ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ‘ਧੁਨੀ ਪ੍ਰਬੰਧ ਦੇ ਪ੍ਰਬੰਧ ਦੇ ਪ੍ਰਸੰਗ ਵਿੱਚ ਉਚਾਰਣ ਅੰਗਾਂ ਦਾ ਵਿਵਹਾਰਿਕ ਅਧਿਐਨ’ ਵਿਸ਼ੇ ਤੇ ਸੈਮੀਨਾਰ ਕਰਵਾਇਆ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ‘ਧੁਨੀ ਪ੍ਰਬੰਧ ਦੇ ਪ੍ਰਬੰਧ ਦੇ ਪ੍ਰਸੰਗ ਵਿੱਚ ਉਚਾਰਣ ਅੰਗਾਂ ਦਾ ਵਿਵਹਾਰਿਕ ਅਧਿਐਨ’ ਵਿਸ਼ੇ ਤੇ ਸੈਮੀਨਾਰ ਕਰਵਾਇਆ
ਫਿਰੋਜਪੁਰ, 29-3-2025: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੀ ਰਹਿਨੁਮਾਈ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਸੰਗੀਤਾ ਦੀਆਂ ਅਣਥੱਕ ਘਾਲਣਾਵਾਂ ਸਦਕਾ ਇਹ ਕਾਲਜ ਅਕਾਦਮਿਕ ਤੇ ਸਮਾਜਿਕ ਗਤੀਵਿਧੀਆਂ ਕਾਰਨ ਨਿਰੰਤਰ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ। ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਦੇ ਸਹਿਯੋਗੀ ਯਤਨਾਂ ਨਾਲ ‘ਧੁਨੀ ਪ੍ਰਬੰਧ ਦੇ ਪ੍ਰਬੰਧ ਦੇ ਪ੍ਰਸੰਗ ਵਿੱਚ ਉਚਾਰਣ ਅੰਗਾਂ ਦਾ ਵਿਵਹਾਰਿਕ ਅਧਿਐਨ’ ਵਿਸ਼ੇ ਤੇ ਸੈਮੀਨਾਰ ਕਰਵਾਇਆ । ਕਾਲਜ ਦੇ ਪ੍ਰਿੰਸੀਪਲ ਡਾ. ਸੰਗੀਤਾ ਨੇ ਇਸ ਸੈਮੀਨਾਰ ਦੇ ਪ੍ਰਸੰਗ ਵਿੱਚ ਬੋਲਦਿਆ ਕਿਹਾ ਕਿ ਵਿਦਿਆਰਥੀਆਂ ਦੀ ਭਾਸ਼ਾਈ ਮੁਹਾਰਤ ਲਈ ਅਜਿਹੇ ਸੈਮੀਨਾਰ ਦ ਆਯੋਜਨ ਬੜਾ ਹੀ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਭਾਸ਼ਾ ਦੀ ਸੂਖਮ ਸੂਝ ਹੋਣੀ ਬੜੀ ਜਰੂਰੀ ਹੈ। ਡਾ. ਪਰਮਵੀਰ ਕੌਰ, ਮੁਖੀ, ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਨੇ ਵਿਦਿਆਰਥਣਾਂ ਨੂੰ ਸੰਬੋਧਨ ਹੁੰਦਿਆ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਧੁਨੀ ਪ੍ਰਬੰਧ ਬਾਰੇ ਵਿਸਥਾਰ ਵਿੱਚ ਦੱਸਿਆ । ਉਨ੍ਹਾਂ ਕਿਹਾ ਕਿ ਧੁਨੀਆਂ ਦਾ ਭਾਸ਼ਾਈ ਮਹੱਤਵ ਬਹੁਤ ਜਿਆਦਾ ਹੁੰਦਾ ਹੈ। ਇਨ੍ਹਾਂ ਤੋਂ ਬਿਨ੍ਹਾਂ ਅਸੀ ਭਾਸ਼ਾ ਦੀ ਸਿਰਜਣਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਭਾਸ਼ਾ ਦੀਆਂ ਆਪਣੀਆਂ ਧੁਨੀਆਂ ਹਨ ਜਿਨ੍ਹਾਂ ਸਦਕਾ ਸ਼ਬਦ, ਵਾਕੰਸ਼, ਉਪਵਾਦ ਤੇ ਵਾਕ ਦੀ ਸਿਰਜਣਾ ਹੁੰਦੀ ਹੈ।
