੋਡਲ ਅਫਸਰ ਦੀਪਕ ਸ਼ਰਮਾ ਅਤੇ ਸਾਇੰਸ ਮਾਸਟਰ ਕਮਲ ਸ਼ਰਮਾ ਨੇ ਦੱਸਿਆ ਕਿ ਅੱਜ ਇੰਸਪਾਇਰ ਐਵਾਰਡ ਦੇ ਪਹਿਲੇ ਦਿਨ ਬਾਲ ਵਿਗਿਆਨੀਆਂ ਨੇ ਸਹਿਤ, ਬਿਜਲੀ ਸੰਚਾਰ, ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ, ਊਰਜਾ ਦੇ ਨਵੇਂ ਰੌਪ ਅਤੇ ਸਾਧਨ ਆਦਿ ਥੀਮਾ ਤੇ ਆਧਾਰਿਤ ਮਾਡਲ ਤਿਆਰ ਕੀਤੇ ਹਨ। ਇਨ੍ਹਾਂ ਮੁਕਾਬਲਿਆਂ ਦੀ ਜਜਮੈਂਟ ਗਜ਼ਲਪ੍ਰੀਤ ਸਿੰਘ, ਲਲਿਤ ਕੁਮਾਰ, ਉਪਿੰਦਰ ਸਿੰਘ, ਸੋਨਮ ਅਤੇ ਗੌਰਵ ਭੱਲਾ ਦੁਆਰਾ ਕੀਤੀ ਜਾ ਰਹੀ ਹੈ। ਜਿਨ੍ਹਾਂ ਦੀ ਚੋਣ ਅੱਗੇ ਸਟੇਟ ਪੱਧਰ ਅਤੇ ਫਿਰ ਨੈਸ਼ਨਲ ਪੱਧਰ ਵਾਸਤੇ ਕੀਤੀ ਜਾਵੇਗੀ।
ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਸ੍ਰ. ਪ੍ਰਗਟ ਸਿੰਘ ਬਰਾੜ, ਸੰਦੀਪ ਕੰਬੋਜ ਕੈਰੀਅਰ ਗਾਈਡੈਂਸ ਕਾਂਸਲਰ, ਲਖਵਿੰਦਰ ਸਿੰਘ ਵੋਕੇਸ਼ਨਲ ਕੋਆਰਡੀਨੇਟਰ, ਏ.ਈ.ਓ ਗੁਰਜਿੰਦਰ ਸਿੰਘ, ਡੀ.ਐੱਸ.ਐੱਸ ਫਰੀਦਕੋਟ ਜਸਵਿੰਦਰ ਸਿੰਘ, ਡੀ.ਐੱਮ. ਸਾਇੰਸ ਉਮੇਸ਼ ਕੁਮਾਰ, ਸੁਖਚੈਨ ਸਿੰਘ ਸਟੈਨੋ, ਡੀ.ਐੱਸ.ਐੱਸ. ਟੀਮ ਅਸ਼ਵਨੀ ਸ਼ਰਮਾ, ਕਪਿਲ ਸਾਨਨ, ਰੁਪਿੰਦਰ ਸਿੰਘ, ਯੋਗੇਸ਼ ਤਲਵਾਰ, ਸੁਧੀਰ ਸ਼ਰਮਾ, ਗੁਰਪ੍ਰੀਤ ਸਿੰਘ, ਰਾਕੇਬ ਮਾਹਰ, ਰਾਜਨ ਵਧਾਵਨ, ਸੁਮਿਤ, ਦਿਨੇਸ਼ ਚੌਹਾਨ ਆਦਿ ਹਾਜ਼ਰ ਸਨ।