ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ਅਰਥ ਸ਼ਾਸਤਰ ਵਿਭਾਗ ਨੇ ਪੋਸਟ ਗ੍ਰੇਜੂਏਟ ਜੋਲੋਜੀ ਵਿਭਾਗ ਅਤੇ ਕਾਲਜ ਦੀ ਲਾਇਬ੍ਰੇਰੀ ਦੇ ਸਹਿਯੋਗੀ ਯਤਨਾਂ ਨਾਲ ‘ਸਟੂਡੈਂਟ ਐਨਰਿਚਮੈਂਟ ਪ੍ਰੋਗਰਾਮ’ ਦਾ ਆਯੋਜਨ ਕੀਤਾ ਗਿਆ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ਅਰਥ ਸ਼ਾਸਤਰ ਵਿਭਾਗ ਨੇ ਪੋਸਟ ਗ੍ਰੇਜੂਏਟ ਜੋਲੋਜੀ ਵਿਭਾਗ ਅਤੇ ਕਾਲਜ ਦੀ ਲਾਇਬ੍ਰੇਰੀ ਦੇ ਸਹਿਯੋਗੀ ਯਤਨਾਂ ਨਾਲ ‘ਸਟੂਡੈਂਟ ਐਨਰਿਚਮੈਂਟ ਪ੍ਰੋਗਰਾਮ’ ਦਾ ਆਯੋਜਨ ਕੀਤਾ ਗਿਆ
ਫ਼ਿਰੋਜ਼ਪੁਰ, 26-10-2024: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰ-ਛਾਇਆ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਯੋਗ ਅਗਵਾਈ ਹੇਠ ਕਾਲਜ ਲਗਾਤਾਰ ਤਰੱਕੀ ਦੀਆਂ ਲੀਹਾਂ ‘ਤੇ ਚੱਲ ਰਿਹਾ ਹੈ | ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਦੇ ਅਰਥ ਸ਼ਾਸਤਰ ਵਿਭਾਗ ਨੇ ਪੋਸਟ ਗ੍ਰੇਜੂਏਟ ਜੋਲੋਜੀ ਵਿਭਾਗ ਅਤੇ ਕਾਲਜ ਦੀ ਲਾਇਬ੍ਰੇਰੀ ਦੇ ਸਹਿਯੋਗੀ ਯਤਨਾਂ ਨਾਲ ‘ਸਟੂਡੈਂਟ ਐਨਰਿਚਮੈਂਟ ਪ੍ਰੋਗਰਾਮ’ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਦੀ ਅਕਾਦਮਿਕ ਖੋਜ ਅਤੇ ਆਰਥਿਕ ਅਧਿਐਨਾਂ ਲਈ ਡਿਜੀਟਲ ਸਰੋਤਾਂ ਤੱਕ ਪਹੁੰਚ ਅਤੇ ਵਰਤੋਂ ਕਰਨ ਦੀ ਯੋਗਤਾ ਨੂੰ ਵਧਾਉਣਾ ਸੀ। ਲਾਇਬ੍ਰੇਰੀ ਸਾਇੰਸ ਇੰਚਰਾਜ ਮੈਡਮ ਅਲਕਾ ਨੇ ਕੋਹਾ ਸੋਫਟਵੇਅਰ ਦੀ ਜਾਣਕਾਰੀ ਦਿੰਦਿਆ ਹੋਇਆ ਕਿਹਾ ਕਿ ਇਹ ਸੋਫਟਵੇਅਰ ਇੱਕ ‘ਓਪਨ ਸੋਰਸ ਇੰਟੀਗ੍ਰੇਟਿਡ ਲਾਇਬ੍ਰੇਰੀ ਸਿਸਟਮ’ ਹੈ। ਜਿਸ ਦੀ ਵਰਤੋ ਵਿਦਿਅਕ ਸੰਸਥਾਵਾਂ ਦੀ ਲਾਇਬ੍ਰੇਰੀਆ ਵਿੱਚ ਕੀਤੀ ਜਾਂਦੀ ਹੈ। ਇਸ ਸੋਫਟਵੇਅਰ ਦੀ ਕਾਢ 1999 ਈ: ਵਿੱਚ ਨਿਊਜੀਲੈਂਡ ਦੇ ਹੋਰੋਹੇਨੁਵਾਂ ਲਾਇਬ੍ਰੇਰੀ ਟਰੱਸਟ ਦੁਆਰਾ ਕੀਤੀ ਗਈ ਸੀ ਅਤੇ ਇਸਦਾ ਪਹਿਲਾ ਪ੍ਰਯੋਗ 3 ਜਨਵਰੀ 2000 ਵਿੱਚ ਕੀਤਾ ਗਿਆ । ਇਸ ਮੌਕੇ ਮੈਡਮ ਸੰਧਿਆ, ਇੰਚਾਰਜ, ਆਰਟਸ ਲਾਇਬ੍ਰੇਰੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਕੋਹਾ ਸੋਫਟਵੇਅਰ ਵਰਤਮਾਨ ਵਿੱਚ ਦੁਨੀਆ ਭਰ ਦੇ ‘ਲਾਇਬ੍ਰੇਰੀ ਟੈਕਨੋਲੋਜੀ ਸਟਾਫ’ ਦੀ ਟੀਮ ਦੁਆਰਾ ਕਿਰਿਆਸ਼ੀਲ ਹੁੰਦਾ ਹੈ। ਇਸ ਦੀ ਵਰਤੋ ਨਾਲ ਵਿਦਿਆਰਥੀਆਂ ਨੂੰ ‘ਵੈੱਬ ਓਪੈਕ’ ਉਪਰ ਕਿਤਾਬਾਂ ਲੱਭਣ ਵਿੱਚ ਅਸਾਨੀ ਹੁੰਦੀ ਹੈ। ਉਹਨਾਂ ਕਿਹਾ ਕਿ ਕੋਹਾ ਸੋਫਟਵੇਅਰ ਖੋਜਾਰਥੀਆਂ ਲਈ ਵੀ ਉਪਯੋਗੀ ਯਤਨ ਵੀ ਸਿੱਧ ਹੋਇਆ ਹੈ।
ਵਰਕਸ਼ਾਪ ਵਿੱਚ ਵਿਦਿਆਰਥੀਆਂ ਨੂੰ ਕੋਹਾ ਸੌਫਟਵੇਅਰ ਦੀਆਂ ਕਾਰਜਕੁਸ਼ਲਤਾਵਾਂ ਨਾਲ ਜਾਣੂ ਕਰਵਾਉਂਦਿਆਂ ਉਸਨੂੰ ਨੈਵੀਗੇਟ ਕਰਨ ਅਤੇ ਆਰਥਿਕ ਸਰੋਤਾਂ ਦੀ ਖੋਜ ਕਰਨ ਦਾ ਤਜਰਬਾ ਪ੍ਰਦਾਨ ਕਰਵਾਇਆ ਗਿਆ। ਇਸ ਅਨੁਭਵ ਨੇ ਅਕਾਦਮਿਕ ਕੰਮ ਵਿੱਚ ਡਿਜੀਟਲ ਡੇਟਾਬੇਸ ਦੀ ਮਹੱਤਤਾ ਦੀ ਸਮਝ ਨੂੰ ਉਤਸ਼ਾਹਿਤ ਕੀਤਾ। ਪ੍ਰੈਕਟੀਕਲ ਗਤੀਵਿਧੀਆਂ ਦੇ ਨਾਲ ਸਿਧਾਂਤਕ ਸੂਝ-ਬੂਝ ਨੂੰ ਜੋੜਦੇ ਹੋਏ, ਭਾਗੀਦਾਰਾਂ ਨੇ ਡਿਜੀਟਲ ਡੇਟਾਬੇਸ ਨੂੰ ਨੈਵੀਗੇਟ ਕਰਨ ਵਿੱਚ ਕੀਮਤੀ ਹੁਨਰ ਹਾਸਲ ਕੀਤੇ।
ਇਸ ਸੈਸ਼ਨ ਨੇ ਡਿਜੀਟਲ ਸਾਖਰਤਾ ਦੇ ਮੁੱਲ ਅਤੇ ਅਕਾਦਮਿਕ ਉੱਤਮਤਾ ਨੂੰ ਪ੍ਰਾਪਤ ਕਰਨ ਲਈ ਭਰੋਸੇਯੋਗ ਔਨਲਾਈਨ ਸਰੋਤਾਂ ਦੀ ਲੋੜ ਨੂੰ ਰੇਖਾਂਕਿਤ ਕੀਤਾ। ਇਸ ਦੌਰਾਨ ਕਾਰਜਕਾਰੀ ਪ੍ਰਿੰਸੀਪਲ ਡਾ. ਸੰਗੀਤਾ ਨੇ ਵਿਦਿਆਰਥੀਆਂ ਦੇ ਅਕਾਦਮਿਕ ਜੀਵਨ ਵਿੱਚ ਕੋਹਾ ਸਾਫਟਵੇਅਰ ਦੀ ਵਰਤੋਂ ਦੇ ਲਾਭਾਂ ਬਾਰੇ ਮਿਲਣ ਵਾਲੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਾਨੂੰ ਵਿਦਿਆਰਥੀਆਂ ਦੀ ਮੁਹਾਰਤ ਨੂੰ ਕਾਇਮ ਰੱਖਣ ਅਤੇ ਹੋਰ ਵਧਾਉਣ ਲਈ ਡਿਜੀਟਲ ਸਰੋਤਾਂ ‘ਤੇ ਲਗਾਤਾਰ ਵਰਕਸ਼ਾਪਾਂ ਦਾ ਆਯੋਜਨ ਕਰਵਾਇਆ ਜਾਣਾ ਚਾਹੀਦਾ ਹੈ।
ਇਸ ਮੌਕੇ ਪ੍ਰੋਗਰਾਮ ਦੇ ਸਫਲ ਆਯੋਜਨ ਤੇ ਪ੍ਰਿੰਸੀਪਲ ਡਾ. ਸੰਗੀਤਾ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਤੇ ਡਾ. ਸੰਗੀਤਾ ਅਰੋੜਾ, ਮੁਖੀ, ਅਰਥ-ਸਾਸ਼ਤਰ ਵਿਭਾਗ, ਡਾ. ਮੌਕਸ਼ੀ, ਮੁਖੀ, ਜੋਲੋਜੀ ਵਿਭਾਗ, ਮੈਡਮ ਅਲਕਾ, ਇੰਚਾਰਜ, ਸਾਇੰਸ ਲਾਇਬ੍ਰੇਰੀ, ਮੈਡਮ ਸੰਧਿਆ, ਇੰਚਾਰਜ ਆਰਟਸ ਲਾਇਬ੍ਰੇਰੀ ਨੂੰ ਵਧਾਈ ਦਿੱਤੀ । ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।