Ferozepur News

ਗਊ ਧੰਨ ਦੀ ਸੰਭਾਲ ਸਬੰਧੀ ਵਿਸ਼ੇਸ਼ ਮੀਟਿੰਗ 7 ਮਈ ਨੂੰ

gauਫਿਰੋਜ਼ਪੁਰ 6 ਮਈ (ਏ.ਸੀ.ਚਾਵਲਾ) ਸ਼੍ਰੀ ਕੀਮਤੀ ਭਗਤ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ ਵੱਲੋਂ ਗਊ ਧਨ ਦੀ ਸੇਵਾ ਸੰਭਾਲ ਸਬੰਧੀ ਵਿਸ਼ੇਸ਼ ਮੀਟਿੰਗ 7 ਮਈ ਨੂੰ ਸਵੇਰੇ 11 ਵਜੇ ਡੀ.ਸੀ. ਦਫ਼ਤਰ ਮੀਟਿੰਗ ਹਾਲ ਵਿਚ ਕੀਤੀ ਜਾਵੇਗੀ ।  ਇਸ ਮੀਟਿੰਗ ਵਿਚ ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ, ਪਸ਼ੂ ਪਾਲਣ ਵਿਭਾਗ ਅਤੇ ਨਗਰ ਕੌਂਸਲਾਂ ਦੇ ਅਧਿਕਾਰੀਆਂ ਤੋਂ ਇਲਾਵਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਅਤੇ ਗਊ ਸ਼ਾਲਾਵਾਂ ਦੇ ਨੁਮਾਇੰਦੇ ਵੀ ਹਿੱਸਾ ਲੈਣਗੇ । ਮੀਟਿੰਗ ਵਿਚ ਜਿਲ•ੇ ਅੰਦਰ ਗਊ ਹੱਤਿਆ ਨੂੰ ਰੋਕਣ, ਗਊ ਤਸਕਰੀ ਅਤੇ ਗਊ ਮਾਸ ਵਰਗੇ ਗੈਰ ਕਾਨੂੰਨੀ ਕੰਮਾਂ ਨੂੰ ਮੁਕੰਮਲ ਤੋਰ ਤੇ ਬੰਦ ਕਰਾਉਣ ਅਤੇ ਭਵਿੱਖ ਵਿਚ ਗਓ ਧਨ ਦੀ ਸੇਵਾ ਸੰਭਾਲ ਅਤੇ ਸੁਰੱਖਿਆ ਵਾਸਤੇ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ ।

Related Articles

Back to top button