Ferozepur News
ਦੋਨਾ ਫੋਰਮਾਂ ਵਲੋਂ ਐਸ ਕੇ ਐਮ ਨੂੰ 27 ਫਰਵਰੀ 2025 ਨੂੰ ਮੀਟਿੰਗ ਦਾ ਸੱਦਾ
ਦੋਨਾ ਫੋਰਮਾਂ ਵਲੋਂ ਐਸ ਕੇ ਐਮ ਨੂੰ 27 ਫਰਵਰੀ 2025 ਨੂੰ ਮੀਟਿੰਗ ਦਾ ਸੱਦਾ
ਫਿਰੋਜ਼ਪੁਰ /ਰਾਜਪੁਰਾ 18 ਫਰਵਰੀ ( ) ਸਥਾਨਕ ਕਿਸਾਨ ਅੰਦੋਲਨ/ 2 ਸੰਭੂ ਬਾਰਡਰ ਤੇ ਪ੍ਰੇਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਦੋਨਾਂ ਮੋਰਚਿਆਂ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਤੇ ਕਾਕਾ ਸਿੰਘ ਕੋਟੜਾ ਨੇ ਦਸਿਆ ਕਿ ਹੁਣ ਏਕਤਾ ਨੂੰ ਸਿਰੇ ਚਾੜਨ ਲਈ ਅਸੀ ਐਸ ਕੇ ਐਮ ਨੂੰ ਸੱਦਾ ਪੱਤਰ ਭੇਜ ਰਹੇ ਹਾ ਤੇ ਇਸ ਆਸ ਦੇ ਨਾਲ ਮੀਟਿੰਗ ਵਿੱਚ ਸਾਮਿਲ ਹੋਵਾਂਗੇ ਕਿ ਇਹ ਏਕਤਾ ਪ੍ਰੋਸੇਸ ਨੇਪਰੇ ਚੜੇਗਾ ਇਸ ਦੇ ਨਾਲ ਹੀ 21 ਫਰਵਰੀ 2025 ਨੂੰ ਸਹੀਦ ਸੁੱਭਕਰਨ ਸਿੰਘ ਦੀ ਬਰਸੀ ਤੇ ਵਧ ਤੋਂ ਵਧ ਦੇਸ ਵਾਸੀਆਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ। ਇਹ ਵੀ ਕਿਹਾ ਕਿ ਜੇਕਰ 22 ਫਰਵਰੀ ਨੂੰ ਸਰਕਾਰ ਨਾਲ ਮੀਟਿੰਗ ਦਾ ਲੋਕ ਚੰਗਾ ਨਤੀਜੇ ਲੇਣਾ ਚਾਹੁੰਦੇ ਤਾ ਬਾਰਡਰਾਂ ਤੇ ਗਿਣਤੀ ਵਿੱਚ ਵਾਧਾ ਕੀਤਾ ਜਾਵੇ।
ਉਹਨਾਂ ਕਿਹਾ ਕਿ ਐਸ ਕੇ ਐਮ ਨੂੰ ਲਿਖੇ ਪੱਤਰ ਦਾ ਵੇਰਵਾ ਤਿੰਨਾਂ ਫੋਰਮਾਂਵੱਲੋ -: ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ)