ਦੇਸੀ ਡੋਰ ਦੀਆਂ ਚਰਖੜੀਆਂ ਲੈ ਕੇ ਬਸੰਤ ਪੰਚਮੀ ਦਾ ਤਿਉਹਾਰ ਮਨਾਉਣ ਲੋਕਾਂ ਦੇ ਵਿੱਚ ਪਹੁੰਚੇ ਵਿਧਾਇਕ, ਡੀਸੀ ਅਤੇ ਐੱਸਐੱਸਪੀ, ਗਲੀ-ਗਲੀ ਪਹੁੰਚ ਕੇ ਲੋਕਾਂ ਨੂੰ ਦਿੱਤੀ ਵਧਾਈ
ਲੋਕਾਂ ਦੇ ਨਾਲ ਬੈਠ ਕੇ ਲਿਆ ਬਸੰਤ ਪੰਚਮੀ ਤੇ ਬਣਨ ਵਾਲੇ ਵਿਸ਼ੇਸ਼ ਪਕਵਾਨਾਂ ਦਾ ਆਨੰਦ
ਦੇਸੀ ਡੋਰ ਦੀਆਂ ਚਰਖੜੀਆਂ ਲੈ ਕੇ ਬਸੰਤ ਪੰਚਮੀ ਦਾ ਤਿਉਹਾਰ ਮਨਾਉਣ ਲੋਕਾਂ ਦੇ ਵਿੱਚ ਪਹੁੰਚੇ ਵਿਧਾਇਕ, ਡੀਸੀ ਅਤੇ ਐੱਸਐੱਸਪੀ, ਗਲੀ-ਗਲੀ ਪਹੁੰਚ ਕੇ ਲੋਕਾਂ ਨੂੰ ਦਿੱਤੀ ਵਧਾਈ
ਘਰਾਂ ਦੀਆਂ ਛੱਤਾਂ ਤੇ ਪਹੁੰਚ ਕੇ ਪਤੰਗ ਉਡਾ ਰਹੇ ਲੋਕਾਂ ਤੋਂ ਚਾਈਨਜ਼ ਡੋਰ ਵਾਪਸ ਲੈ ਕੇ ਇਸ ਦੇ ਬਦਲੇ ਦੇਸੀ ਡੋਰ ਦੀਆਂ ਚਰਖੜੀਆਂ ਵੰਡੀਆਂ, ਖ਼ੁਦ ਪਤੰਗ ਉਡਾ ਕੇ ਮਨਾਇਆ ਤਿਉਹਾਰ
ਲੋਕਾਂ ਦੇ ਨਾਲ ਬੈਠ ਕੇ ਲਿਆ ਬਸੰਤ ਪੰਚਮੀ ਤੇ ਬਣਨ ਵਾਲੇ ਵਿਸ਼ੇਸ਼ ਪਕਵਾਨਾਂ ਦਾ ਆਨੰਦ
ਫਿਰੋਜ਼ਪੁਰ 30 ਜਨਵਰੀ 2020 ( ) ਚਾਈਨਜ਼ ਡੋਰ ਦੇ ਖ਼ਿਲਾਫ਼ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੇ ਲਈ ਵੀਰਵਾਰ ਨੂੰ ਬਸੰਤ ਪੰਚਮੀ ਦੇ ਤਿਉਹਾਰ ਤੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ, ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਅਤੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਇੱਕ ਅਨੋਖੀ ਪਹਿਲ ਕੀਤੀ। ਵਿਧਾਇਕ, ਡੀਸੀ ਅਤੇ ਐੱਸਐੱਸਪੀ ਦੇਸੀ ਡੋਰ ਦੀ ਚਰਖੜੀਆਂ ਲੈ ਕੇ ਆਪਣੇ ਘਰਾਂ ਦੀਆਂ ਛੱਤਾਂ ਤੇ ਪਤੰਗ ਉਡਾਉਣ ਵਾਲੇ ਲੋਕਾਂ ਦੇ ਵਿਚਕਾਰ ਪਹੁੰਚੇ। ਇੱਥੇ ਉਨ੍ਹਾਂ ਤੋਂ ਚਾਈਨਜ਼ ਡੋਰ ਵਾਪਸ ਲੈ ਕੇ ਉਨ੍ਹਾਂ ਨੂੰ ਦੇਸੀ ਡੋਰ ਦੀਆਂ ਚਰਖੜੀਆਂ ਵੰਡੀਆਂ ਅਤੇ ਖ਼ੁਦ ਦੇਸੀ ਡੋਰ ਦੇ ਨਾਲ ਪਤੰਗ ਉਡਾ ਕੇ ਬਸੰਤ ਦਾ ਤਿਉਹਾਰ ਮਨਾਇਆ। ਲੋਕਾਂ ਨੂੰ ਚਾਈਨਜ਼ ਡੋਰ ਦਾ ਇਸਤੇਮਾਲ ਨਾ ਕਰਨ ਲਈ ਜਾਗਰੂਕ ਵੀ ਕੀਤਾ। ਡੀਜੇ ਦੀ ਧੁਨ ਤੇ ਨੱਚ ਗਾ ਰਹੇ ਲੋਕਾਂ ਦੇ ਨਾਲ ਉਨ੍ਹਾਂ ਨਾ ਸਿਰਫ਼ ਪਤੰਗ ਉਡਾਏ ਬਲਕਿ ਉਨ੍ਹਾਂ ਦੇ ਨਾਲ ਬੈਠ ਕੇ ਬਸੰਤ ਪੰਚਮੀ ਤੇ ਖ਼ਾਸ ਤੌਰ ਬਣਨ ਵਾਲੇ ਪਕਵਾਨਾਂ ਦਾ ਵੀ ਆਨੰਦ ਲਿਆ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਫਿਰੋਜ਼ਪੁਰ ਦੀ ਬਸੰਤ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਹੈ ਅਤੇ ਹਰ ਸਾਲ ਦੇਸ਼ ਵਿਦੇਸ਼ ਵਿੱਚ ਰਹਿਣ ਵਾਲੇ ਪੰਜਾਬੀ ਬਸੰਤ ਮਨਾਉਣ ਦੇ ਲਈ ਖ਼ਾਸ ਤੌਰ ਤੇ ਫਿਰੋਜ਼ਪੁਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੀ ਬਸੰਤ ਤੇ ਕਈ ਗੀਤ ਵੀ ਬਣੇ ਹੋਏ ਹਨ। ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਡਿਪਟੀ ਕਮਿਸ਼ਨਰ ਚੰਦਰ ਗੈਂਦ ਅਤੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਦਿਨ ਭਰ ਫਿਰੋਜ਼ਪੁਰ ਸ਼ਹਿਰ ਅਤੇ ਫਿਰੋਜ਼ਪੁਰ ਛਾਉਣੀ ਦੇ ਕਈ ਇਲਾਕਿਆਂ ਵਿੱਚ ਪਹੁੰਚੇ ਤੇ ਇੱਥੇ ਘਰਾਂ ਦੀਆਂ ਛੱਤਾਂ ਤੇ ਪਹੁੰਚ ਕੇ ਉਨ੍ਹਾਂ ਨੇ ਪਤੰਗਾਂ ਉਡਾਈਆਂ। ਸਭ ਤੋਂ ਪਹਿਲਾ ਉਹ ਵਾਰਡ ਨੰ: 4 ਵਿੱਚ ਹਰੀ ਓਮ ਵਧਾਵਨ ਦੇ ਘਰ ਪਹੁੰਚੇ, ਇਸ ਤੋਂ ਬਾਅਦ ਅਸ਼ੋਕ ਗੁਪਤਾ ਦੇ ਘਰ ਦਾ ਦੌਰਾ ਕੀਤਾ। ਇੱਥੋਂ ਸ਼ਹਿਰ ਦੇ ਮਾਨਵਤਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਹੁੰਚੇ ਅਤੇ ਫਿਰ ਡੇਰੇ ਵਾਲੀ ਗਲੀ ਸਥਿਤ ਸੋਨੂੰ ਜੋਸ਼ੀ ਦੇ ਘਰ ਪਹੁੰਚ ਕੇ ਬਸੰਤ ਪੰਚਮੀ ਦੀ ਵਧਾਈ ਦਿੱਤੀ। ਇਸ ਦੇ ਬਾਅਦ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਕਈ ਘਰਾਂ ਵਿੱਚ ਜਾ ਕੇ ਬਸੰਤ ਪੰਚਮੀ ਦੀਆਂ ਲੋਕਾਂ ਨੂੰ ਵਧਾਈਆਂ ਦਿੱਤੀਆਂ। ਵਿਧਾਇਕ, ਡੀਸੀ ਅਤੇ ਐੱਸਐੱਸਪੀ ਨੂੰ ਆਪਣੇ ਵਿੱਚ ਦੇਖ ਕੇ ਆਸ-ਪਾਸ ਦੇ ਘਰਾਂ ਵਿੱਚ ਛੱਤਾਂ ਤੇ ਖੜ੍ਹੇ ਲੋਕਾਂ ਨੇ ਉਨ੍ਹਾਂ ਦਾ ਤਾਲੀਆਂ ਨਾਲ ਸਵਾਗਤ ਕੀਤਾ। ਲੋਕਾਂ ਤੇ ਛੋਟੇ ਬੱਚਿਆਂ ਨੇ ਉਨ੍ਹਾਂ ਦੇ ਨਾਲ ਸੈਲਫੀਆਂ ਵੀ ਖਿਚਵਾਈਆਂ।
ਵਿਧਾਇਕ ਤੇ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਦੱਸਿਆ ਕਿ ਨਿਊਯਾਰਕ ਤੋਂ ਖ਼ਾਸ ਤੌਰ ਤੇ ਇੰਦਰਾਪੁਰੀ ਆਪਣੇ ਪਤੀ ਦੇ ਨਾਲ ਬਸੰਤ ਦਾ ਤਿਉਹਾਰ ਦੇਖਣ ਫਿਰੋਜ਼ਪੁਰ ਆਈ ਹੈ। ਇਸੇ ਤਰ੍ਹਾਂ ਕੈਨੇਡਾ ਤੋਂ ਦੀਪਕ ਧਵਨ ਆਪਣੇ ਦੋਸਤਾਂ ਦੇ ਨਾਲ ਫਿਰੋਜ਼ਪੁਰ ਪਹੁੰਚੇ। ਉਨ੍ਹਾਂ ਨੇ ਵਿਦੇਸ਼ ਤੋਂ ਖ਼ਾਸ ਤੌਰ ਤੇ ਬਸੰਤ ਦੇਖਣ ਆਏ ਐੱਨਆਰਆਈਜ਼ ਦੇ ਨਾਲ ਗੱਲਬਾਤ ਕੀਤੀ। ਇੰਦਰਾਪੁਰੀ ਨੇ ਦੱਸਿਆ ਕਿ ਉਹ ਪਹਿਲੀ ਵਾਰ ਫਿਰੋਜ਼ਪੁਰ ਦਾ ਬਸੰਤ ਦੇਖਣ ਆਈ ਹੈ ਤੇ ਇੱਥੇ ਇਹ ਸਭ ਕੁੱਝ ਦੇਖ ਕੇ ਉਨ੍ਹਾਂ ਨੂੰ ਕਾਫੀ ਖ਼ੁਸ਼ੀ ਮਿਲੀ ਹੈ ਕਿ ਵਿਧਾਇਕ, ਡੀਸੀ ਅਤੇ ਐੱਸਐੱਸਪੀ ਆਮ ਲੋਕਾਂ ਦੇ ਵਿਚਕਾਰ ਜਾ ਕੇ ਪਤੰਗ ਉਡਾ ਰਹੇ ਹਨ ਅਤੇ ਤਿਉਹਾਰ ਮਨਾ ਰਹੇ ਹਨ। ਲੋਕਾਂ ਵਿੱਚ ਵਿਧਾਇਕ, ਡੀਸੀ ਅਤੇ ਐੱਸਐੱਸਪੀ ਦੇ ਨਾਲ ਫ਼ੋਟੋ ਖਿਚਵਾਉਣ ਦਾ ਭਾਰੀ ਉਤਸ਼ਾਹ ਦਿਖਾਈ ਦਿੱਤਾ।
ਇਸ ਮੌਕੇ ਵਪਾਰ ਮੰਡਲ ਫਿਰੋਜ਼ਪੁਰ ਸ਼ਹਿਰ ਦੇ ਪ੍ਰਧਾਨ ਚੰਦਰ ਮੋਹਨ ਹਾਂਡਾ, ਵਪਾਰ ਮੰਡਲ ਛਾਉਣੀ ਦੇ ਪ੍ਰਧਾਨ ਰੂਪ ਨਾਰਾਇਣ, ਵਿਜੇ ਗੋਰੀਆ, ਬਲਾਕ ਚੇਅਰਮੈਨ ਬਲਵੀਰ ਬਾਠ, ਰਿੰਕੂ ਗਰੋਵਰ, ਰਿਸ਼ੀ ਸ਼ਰਮਾ, ਪ੍ਰਿੰਸ ਭਾਊ, ਬਲੀ ਸਿੰਘ ਉਸਮਾਨ ਵਾਲਾ, ਬੰਟੀ ਬਜਾਜ, ਸਰਪੰਚ ਕੁਲਬੀਰ ਸਿੰਘ ਅਤੇ ਬੇਅੰਤ ਲਾਲ ਸਿਕਰੀ ਆਦਿ ਹਾਜ਼ਰ ਸਨ।