Ferozepur News

ਦੋ ਧੀਆਂ ਦੀ ਵਿਧਵਾ ਮਾਂ ਦਾ ਤੇਜ ਮੀਹ ਨਾਲ ਡਿੱਗਿਆ ਕੱਚਾ ਮਕਾਨ

ਮਮਦੋਟ  22 ਅਪ੍ਰੈਲ   (ਨਿਰਵੈਰ ਸਿੰਘ ਸਿੰਧੀ ) :-ਜਿਥੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋ ਪ੍ਰਧਾਨ  ਮੰਤਰੀ  ਆਵਾਜ਼ ਯੋਜਨਾ ਤਹਿਤ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ ਓਥੇ ਕੁਝ ਅਜਿਹੇ ਵੀ ਪਰਿਵਾਰ ਹਨ ਜੋ ਅਜੇ ਤੱਕ ਇਹਨਾਂ ਸਕੀਮਾਂ ਤੋਂ ਵਾਂਝੇ ਵੀ  ਹਨ  ,ਤੇ  ਕੁਦਰਤੀ  ਕਰੋਪੀ  ਦਾ  ਸ਼ਿਕਾਰ  ਹੋਣ  ਕਾਰਨ  ਉਹਨਾਂ  ਦੀ  ਸਿਰ  ਦੀ  ਛੱਤ  ਵੀ  ਡਿੱਗ  ਪਈ  ਹੈ  ,ਵਿਧਾਨ ਸਭਾ  ਹਲਕਾ  ਗੁਰੂ  ਹਰ ਸਹਾਏ  ਤੇ  ਬਲਾਕ  ਮਮਦੋਟ ਅਧੀਨ  ਪੈਂਦੇ ਪਿੰਡ ਰਾਜਾ  ਰਾਏ   ਦੀ ਇੱਕ ਬਹੁਤ ਹੀ ਗਰੀਬ ,ਬੇਸਹਾਰਾ ਅਤੇ ਵਿਧਵਾ ਲਾਚਾਰ ਔਰਤ ਤੇ ਓਦੋ ਕੁਦਰਤ ਦਾ ਕਹਿਰ ਵਰਤਿਆ ਜਦੋ  ਉਸਦੇ ਇੱਕੋ ਇੱਕ  ਕੱਚਾ  ਮਕਾਨ  ਭਾਰੀ ਬਰਸਾਤ ਹੋਣ ਕਾਰਨ ਡਿੱਗ ਪਿਆ  |ਪੱਤਰਕਾਰਾਂ ਨੂੰ ਆਪਣਾ ਦੁਖੜਾ ਸੁਣਾਉਂਦਿਆਂ ਵਿਧਵਾ ਵੀਨਾ  ਰਾਣੀ  ਪਤਨੀ   ਵੀਰ  ਸਿੰਘ  ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸਦੇ ਪਤੀ ਦੀ  ਮੌਤ ਹੋ ਗਈ ਸੀ ਉਸਨੇ ਦੱਸਿਆ ਕਿ ਉਸਦੀਆਂ  ਦੋ  ਧੀਆਂ ਹਨ ਅਤੇ ਇਕ ਲੜਕਾ ਹੈ | ਉਸਨੇ ਦੱਸਿਆ ਕਿ ਉਸ ਕੋਲ ਕੋਈ ਜਮੀਨ ਵਗੈਰਾ ਨਹੀਂ ਹੈ ਅਤੇ ਘਰ ਦਾ ਗੁਜਾਰਾ ਬਹੁਤ ਹੀ ਮੁਸ਼ਕਿਲ ਨਾਲ ਚੱਲਦਾ ਹੈ ਉਪਰੋਂ ਉਸ  ਦਾ  ਇੱਕੋ ਇੱਕ ਕੱਚਾ ਮਕਾਨ  ਡਿੱਗਣ ਨਾਲ ਉਸਨੂੰ ਆਪਣੇ ਬਚਿਆ ਨਾਲ ਖੁੱਲੇ ਆਸਮਾਨ ਹੇਠ ਰਹਿਣਾ ਪੈ ਰਿਹਾ ਹੈ ਅਤੇ ਉਹ ਖੁਦ ਵੀ ਬਿਮਾਰੀ ਤੋਂ ਪੀੜਤ ਹੈ ਅਤੇ ਇਲਾਜ ਲਈ ਕੋਈ ਵੀ ਪੈਸੇ ਨਹੀਂ ਹੈ ,ਉਸ ਕੋਲ ਇਸ ਵੇਲੇ ਮਕਾਨ ਬਣਾਉਣ ਵਾਸਤੇ ਕੋਈ ਵੀ ਪੈਸੇ ਆਦਿ ਨਹੀਂ ਹੈ ਅਤੇ ਨਾ ਹੀ ਘਰ ਵਿੱਚ ਕਮਾਈ ਕਰਨ ਵਾਲਾ ਵਿਅਕਤੀ ਹੈ ਇਸ ਲਈ ਉਸਨੇ ਪੰਜਾਬ ਸਰਕਾਰ , ਹਲਕਾ ਵਿਧਾਇਕ ਅਤੇ ਜਿਲਾ ਪ੍ਰਸ਼ਾਸ਼ਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਸਦੀ ਮਾਲੀ ਸਹਾਇਤਾ ਕੀਤੀ ਜਾਵੇ ਤਾਂ ਜੋ ਆਪਣੇ ਬਚਿਆ ਅਤੇ ਆਪਣੇ  ਸਿਰ ਲਕਾਉਣ ਮਕਾਨ  ਬਣਾ  ਸਕੇ |
 
ਕੈਪਸ਼ਨ :- ਪਿੰਡ  ਰਾਜਾ  ਰਾਏ  ਵਿਖੇ ਬਾਰਿਸ਼ ਨਾਲ ਡਿੱਗੇ     ਕੱਚਾ ਮਕਾਨ ਦਾ  ਦ੍ਰਿਸ਼

Related Articles

Back to top button