Ferozepur News

ਡਿਪਟੀ ਕਮਿਸ਼ਨਰ ਵੱਲੋਂ ਖਰੀਦ ਕੇਂਦਰ ਫਿਰੋਜਪੁਰ ਛਾਉਣੀ  ਦਾ ਦੌਰਾ

DSC01062ਫਿਰੋਜਪੁਰ 7 ਅਕਤੂਬਰ (ਏ.ਸੀ.ਚਾਵਲਾ) ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦ ਕੇਂਦਰ ਫਿਰੋਜ਼ਪੁਰ ਛਾਉਣੀ ਵਿਖੇ ਝੋਨੇ ਦੀ 1509 ਕਿਸਮ ਮਿਥੇ ਭਾਅ ਤੋਂ ਘੱਟ ਰੇਟ ਤੇ ਖਰੀਦਣ ਦੀਆਂ ਮਿਲੀਆਂ ਸ਼ਕਾਇਤਾਂ ਤੋ ਬਾਅਦ ਡਿਪਟੀ ਕਮਿਸ਼ਨਰ  ਇੰਜੀ.ਡੀ.ਪੀ.ਐਸ.ਖਰਬੰਦਾ ਵੱਲੋਂ ਖਰੀਦ ਕੇਂਦਰ ਫਿਰੋਜਪੁਰ ਛਾਉਣੀ ਦਾ ਦੌਰਾ ਕੀਤਾ ਗਿਆ ਤੇ ਇਸ ਸਬੰਧੀ ਮੰਡੀ ਬੋਰਡ, ਖਰੀਦ ਏਜੰਸੀਆਂ ਦੇ ਅਧਿਕਾਰੀਆਂ, ਆੜ•ਤੀਆਂ ਐਸੋਸੀਏਸ਼ਨ ਅਤੇ ਸ਼ੈਲਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਇੰਜੀ.ਖਰਬੰਦਾ ਨੇ ਇਸ ਮੌਕੇ ਸਖ਼ਤ ਆਦੇਸ਼ ਦਿੱਤੇ ਕਿ ਝੋਨੇ ਦੀ 1509 ਕਿਸਮ ਦਾ ਸਰਕਾਰ ਵੱਲੋਂ 1450/-ਰੁਪਏ ਪ੍ਰਤੀ ਕੁਵਿੰਟਲ ਰੇਟ ਨਿਸ਼ਚਿਤ ਕੀਤਾ ਗਿਆ ਹੈ ਅਤੇ ਸਰਕਾਰੀ ਭਾਅ ਤੋਂ ਘੱਟ ਖਰੀਦ ਕਰਨ ਵਾਲੇ ਵਪਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸਰਕਾਰੀ ਮਾਪਦੰਡਾਂ ਅਨੁਸਾਰ ਮੰਡੀਆਂ ਵਿਚ ਆਉਣ ਵਾਲੇ ਝੋਨੇ ਦੀ ਤੁਰੰਤ ਖਰੀਦ ਕਰਕੇ ਕਿਸਾਨਾਂ ਨੂੰ ਮਿਥੇ ਸਮੇਂ ਵਿਚ ਅਦਾਇਗੀ ਯਕੀਨੀ ਬਨਾਈ ਜਾਵੇ ਅਤੇ ਖਰੀਦ ਕੀਤੇ ਝੋਨੇ ਦੀ ਲਿਫਟਿੰਗ ਵੀ ਨਾਲੋ ਨਾਲ ਕੀਤੀ ਜਾਵੇ ਤਾਂ ਜੋ ਮੰਡੀਆਂ ਵਿਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨ•ਾਂ ਮੰਡੀ ਬੋਰਡ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਕਿਸੇ ਵੀ ਖਰੀਦ ਕੇਂਦਰ ਵਿਚ ਵਪਾਰੀਆਂ ਨੂੰ ਸਰਕਾਰੀ ਰੇਟ ਤੋਂ ਘੱਟ ਝੋਨਾ ਖਰੀਦਣ ਦੀ ਇਜਾਜ਼ਤ ਨਾ ਦਿੱਤੀ ਜਾਵੇ।  ਇਸ ਮੌਕੇ ਅੰਡਰ ਟ੍ਰੇਨਿੰਗ ਆਈ.ਏ.ਐਸ ਸ੍ਰੀ ਜਤਿੰਦਰਾ ਜੋਰਵਾਲ, ਸ੍ਰੀ.ਸੰਦੀਪ ਸਿੰਘ ਗੜਾ ਐਸ.ਡੀ.ਐਮ, ਆੜ•ਤੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ. ਨੰਦ ਕਿਸ਼ੋਰ ਗੁੱਗਨ, ਜ਼ਿਲ•ਾ ਮੰਡੀ ਅਫ਼ਸਰ ਸ੍ਰ.ਮਨਜੀਤ ਸਿੰਘ ਸੰਧੂ, ਰਾਜਪਾਲ ਸਿੰਘ, ਸੰਜੀਵ ਰਾਜਦੇਵ ਸਮੇਤ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਹਾਜਰ ਸਨ।

Related Articles

Back to top button