ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਦੇ ਫਿਜ਼ਿਕਸ ਵਿਭਾਗ ਵੱਲੋਂ ਦੇਵ ਆਤਮਾ ਦਾ ਜਨਮ-Àਤਸਵ ਮਨਾਇਆ
ਫਿਰੋਜ਼ਪੁਰ 20 ਨਵੰਬਰ (): ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਦੇ ਫਿਜ਼ਿਕਸ ਵਿਭਾਗ ਵੱਲੋਂ ਦੇਵ ਸਮਾਜ ਸੰਸਥਾ ਦੇ ਸੰਸਥਾਪਕ ਭਗਵਾਨ ਦੇਵ ਆਤਮਾ ਦਾ ਜਨਮ-Àਤਸਵ ਮਨਾਇਆ ਗਿਆ । ਵਿਭਾਗੀ ਅਧਿਆਪਕਾਂ ਵੱਲੋਂ ਵਿਭਾਗੀ ਮੁਖੀ ਮੈਡਮ ਡਾ. ਸਤਿੰਦਰ ਕੌਰ ਸੇਠੀ ਦੀ ਅਗਵਾਈ ਵਿਚ ਵਿਦਿਆਰਥੀਆਂ ਨੂੰ ਦੇਵ ਸਮਾਜ ਫਿਲਾਸਫ਼ੀ ਤੋਂ ਜਾਣੂੰ ਕਰਵਾਉਣ ਲਈ ਕੁਝ ਪੇਪਰ ਤਿਆਰ ਕਰਵਾਏ ਅਤੇ ਪ੍ਰਸ਼ਨੋਤਰੀ ਮੁਕਾਬਲਾ ਆਯੋਜਿਤ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਮੈਡਮ ਡਾ. ਮਧੂ ਪਰਾਸ਼ਰ ਨੇ ਭਗਵਾਨ ਦੇਵ ਆਤਮਾ ਨੂੰ ਸ਼ਰਧਾਜ਼ਲੀ ਅਰਪਣ ਕਰਦਿਆਂ ਦੇਵ ਸਮਾਜ ਧਰਮ ਦੇ ਇਤਿਹਾਸ ਤੇ ਚਾਣਨਾ ਪਾਇਆ ਅਤੇ ਦੇਵ ਸਮਾਜ ਧਰਮ ਵਿਚ ਚਾਰ ਜਗਤਾਂ ਤੇ ਮਹੱਤਵ ਤੋਂ ਜਾਣੂੰ ਕਰਵਾਇਆ । ਜਦ ਪਸੂ-ਜਗਤ ਨਾਲ ਸਬੰਧਾਂ ਬਾਰੇ ਚਰਚਾ ਛਿੜੀ ਤਾਂ ਵਿਦਿਆਰਥੀਆਂ ਦੀ ਰੁਚੀ ਕਾਫ਼ੀ ਉਤਸਕਤਾ ਭਰਪੂਰ ਰਹੀ। ਬਹੁਤ ਸਾਰੀਆਂ ਵਿਦਿਆਰਥਣਾਂ ਇਸ ਮੌਕੇ ਭਗਵਾਨ ਦੇਵ ਆਤਮਾ ਨਾਲ ਸੰਬੰਧਿਤ ਪ੍ਰਸ਼ਨ ਪੱਛੇ ਜਾਣ ਤੇ ਮੈਡਮ ਪਰਾਸ਼ਰ ਨੇ ਤਸ਼ੱਲੀਬਖਸ਼ ਜਵਾਬ ਦੇ ਕੇ ਜਗਿਆਸਾ ਨੂੰ ਸ਼ਾਤ ਕੀਤਾ । ਉਨ੍ਰਾਂ ਦੁਆਰਾ ਦਿੱਤਾ ਸਾਰਾ ਲੈਕਚਰ ਭਗਵਾਨ ਦੇਵ ਆਤਮਾ ਦੀ ਜੀਵਨੀ ਤੇ ਚਾਣਨਾ ਪਾਉਣ ਕਰਕੇ ਕਾਫ਼ੀ ਜਾਣਕਾਰੀ ਭਰਪੂਰ ਰਿਹਾ । ਇਸ ਮੌਕੇ ਡੀਨ ਕਾਲਜ ਡਿਵੈਲਪਮੈਂਟ ਮਿਸਟਰ ਪ੍ਰਤੀਕ ਪਰਾਸ਼ਰ ਨੇ ਭਗਵਾਨ ਦੇਵ ਆਤਮਾ ਨੂੰ ਨਤਮਸਤਕ ਹੁੰਦਿਆ ਸ਼ਰਧਾ ਦੇ ਫੁੱਲ ਭੇਂਟ ਕੀਤੇ।