ਡਾ. ਰੁਪਿੰਦਰਜੀਤ ਕੌਰ, ਸਹਾਇਕ ਪ੍ਰੋਫੈਸਰ, ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਨੇ ਵਿਦਿਆਰਥਣਾਂ ਨਾਲ ‘ਉਚਾਰਣ ਅੰਗਾਂ’ ਦੀ ਮਹੱਤਤਾ ਨੂੰ ਦਰਸਾਉਂਦਿਆਂ ਅੰਗਰੇਜ਼ੀ ਧੁਨੀਆਂ ਬਾਰੇ ਗੱਲਬਾਤ ਕੀਤੀ । ਉਨ੍ਹਾਂ ਕਿਹਾ ਕਿ ਸਾਨੂੰ ‘ਸੁਣਨ’ ਦੇ ਮਹੱਤਵ ‘ਤੇ ਜ਼ੋਰ ਦੇਣਾ ਚਾਹੀਦਾ ਹੈ। ਕੋਈ ਵੀ ਵਿਦਿਆਰਥੀ ਦੂਜੀ ਭਾਸ਼ਾ ਵਿੱਚ ਉਦੋਂ ਤੱਕ ਸਫ਼ਲ ਨਹੀ ਹੋ ਸਕਦਾ ਜਦੋਂ ਤੱਕ ਉਸਨੂੰ ਆਪਣੀ ਮਾਤ-ਭਾਸ਼ਾ ਵਿੱਚ ਮੁਹਾਰਤ ਹਾਸਿਲ ਨਹੀ ਹੁੰਦੀ ਉਨ੍ਹਾਂ ਕਿਹਾ ਕਿ ਸਾਡੇ ਜੀਵਣ ਵਿੱਚ ਬਹੁ-ਭਾਸ਼ਾਈ ਗਿਆਨ ਦੀ ਅਹਿਮ ਭੂਮਿਕਾ ਰਹੀ ਹੈ। ਇਸ ਸੈਮੀਨਾਰ ਮੌਕੇ ਕਾਲਜ ਦੇ ਵਿਦਿਆਰਥੀ ਅਤੇ ਸੰਬੰਧਿਤ ਵਿਭਾਗਾਂ ਦੇ ਸਮੂਹ ਅਧਿਆਪਕਾ ਸਹਿਬਾਨ ਹਾਜ਼ਰ ਸਨ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸੰਗੀਤਾ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਤੇ ਪ੍ਰੋਗਰਾਮ ਕੋਆਰਡੀਨੇਟਰ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਭੂਮਿਦਾ ਸ਼ਰਮਾ, ਲੈਫ. ਡਾ. ਪਰਮਵੀਰ ਕੌਰ, ਮੁਖੀ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਕੋ-ਕੋਆਰਡੀਨੇਟਰ ਡਾ. ਰੁਪਿੰਦਰਜੀਤ ਕੌਰ, ਸਹਾਇਕ ਪ੍ਰੋਫੈਸਰ, ਅੰਗਰੇਜ਼ੀ ਵਿਭਾਗ, ਸ. ਨਿਸ਼ਾਨ ਸਿੰਘ, ਸਹਾਇਕ ਪ੍ਰੋਫੈਸਰ, ਪੰਜਾਬੀ ਵਿਭਾਗ ਅਤੇ ਦੋਵੇ ਵਿਭਾਗਾਂ ਦੇ ਸਮੂਹ ਅਧਿਆਪਕਾਂ ਨੂੰ ਪ੍ਰੋਗਰਾਮ ਵਿੱਚ ਸਹਿਯੋਗ ਦੇਣ ਲਈ ਵਧਾਈ ਦਿੱਤੀ । ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਸੈਮੀਨਾਰ ਦੇ ਸਫਲ ਆਯੋਜਨ ‘ਤੇ ਢੇਰ ਸਾਰੀਆਂ ਮੁਬਾਰਕਾਂ ਦਿੱਤੀਆਂ ।