ਦੇਸ਼ ਦੀ ਤਰੱਕੀ ਲਈ ਲੋਕਾਂ ਦਾ ਸਿਹਤਮੰਦ ਹੋਣਾ ਜ਼ਰੂਰੀ-ਕਮਲ ਸ਼ਰਮਾ
ਸਿਹਤਮੰਦ ਲੋਕ ਹੀ ਦੇਸ਼ ਦੀ ਤਰੱਕੀ ਤੇ ਉਨਤੀ ਲਈ ਯੋਗਦਾਨ ਪਾ ਸਕਦੇ ਹਨ ਅਤੇ ਸਮਾਜ ਨੂੰ ਸਿਹਤਮੰਦ ਬਨਾਉਣ ਲਈ ਸਮੇਂ-ਸਮੇਂ 'ਤੇ ਮੈਡੀਕਲ ਕੈਂਪ ਲਗਾਉਣੇ ਜ਼ਰੂਰੀ ਹਨ। ਇਹ ਵਿਚਾਰ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਮੈਂਬਰ ਕੌਮੀ ਕਾਰਜਕਾਰਨੀ ਭਾਜਪਾ ਨੇ ਫ਼ਿਰੋਜ਼ਪੁਰ ਕੈਂਟ ਵਿਖੇ ਲੱਗੇ ਮੈਡੀਕਲ ਕੈਂਪ ਦਾ ਆਗਾਜ਼ ਕਰਦਿਆਂ ਕੀਤਾ। ਕਿਸੇ ਵੀ ਕੰਮ ਦੀ ਸਫਲਤਾ ਲਈ ਧਾਰਮਿਕਤਾ ਨੂੰ ਸ਼ਾਮਿਲ ਕਰਨ ਦਾ ਸੱਦਾ ਦਿੰਦਿਆਂ ਸ੍ਰੀ ਸ਼ਰਮਾ ਨੇ ਸਭਨਾਂ ਦੀ ਹਾਜ਼ਰੀ ਵਿਚ ਭਾਰਤ ਮਾਤਾ ਤੇ ਡਾ: ਭੀਮ ਰਾਓ ਅੰਬੇਦਕਰ ਨੂੰ ਪ੍ਰਣਾਮ ਕਰਦਿਆਂ ਸ਼ਮਾ ਰੋਸ਼ਨ ਕੀਤੀ ਗਈ।
ਚੇਤਨ ਹਾਲ ਗਵਾਲ ਟੋਲੀ ਵਿਚ ਲੱਗੇ ਮੈਡੀਕਲ ਕੈਂਪ ਵਿਚ ਡਾ: ਸਮੀਰ ਸਕਿਨ ਸਪੈਸ਼ਲੀਸਟ, ਹੱਡੀਆਂ ਦੇ ਮਾਹਿਰ ਕੇਵੀਨ ਖੱਤਰੀ, ਸਸ਼ਕਾਂਤ ਧਿਰ, ਡਾ: ਅਕਾਸ਼, ਡਾ: ਗੁਲਾਬ ਸਿੰਘ ਅਤੇ ਔਰਤ ਰੋਗਾਂ ਦੇ ਮਾਹਿਰ ਡਾ: ਸ਼ਵੇਤਾ ਅਗਰਵਾਲ ਦੀ ਟੀਮ ਨੇ ਕੈਂਪ ਵਿਚ ਆਏ 400 ਤੋਂ ਜਿਆਦਾ ਮਰੀਜ਼ਾਂ ਦਾ ਚੈਕਅਪ ਕੀਤਾ, ਜਿਨ•ਾਂ ਨੂੰ ਆਸ ਵੈਲਫੇਅਰ ਸੁਸਾਇਟੀ ਤੇ ਡਾ: ਅੰਬੇਦਕਰ ਚੈਰੀਟੇਬਲ ਸੁਸਾਇਟੀ ਵੱਲੋਂ ਮੁਫਤ ਦਵਾਈਆਂ ਮੁਹਈਆਂ ਕੀਤੀਆਂ ਗਈਆਂ। ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਸਵੱਸਥ ਮਨੁੱਖ ਹੀ ਸਮਾਜ ਵਿਚ ਕੀਰਤੀਮਾਨ ਸਥਾਪਿਤ ਕਰ ਸਕਦਾ ਹੈ ਅਤੇ ਅਜਿਹਾ ਕਰਨ ਲਈ ਭਵਿੱਖ ਵਿਚ ਹੋਰ ਵੀ ਮੈਡੀਕਲ ਕੈਂਪ ਲਗਾਏ ਜਾਣਗੇ। ਉਨ•ਾਂ ਕਿਹਾ ਕਿ ਅਜਿਹੇ ਮੈਡੀਕਲ ਕੈਂਪ ਜਿਥੇ ਬਿਮਾਰ ਲੋਕਾਂ ਦੀ ਬਿਮਾਰੀ ਦੂਰ ਕਰਦੇ ਹਨ, ਉਥੇ ਸੀਜਨਲ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਵੀ ਜਾਗਰੂਕ ਕਰਦੇ ਹਨ। ਉਨ•ਾਂ ਕਿਹਾ ਕਿ ਅਜਿਹੇ ਕੈਂਪਾਂ ਵਿਚ ਆਉਣ ਵਾਲੇ ਲੋਕਾਂ ਨੂੰ ਬਿਮਾਰੀਆਂ ਦੇ ਲੱਛਣਾਂ ਤੋਂ ਜਾਣੂ ਕਰਵਾ ਕੇ ਇਸ ਤੋਂ ਬਚਾਓ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਲੋਕ ਲੱਛਣਾਂ ਨੂੰ ਦੇਖਦਿਆਂ ਤੁਰੰਤ ਮਾਹਿਰ ਡਾਕਟਰ ਤੱਕ ਪਹੁੰਚ ਕਰਕੇ ਆਪਣੀ ਸਿਹਤ ਬਚਾਈ ਰੱਖਣ। ਇਸ ਮੌਕੇ ਯੋਗੇਸ਼ ਗੁਪਤਾ, ਡੀ.ਪੀ.ਚੰਦਨ, ਸੁਸ਼ੀਲ ਗੁਪਤਾ, ਜੋਹਰਪ ਲਾਲ ਯਾਦਵ, ਵਿਕਰਮ ਐਸ.ਕੇ ਇਲੈਕਟ੍ਰੋਨੀਕਸ, ਅਸੋਕ ਮਹਾਵਰ, ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ, ਦਵਿੰਦਰ ਬਜਾਜ, ਅਸ਼ਵਨੀ ਮਹਿਤਾ ਵਪਾਰ ਮੰਡਲ, ਪਰਦੀਪ ਨੰਦਾ ਹਾਜ਼ਰ ਸਨ।ਆਮ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਲਗਾਏ ਮੈਡੀਕਲ ਕੈਂਪ ਵਿਚ ਵੱਧ-ਚੜ• ਕੇ ਕੰਮ ਕਰਨ ਵਾਲੇ ਸਾਜਨ, ਸੁਨੀਲ ਦੱਤ, ਮੋਨੂੰ, ਗੁਲਾਬ ਸਿੰਘ, ਅਨਿਲ ਗਿੱਲ, ਸੰਨੀ ਗਿੱਲ ਨੂੰ ਮਨੁੱਖਤਾ ਦਾ ਰਾਖਾ ਕਰਾਰ ਦਿੰਦਿਆਂ ਸ੍ਰੀ ਸ਼ਰਮਾ ਨੇ ਸਭਨਾਂ ਨੂੰ ਅਜਿਹੀ ਸੋਚ ਅਪਣਾਉਣ ਦਾ ਸੱਦਾ ਦਿੱਤਾ।