ਦੇਵ ਸਮਾਜ ਕਾਲਜ ਲਈ ਵੁਮੈਨ ਫਿਰੋਜਪੁਰ ਵਿੱਚ ਰਾਸ਼ਟਰੀ ਮਤਦਾਤਾ ਦਿਵਸ ਮਨਾਇਆ ਗਿਆ
ਦੇਵ ਸਮਾਜ ਕਾਲਜ ਲਈ ਵੁਮੈਨ ਫਿਰੋਜਪੁਰ ਵਿੱਚ ਰਾਸ਼ਟਰੀ ਮਤਦਾਤਾ ਦਿਵਸ ਮਨਾਇਆ ਗਿਆ
ਫਿਰੋਜਪੁਰ, 27-1-2024: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰ-ਛਾਇਆ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਅਗਵਾਈ ਵਿੱਚ ਰਾਜਨੀਤੀ ਵਿਗਿਆਨ ਵਿਭਾਗ ਨੇ ਚੋਣ ਸਾਕਸ਼ਰਤਾ ਸੇਲ ਅਤੇ ਸਵੱਛ ਭਾਰਤ ਸੇਲ ਨੇ 25 ਜਨਵਰੀ 2024 ਨੂੰ ਵਿਦਿਆਰਥਣਾਂ ਵਿਚਕਾਰ ਮਤਦਾਨ ਅਧਿਕਾਰਾ ਦੇ ਬਾਰੇ ਵੋਟਰ ਜਾਗਰੂਕਤਾ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕਰਕੇ ਰਾਸ਼ਟਰੀ ਮੱਤਦਾਤਾ ਦਿਵਸ ਮਨਾਇਆ। ਕਾਲਜ ਦੀ ਚੋਣ ਸਾਕਸ਼ਰਤਾ ਕਲੱਬ ਦੇ ਨੋਡਲ ਅਧਿਕਾਰੀ ਅਤੇ ਰਾਜਨੀਤੀ ਵਿਗਿਆਨ ਵਿਭਾਗ ਦੇ ਪ੍ਰਮੁੱਖ ਡਾ. ਰੁਕਿੰਦਰ ਕੌਰ ਨੇ ਇੱਕ ਪ੍ਰਭਾਵਸ਼ਾਲੀ ਵਿਆਖਿਆਨ ਵਿੱਚ ਉਹਨਾਂ ਵਿਦਿਆਰਥਣਾਂ ਨੂੰ ਆਪਣੇ ਮਤਦਾਨ ਅਧਿਕਾਰਾ ਦੀ ਉਚਿਤ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ । ਯੂਵਾ ਪੀੜ੍ਹੀ ਰਾਸ਼ਟਰ ਦਾ ਭਵਿੱਖ ਹੈ ਅਤੇ ਉਨ੍ਹਾਂ ਨੂੰ ਅਧਿਕਾਰਾਂ ਦੇ ਸਮੁਚਿਤ ਉਪਯੋਗ ਅਤੇ ਕਰਤਵਾਂ ਦੇ ਪ੍ਰਤੀ ਜਿੰਮੇਦਾਰ ਹੋਣਾ ਚਾਹੀਦਾ ਹੈ।
ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਚੋਣ ਨੇੜੇ ਹੋਣ ਤੇ ਇਸ ਕਿਸਮ ਦੀਆਂ ਗਤੀਵਿਧੀਆਂ ਦੇ ਆਯੋਜਨ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ0 ਸੰਗੀਤਾ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦਿਆ ਰਾਸ਼ਟਰੀ ਮਤਦਾਤਾ ਦਿਵਸ ਦੇ ਇਤਿਹਾਸ ਤੇ ਚਾਨਣਾ ਪਾਇਆ ਅਤੇ ਕਿਹਾ ਕਿ ਭਾਰਤ ਇੱਕ ਲੋਕਤੰਤਰਿਕ ਦੇਸ਼ ਹੈ ਅਤੇ ਦੇਸ਼ ਦੇ ਲੋਕਾਂ ਨੂੰ ਆਪਣੇ ਨੇਤਾ ਚੁਣਨ ਦਾ ਅਧਿਕਾਰ ਹੈ। ਇੱਕ ਵੋਟ ਦੇਸ਼ ਦੀ ਕਿਸਮਤ ਬਦਲ ਸਕਦੀ ਹੈ।
ਵਿਦਿਆਰਥਣਾਂ ਨੇ ਵੋਟ ਪਾਉਣ ਦੇ ਮਹੱਤਵ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਵਿਦਿਆਰਥਣਾਂ ਨੇ ਇਸ ਗਤੀਵਿਧੀ ਵਿੱਚ ਵੱਧ-ਚੜ੍ਹ ਕੇ ਭਾਗ ਲਿਆ । ਵਿਦਿਆਰਥਣਾਂ ਕੋਲ ਬਹੁਤ ਸਾਰੇ ਸਵਾਲ ਸਨ ਜਿਨ੍ਹਾਂ ਦਾ ਵਕਤਾ ਨੇ ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿੱਤਾ। ਰਾਸ਼ਟਰੀ ਮਤਦਾਤਾ ਦਿਵਸ ਦਾ ਸੰਮਾਪਨ ਰਾਸ਼ਟਰ ਗਾਨ ਦੇ ਨਾਲ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਰਿਹਾ। ਡਾ. ਸੰਗੀਤਾ, ਪ੍ਰਿੰਸੀਪਲ ਨੇ ਪ੍ਰੋਗਰਾਮ ਦੇ ਸਫਲ ਨਤੀਜੇ ਤੇ ਡਾ. ਰੂਕਿਂਦਰ ਕੌਰ, ਕੋਆਰਡੀਨੇਟਰ, ਡਾ. ਮੋਕਸ਼ੀ, ਨੋਡਲ ਅਫਸਰ, ਸਵੱਛ ਭਾਰਤ ਸੈਲ, ਕੋਆਰਡੀਨੇਟਰ, ਡਾ. ਗੀਤਾਜਲੀ ਨੂੰ ਵਧਾਈ ਦਿੱਤੀ । ਸ਼੍ਰੀਮਾਨ ਨਿਰਮਲ ਸਿੰਘ ਢਿਲੋਂ, ਚੇਅਰਮੈਨ ਜੀ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।